ਮਾਨਸੂਨ ’ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ

Wednesday, Apr 16, 2025 - 03:35 AM (IST)

ਮਾਨਸੂਨ ’ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ

ਨਵੀਂ  ਦਿੱਲੀ (ਭਾਸ਼ਾ) - ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਦੇ ਮੁਖੀ ਮ੍ਰਿਤੁੰਜੈ ਮਹਾਪਾਤਰ ਨੇ ਕਿਹਾ, “ਭਾਰਤ ’ਚ 4 ਮਹੀਨਿਆਂ (ਜੂਨ  ਤੋਂ ਸਤੰਬਰ) ਦੇ ਮਾਨਸੂਨ ਦੇ ਮੌਸਮ ’ਚ ਆਮ ਨਾਲੋਂ ਵੱਧ ਮੀਂਹ ਪੈਣ ਦੀ  ਸੰਭਾਵਨਾ ਹੈ ਅਤੇ ਕੁੱਲ ਮੀਂਹ 87 ਸੈਂਟੀਮੀਟਰ  ਦੀ ਲੰਬੀ ਮਿਆਦ ਔਸਤ ਦਾ 105 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ।” ਉਨ੍ਹਾਂ ਕਿਹਾ ਕਿ ਭਾਰਤੀ ਉਪ-ਮਹਾਦੀਪ ’ਚ ਆਮ ਨਾਲੋਂ ਘੱਟ ਮਾਨਸੂਨੀ ਮੀਂਹ ਨਾਲ ਜੁਡ਼ੀ ਅਲ-ਨੀਨੋ ਸਥਿਤੀਆਂ ਇਸ ਵਾਰ ਪੈਦਾ ਹੋਣ ਦੀ ਸੰਭਾਵਨਾ  ਨਹੀਂ ਹੈ। 

ਖੇਤੀਬਾੜੀ ਲਈ ਅਹਿਮ ਹੈ ਮਾਨਸੂਨ
ਮਾਨਸੂਨ ਭਾਰਤ ਦੇ ਖੇਤੀਬਾੜੀ ਖੇਤਰ ਲਈ  ਮਹੱਤਵਪੂਰਨ ਹੈ, ਜੋ ਲੱਗਭਗ 42.3 ਫੀਸਦੀ ਅਾਬਾਦੀ ਦੀ ਰੋਜ਼ੀ-ਰੋਟੀ ਦਾ ਆਧਾਰ ਹੈ ਅਤੇ ਦੇਸ਼ ਦੇ ਕੁਲ  ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ 18.2 ਫੀਸਦੀ ਦਾ ਯੋਗਦਾਨ ਦਿੰਦਾ ਹੈ।
ਕੁਲ ਖੇਤੀ ਯੋਗ ਖੇਤਰ ਦਾ 52 ਫੀਸਦੀ ਹਿੱਸਾ ਮੀਂਹ ਆਧਾਰਤ ਪ੍ਰਣਾਲੀ ’ਤੇ ਨਿਰਭਰ ਹੈ। ਇਹ ਦੇਸ਼ ਭਰ ਵਿਚ ਬਿਜਲੀ ਉਤਪਾਦਨ ਤੋਂ ਇਲਾਵਾ ਪੀਣ ਵਾਲੇ ਪਾਣੀ ਲਈ ਮਹੱਤਵਪੂਰਨ ਤਾਲਾਬਾਂ ਨੂੰ ਮੁੜ ਭਰਨ ਲਈ ਵੀ ਅਹਿਮ ਹੈ। ਇਸ ਲਈ ਮਾਨਸੂਨ ਦੇ ਮੌਸਮ ਵਿਚ ਆਮ ਮੀਂਹ ਦਾ ਪਹਿਲਾਂ ਤੋਂ ਅੰਦਾਜ਼ਾ ਲਾਉਣਾ ਦੇਸ਼ ਲਈ ਇਕ ਵੱਡੀ ਰਾਹਤ ਹੈ।


author

Inder Prajapati

Content Editor

Related News