ਦਿੱਲੀ ਵਿਧਾਨ ਸਭਾ ਦੇ ਅੰਦਰ ਬਾਂਦਰ ਅਤੇ ਸੱਪ, ਭੱਜ-ਦੌੜ ਦਾ ਮਾਹੌਲ
Friday, Aug 11, 2017 - 11:30 AM (IST)
ਨਵੀਂ ਦਿੱਲੀ— ਇਕ ਬਾਂਦਰ ਸ਼ੁੱਕਰਵਾਰ ਨੂੰ ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਅਤੇ ਮਾਰਸ਼ਲਾਂ ਨੂੰ ਚਕਮਾ ਦਿੰਦੇ ਹੋਏ ਦਿੱਲੀ ਵਿਧਾਨ ਸਭਾ ਦੇ ਅੰਦਰ ਚੱਲਾ ਗਿਆ। ਬਾਂਦਰ ਨੂੰ ਦੇਖਦੇ ਹੀ ਭੱਜ-ਦੌੜ ਦਾ ਮਾਹੌਲ ਬਣ ਗਿਆ। ਬਾਂਦਰ ਵਿਰੋਧੀ ਧਿਰ ਦੇ ਮੈਂਬਰਾਂ ਦੀਆਂ ਸੀਟਾਂ ਨੂੰ ਲੈ ਕੇ ਸੱਤਾ ਪੱਖ ਦੇ ਮੈਂਬਰਾਂ ਦੀਆਂ ਸੀਟਾਂ ਤੱਕ ਘੁੰਮਿਆ। ਕੁਝ ਹੀ ਮਿੰਟਾਂ ਬਾਅਦ ਸਦਨ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਪਰ ਉਦੋਂ ਤੱਕ ਬਾਂਦਰ ਮੈਂਬਰਾਂ ਨੂੰ ਹੈਰਾਨ ਕਰ ਕੇ ਸਦਨ ਤੋਂ ਜਾ ਚੁੱਕਿਆ ਸੀ, ਜਦੋਂ ਗੈਸਟ ਟੀਚਰਜ਼ ਦੇ ਮੁੱਦੇ 'ਤੇ ਚਰਚਾ ਚੱਲ ਰਹੀ ਸੀ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਅਤੇ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਸਦਨ 'ਚ ਮੌਜੂਦ ਸਨ।
ਵਿਧਾਨ ਸਭਾ ਸੂਤਰਾਂ ਨੇ ਦੱਸਿਆ ਕਿ ਸਦਨ ਦੇ ਚੈਂਬਰ ਖੁੱਲ੍ਹੇ ਸਥਾਨ 'ਤੇ ਹਮੇਸ਼ਾ ਸੱਪਾਂ ਨੂੰ ਦੇਖਿਆ ਜਾਂਦਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸੈਸ਼ਨ ਦੇ ਪਹਿਲੇ ਦਿਨ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ 2 ਸੱਪ ਫੜੇ ਗਏ। ਜੰਗਲਾਤ ਵਿਭਾਗ ਦੇ ਅਧਿਕਾਰੀ ਨਿਯਮਿਤ ਰੂਪ ਨਾਲ ਹਰ ਬੈਠਕ ਤੋਂ ਪਹਿਲਾਂ ਕੈਂਪਸ ਦੀ ਜਾਂਚ ਕਰਦੇ ਹਨ ਅਤੇ ਸੱਪ ਨਿਯਮਿਤ ਰੂਪ ਨਾਲ ਮਿਲ ਜਾਂਦੇ ਹਨ।
