ਬਾਂਦਰਾਂ ਤੋਂ ਡਰ ਕੇ ਪਹਾੜ ਤੋਂ ਡਿੱਗ ਗਈ ਨਵੀਂ-ਵਿਆਹੀ ਕੁੜੀ ! ਹੋਈ ਦਰਦਨਾਕ ਮੌਤ
Saturday, Jun 27, 2026 - 01:56 PM (IST)
ਥੂਥੁਕੁਡੀ- ਤਾਮਿਲਨਾਡੂ ਦੇ ਥੂਥੁਕੁਡੀ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਨਵ-ਵਿਆਹੇ ਜੋੜੇ ਨਾਲ ਮੰਦਰ 'ਚ ਜਾਣ ਨਾਲ ਦੁਖਦਾਈ ਘਟਨਾ ਵਾਪਰੀ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਕ 24 ਸਾਲਾ ਕੁੜੀ ਦੀ ਪਹਾੜੀ ਦੀ ਚੋਟੀ ਤੋਂ ਡਿੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਬਾਂਦਰਾਂ ਨੂੰ ਫਲ ਖੁਆ ਰਹੀ ਸੀ, ਤਾਂ ਬਾਂਦਰਾਂ ਦੇ ਇਕ ਝੁੰਡ ਨੇ ਉਸ ਨੂੰ ਘੇਰ ਲਿਆ, ਜਿਸ ਕਾਰਨ ਉਹ ਘਬਰਾ ਗਈ ਅਤੇ ਪਹਾੜੀ ਤੋਂ ਹੇਠਾਂ ਡਿੱਗ ਪਈ। ਪੁਲਸ ਅਤੇ ਪ੍ਰਸ਼ਾਸਨ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਥੂਥੁਕੁੜੀ ਜ਼ਿਲ੍ਹੇ ਦਾ ਉਚਿਪਿਲਯਾਰ ਮੰਦਰ ਪ੍ਰਸਿੱਧ ਮੰਨਿਆ ਜਾਂਦਾ ਹੈ ਅਤੇ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚਦੇ ਹਨ
ਮ੍ਰਿਤਕਾ ਦੀ ਪਛਾਣ ਅਨੀਤਾ ਵਜੋਂ ਹੋਈ ਹੈ, ਜੋ ਕਿ ਕੋਵਿਲਪੱਟੀ ਦੇ ਨੇੜੇ ਦੱਖਣੀ ਥਿੱਟਨਕੁਲਮ ਦੀ ਰਹਿਣ ਵਾਲੀ ਹੈ। ਪਿਛਲੇ ਮਹੀਨੇ ਉਸ ਦਾ ਵਿਆਹ 29 ਸਾਲਾ ਸੁਰੇਸ਼ ਨਾਲ ਹੋਇਆ ਸੀ। ਸੁਰੇਸ਼ ਵਿਦੇਸ਼ 'ਚ ਕੰਮ ਕਰਦਾ ਹੈ ਅਤੇ ਹਾਲ ਹੀ 'ਚ ਘਰ ਵਾਪਸ ਆਇਆ ਸੀ। ਇਹ ਜੋੜਾ ਪਹਿਲੀ ਵਾਰ ਪੂਜਾ ਕਰਨ ਲਈ ਕਾਜ਼ੂਗੁਮਲਾਈ ਦੇ ਕਲੁਗਾਸਾਲਮੂਰਤੀ ਮੰਦਰ ਗਿਆ ਸੀ। ਮੁੱਖ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਇਹ ਜੋੜਾ ਪਹਾੜੀ ਦੀ ਚੋਟੀ 'ਤੇ ਸਥਿਤ ਉਚਿਪਿਲਯਾਰ ਮੰਦਰ ਗਿਆ। ਪੁਲਸ ਨੇ ਦੱਸਿਆ ਕਿ ਜਦੋਂ ਉਹ ਬਾਂਦਰਾਂ ਨੂੰ ਫਲ ਖੁਆ ਰਹੇ ਸਨ, ਤਾਂ ਅਚਾਨਕ ਕਈ ਬਾਂਦਰ ਉਨ੍ਹਾਂ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰ 'ਤੇ, ਇਹ ਜਾਪਦਾ ਹੈ ਕਿ ਉਹ ਬਾਂਦਰਾਂ ਤੋਂ ਘਬਰਾ ਗਈ ਸੀ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਤਾਮਿਲਨਾਡੂ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਂਚ ਅਨੁਸਾਰ ਘਬਰਾਹਟ 'ਚ ਅਨੀਤਾ ਸੰਤੁਲਨ ਵਿਗੜ ਗਿਆ ਅਤੇ ਉਹ ਪਹਾੜੀ ਦੀ ਚੋਟੀ ਤੋਂ ਡਿੱਗ ਪਈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਨਾਲ ਉਸ ਦਾ ਪਤੀ ਬੁਰੀ ਤਰ੍ਹਾਂ ਟੁੱਟ ਗਿਆ। ਦਿਲ ਦਹਿਲਾਉਣ ਵਾਲੇ ਦ੍ਰਿਸ਼ਾਂ 'ਚ ਸੋਗ ਮਨਾਉਂਦੇ ਪਤੀ ਨੂੰ ਆਪਣੀ ਪਤਨੀ ਦੀ ਲਾਸ਼ ਕੋਲ ਰੋਂਦੇ ਹੋਏ ਦੇਖਿਆ ਗਿਆ। ਕਾਜ਼ੂਗੁਮਲਾਈ ਫਾਇਰ ਐਂਡ ਰੈਸਕਿਊ ਸਰਵਿਸ ਦੇ ਕਰਮਚਾਰੀਆਂ ਅਤੇ ਪੁਲਸ ਨੇ ਲਾਸ਼ ਨੂੰ ਬਰਾਮਦ ਕੀਤਾ ਅਤੇ ਪੋਸਟਮਾਰਟਮ ਲਈ ਕੋਵਿਲਪੱਟੀ ਸਰਕਾਰੀ ਹਸਪਤਾਲ ਭੇਜ ਦਿੱਤਾ। ਹਾਲਾਂਕਿ ਪੁਲਸ ਹਰ ਪਹਿਲੂ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਸਥਾਨਕ ਪੁਲਸ ਦਾ ਕਹਿਣਾ ਹੈ ਕਿ ਮੌਕੇ 'ਤੇ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਬਾਂਦਰਾਂ ਕਾਰਨ ਡਰ ਦੀ ਗੱਲ ਸਾਹਮਣੇ ਆਈ ਹੈ ਪਰ ਪੁਲਸ ਦਾ ਕਹਿਣਾ ਹੈ ਕਿ ਜਾਂਚ ਅਜੇ ਵੀ ਸ਼ੁਰੂਆਤੀ ਪੜਾਅ 'ਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
