ਸਮੇਂ ਤੋਂ ਪਹਿਲਾਂ ਹੀ ਬਦਲ ਜਾਵੇਗਾ ਮੌਸਮ, ਮਾਨਸੂਨ ਦੇਵੇਗਾ ਜਲਦ ਦਸਤਕ

06/18/2020 4:17:52 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦੇ ਨਾਲ-ਨਾਲ ਉੱਤਰ ਭਾਰਤ ਦੇ ਕਈ ਹਿੱਸਿਆਂ 'ਚ ਤਪਦੀ ਗਰਮੀ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਜਿਸ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਹੁਣ ਲੋਕਾਂ ਨੂੰ ਜ਼ਿਆਦਾ ਦੇਰ ਤੱਕ ਗਰਮੀ ਸਹਿਣ ਨਹੀਂ ਕਰਨੀ ਪਵੇਗੀ, ਕਿਉਂਕਿ ਮਾਨਸੂਨ ਦਸਤਕ ਦੇਣ ਵਾਲਾ ਹੈ। ਜਿਸ ਨਾਲ ਸਮੇਂ ਤੋਂ ਪਹਿਲਾਂ ਮੌਸਮ ਵਿਚ ਤਬਦੀਲੀ ਆਵੇਗੀ। ਦਿੱਲੀ ਵਾਸੀਆਂ ਲਈ ਚੰਗੀ ਖ਼ਬਰ ਹੈ। ਭਾਰਤੀ ਮੌਸਮ ਵਿਗਿਆਨ ਮਹਿਕਮੇ ਮੁਤਾਬਕ ਮਾਨਸੂਨ ਦੇ 27 ਜੂਨ ਦੀ ਆਮ ਤਰੀਕ ਨਾਲੋਂ 3-4 ਦਿਨ ਪਹਿਲਾਂ ਰਾਸ਼ਟਰੀ ਰਾਜਧਾਨੀ ਪਹੁੰਚਣ ਦੀ ਸੰਭਾਵਨਾ ਹੈ। 

PunjabKesari
ਮੌਸਮ ਵਿਭਾਗ ਮਹਿਕਮੇ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਪੱਛਮੀ ਬੰਗਾਲ ਅਤੇ ਗੁਆਂਢ ਵਿਚ ਮੰਡਰਾ ਰਿਹਾ ਚੱਕਰਵਾਤ ਹਵਾ 19 ਅਤੇ 20 ਜੂਨ ਨੂੰ ਦੱਖਣੀ-ਪੱਛਮੀ ਉੱਤਰ ਪ੍ਰਦੇਸ਼ ਵੱਲ ਵਧੇਗਾ। ਇਸ ਨਾਲ ਮਾਨਸੂਨ ਦੇ 22 ਜੂਨ ਤੋਂ 24 ਜੂਨ ਦੇ ਵਿਚਕਾਰ ਪੱਛਮੀ ਉੱਤਰੀ ਪ੍ਰਦੇਸ਼, ਉੱਤਰਾਖੰਡ ਦੇ ਕੁਝ ਹਿੱਸਿਆਂ, ਉੱਤਰੀ-ਪੂਰਬੀ ਰਾਜਸਥਾਨ ਅਤੇ ਪੂਰਬੀ ਹਰਿਆਣਾ ਵੱਲ ਵਧਣ 'ਚ ਮਦਦ ਮਿਲੇਗੀ। ਇਸ ਦਾ ਮਤਬਲ ਹੈ ਕਿ ਇਸ ਵਾਰ ਮਾਨਸੂਨ 4 ਦਿਨ ਪਹਿਲਾਂ ਯਾਨੀ ਕਿ 22-23 ਜੂਨ ਨੂੰ ਦਿੱਲੀ ਪਹੁੰਚ ਜਾਵੇਗਾ।

PunjabKesari

ਮੌਸਮ ਮਹਿਕਮੇ ਨੇ ਇਸ ਸਾਲ ਉੱਤਰੀ ਪੱਛਮੀ ਭਾਰਤ ਲਈ ਆਮ ਮੀਂਹ (103%)ਪੈਣ ਦੀ ਭਵਿੱਖਬਾਣੀ ਕੀਤੀ ਹੈ। ਸ਼੍ਰੀਵਾਸਤਵ ਨੇ ਕਿਹਾ ਕਿ 18 ਜੂਨ ਅਤੇ 19 ਜੂਨ ਨੂੰ ਦਿੱਲੀ ਵਿਚ ਮੌਸਮ ਖੁਸ਼ਕ ਰਹੇਗਾ। ਬੁੱਧਵਾਰ ਭਾਵ ਕੱਲ ਦਿੱਲੀ ਦੀਆਂ ਜ਼ਿਆਦਾਤਰ ਥਾਂਵਾਂ 'ਤੇ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਵਿਚ ਵੀ ਤਾਪਮਾਨ ਆਮ ਤੋਂ ਵੱਧ ਦਰਜ ਕੀਤਾ ਗਿਆ। ਦੋਹਾਂ ਸੂਬਿਆਂ ਵਿਚ ਹਿਸਾਰ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


Tanu

Content Editor

Related News