75 ਹਜ਼ਾਰ ਰੁਪਏ ਨਾਲ ਭਰਿਆ ਬੈਗ ਖੋਹ ਕੇ ਭੱਜਿਆ ਬਾਂਦਰ, ਪਾੜ ਕੇ ਸੁੱਟੇ ਨੋਟ

Friday, Nov 18, 2022 - 01:52 AM (IST)

ਸ਼ਿਮਲਾ (ਬਿਊਰੋ) : ਸ਼ਿਮਲਾ ’ਚ ਬਾਂਦਰਾਂ ਦੀ ਦਹਿਸ਼ਤ ਤੋਂ ਲੋਕ ਪ੍ਰੇਸ਼ਾਨ ਹਨ। ਵੀਰਵਾਰ ਨੂੰ ਮਾਲ ਰੋਡ ’ਤੇ ਸਥਿਤ ਬੀ. ਐੱਸ. ਐੱਨ. ਐੱਲ. ਦਫ਼ਤਰ ’ਚ ਫ਼ੋਨ ਦਾ ਬਿੱਲ ਜਮ੍ਹਾ ਕਰਵਾਉਣ ਆਏ ਵਿਅਕਤੀ ਦੇ ਹੱਥੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਬਾਂਦਰ ਭੱਜ ਗਿਆ। ਜਿਵੇਂ ਹੀ ਬਾਂਦਰ ਬੈਗ ਲੈ ਕੇ ਭੱਜਿਆ ਤਾਂ ਵਿਅਕਤੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ’ਤੇ ਦਫ਼ਤਰ ’ਚ ਮੌਜੂਦ ਮੁਲਾਜ਼ਮ ਤੇ ਹੋਰ ਲੋਕ ਇਕੱਠੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੈਗ ’ਚ 75 ਹਜ਼ਾਰ ਰੁਪਏ ਸਨ।

ਇਹ ਖ਼ਬਰ ਵੀ ਪੜ੍ਹੋ - ਪੁਲਵਾਮਾ ਦੇ ਤ੍ਰਾਲ 'ਚ ਜੰਗਲੀ ਰਿੱਛ ਦਾ ਹਮਲਾ, ਜੰਗਲਾਤ ਵਿਭਾਗ ਦੇ ਅਧਿਕਾਰੀ ਸਮੇਤ ਚਾਰ ਲੋਕ ਜ਼ਖਮੀ

ਵਿਅਕਤੀ ਵੱਲੋਂ ਰੌਲਾ ਪਾਉਣ ਤੋਂ ਬਾਅਦ ਬੀ. ਐੱਸ. ਐੱਨ. ਐੱਲ. ਮੁਲਾਜ਼ਮ ਬਾਂਦਰ ਦੇ ਪਿੱਛੇ ਭੱਜੇ ਅਤੇ ਛੱਤ ’ਤੇ ਚੜ੍ਹ ਗਏ। ਸਟਾਫ਼ ਅਤੇ ਹੋਰ ਲੋਕਾਂ ਦੀ ਮਦਦ ਨਾਲ ਪੈਸਿਆਂ ਨਾਲ ਭਰਿਆ ਬੈਗ ਵਾਪਸ ਲੈਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਬਾਂਦਰ ਨੇ ਬੈਗ ’ਚੋਂ ਪੈਸੇ ਕੱਢ ਕੇ ਛੱਤ ’ਤੇ ਖਿਲਾਰਣੇ ਸ਼ੁਰੂ ਕਰ ਦਿੱਤੇ ਅਤੇ ਕੁਝ ਨੋਟ ਵੀ ਪਾੜ ਕੇ ਸੁੱਟ ਦਿੱਤੇ। ਏਅਰਗਨ ਦੇ ਡਰ ਨਾਲ ਬਾਂਦਰ ਨੇ ਬੈਗ ਛੱਡ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 70 ਰੁਪਏ ਵਾਪਸ ਮਿਲ ਗਏ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News