'0' ਬੈਂਕ ਬੈਲੇਂਸ ਵਾਲਿਆਂ ਦੇ ਵੀ ਨਿਕਲਣ ਲੱਗੇ ਪੈਸੇ! ਪੂਰੇ ਸ਼ਹਿਰ ਦੇ ATM 'ਚ ਲੱਗ ਗਈਆਂ ਲੰਬੀਆਂ ਲਾਈਨਾਂ

Friday, Sep 19, 2025 - 12:40 AM (IST)

'0' ਬੈਂਕ ਬੈਲੇਂਸ ਵਾਲਿਆਂ ਦੇ ਵੀ ਨਿਕਲਣ ਲੱਗੇ ਪੈਸੇ! ਪੂਰੇ ਸ਼ਹਿਰ ਦੇ ATM 'ਚ ਲੱਗ ਗਈਆਂ ਲੰਬੀਆਂ ਲਾਈਨਾਂ

ਨੈਸ਼ਨਲ ਡੈਸਕ- ਤੁਸੀਂ ATM ਵਿੱਚ ਗੜਬੜੀ ਦੇ ਕਈ ਮਾਮਲੇ ਦੇਖੇ ਹੋਣਗੇ ਪਰ ਅਲਵਰ ਅਤੇ ਮੇਵਾਤ ਖੇਤਰਾਂ ਵਿੱਚ ਐੱਸ.ਬੀ.ਆਈ. ਬੈਂਕ ਦੇ ਏਟੀਐੱਮ 'ਚ ਜ਼ੀਰੋ ਬੈਲੇਂਸ ਹੋਣ 'ਤੇ ਵੀ ਲੋਕਾਂ ਦੇ ਪੈਸੇ ਨਿਕਲਣ ਲੱਗੇ। ਇਹ ਖ਼ਬਰ ਅੱਗ ਵਾਂਗ ਪੂਰੇ ਖੇਤਰ 'ਚ ਫੈਲ ਗਈ। ਇਸ 'ਤੇ ਐੱਸ.ਬੀ.ਆਈ. ਬੈਂਕ ਦੇ ਏਟੀਐੱਮ 'ਚ ਪੈਸੇ ਕੱਢਵਾਉਣ ਵਾਲੇ ਲੋਕਾਂ ਦੀ ਭੀੜ ਲੱਗ ਗਈ। 

ਮਾਮਲੇ ਦੀ ਜਾਣਕਾਰੀ ਮਿਲਦੇ ਹੀ ਬੈਂਕ ਪ੍ਰਸ਼ਾਸਨ ਨੇ ਪੁਲਸ ਨੂੰ ਇਸ ਪੂਰੇ ਮਾਮਲੇ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਏਟੀਐੱਮ ਨੂੰ ਬੰਦ ਕਰਵਾਇਆ ਅਤੇ ਪੈਸੇ ਕੱਢਵਾਉਣ ਵਾਲਿਆਂ ਨੂੰ ਹਿਰਾਸਤ 'ਚ ਲਿਆ। ਹਾਲਾਂਕਿ, ਇਸ ਪੂਰੇ ਮਾਮਲੇ 'ਤੇ ਐੱਸ.ਬੀ.ਆਈ. ਦੇ ਅਧਿਕਾਰੀ ਕੁਝ ਵੀ ਬੋਲਣ ਤੋਂ ਬਚ ਰਹੇ ਹਨ। 

ਇਹ ਵੀ ਪੜ੍ਹੋ- ਵਿਧਵਾ ਔਰਤਾਂ ਨੂੰ ਪਿਆਰ 'ਚ ਫਸਾ ਕੇ ਪਤੀ ਬਣਾਉਂਦਾ ਸੀ ਸੰਬੰਧ, ਪਤਨੀ ਬਣਾਉਂਦੀ ਵੀਡੀਓ ਫਿਰ...

ਅਲਵਰ 'ਚ ਬੁੱਧਵਾਰ ਦੇਰ ਰਾਤ ਸੋਸ਼ਲ ਮੀਡੀਆ 'ਤੇ ਇਕ ਸੂਚਨਾ ਵਾਇਰਲ ਹੋਈ ਕਿ ਸਟੇਟ ਬੈਂਕ ਆਫ ਇੰਡੀਆ ਦੇ ਏ.ਟੀ.ਐੱਮ. 'ਚੋਂ ਜ਼ੀਰੋ ਬੈਲੇਂਸ ਖਾਤੇ ਵਾਲੇ ਵੀ ਪੈਸੇ ਕੱਢਵਾ ਰਹੇ ਹਨ। ਇਸ ਦਾਅਵੇ ਤੋਂ ਬਾਅਦ ਸ਼ਹਿਰ ਦੇ ਤਮਾਮ ਇਲਾਕਿਆਂ 'ਚ ਸਥਿਤ ਏ.ਟੀ.ਐੱਮ. 'ਤੇ ਭਾਰੀ ਭੀੜ ਇਕੱਠੀ ਹੋ ਗਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਅਲਰਟ ਮੋਡ 'ਤੇ ਆਗਈ ਅਤੇ ਸਾਰੀਆਂ ਏ.ਟੀ.ਐੱਮ.ਮਸ਼ੀਨਾਂ 'ਤੇ ਟੀਮਾਂ ਭੇਜੀਆਂ ਗਈਆਂ। 

ਕੋਤਵਾਲੀ ਥਾਣਾ ਸਣੇ ਹੋਰ ਥਾਣਿਆਂ ਦੀ ਪੁਸ ਨੇ ਮੌਕੇ 'ਤੇ ਕਈ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁਲਸ ਨੇ ਉਨ੍ਹਾਂ ਦੇ ਮੋਬਾਇਲ ਅਤੇ ਵਾਹਨ ਵੀ ਜ਼ਬਤ ਕੀਤੇ ਹਨ। ਐੱਸ.ਬੀ.ਆਈ. ਦੀ ਵੈੱਬਸਾਈਟ 'ਚ ਤਕਨੀਕੀ ਖਰਾਬੀ ਦੀ ਵੀ ਸੂਚਨਾ ਸੀ।

ਇਹ ਵੀ ਪੜ੍ਹੋ- ਹਵਾ 'ਚ Air India ਐਕਸਪ੍ਰੈਸ ਜਹਾਜ਼ ਨਾਲ ਟਕਰਾ ਗਿਆ ਪੰਛੀ, ਸੰਘ 'ਚ ਆਈ 103 ਯਾਤਰੀਆਂ ਦੀ ਜਾਨ


author

Rakesh

Content Editor

Related News