ਸ਼ਿੰਦੇ ਦੇ ਸਿਆਸੀ ਗੁਰੂ ਦਿਘੇ ਦੀ ਤਸਵੀਰ ’ਤੇ ਵਰ੍ਹਾਏ ਨੋਟ, ਸ਼ਿਵਸੈਨਾ ਦੇ 2 ਅਹੁਦੇਦਾਰ ਬਰਖਾਸਤ

Monday, Sep 16, 2024 - 05:19 PM (IST)

ਸ਼ਿੰਦੇ ਦੇ ਸਿਆਸੀ ਗੁਰੂ ਦਿਘੇ ਦੀ ਤਸਵੀਰ ’ਤੇ ਵਰ੍ਹਾਏ ਨੋਟ, ਸ਼ਿਵਸੈਨਾ ਦੇ 2 ਅਹੁਦੇਦਾਰ ਬਰਖਾਸਤ

ਠਾਣੇ (ਭਾਸ਼ਾ)- ਸ਼ਿਵਸੈਨਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਸਿਆਸੀ ਗੁਰੂ ਮਰਹੂਮ ਆਨੰਦ ਦਿਘੇ ਦੀ ਤਸਵੀਰ ਦੇ ਸਾਹਮਣੇ ਕੁਝ ਲੋਕਾਂ ਦੇ ਨੱਚਣ ਅਤੇ ਨੋਟਾਂ ਦੀ ਵਰਖਾ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਦੀ ਠਾਣੇ ਇਕਾਈ ਦੇ 2 ਅਹੁਦੇਦਾਰਾਂ ਨੂੰ ਬਰਖਾਸਤ ਕਰ ਦਿੱਤਾ ਹੈ। ਇਹ ਘਟਨਾ 12 ਸਤੰਬਰ ਨੂੰ ਗਣੇਸ਼ ਉਤਸਵ ਦੇ ਸਮੇਂ ਦੀ ਹੈ। ਇਕ ਵੀਡੀਓ ’ਚ ਕੁਝ ਸਥਾਨਕ ਪਾਰਟੀ ਵਰਕਰ ਆਨੰਦ ਆਸ਼ਰਮ ’ਚ ਦਿਘੇ ਦੀ ਤਸਵੀਰ ਦੇ ਸਾਹਮਣੇ ਨੱਚਦੇ ਅਤੇ ਪੈਸਿਆਂ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ। 

ਦਿਘੇ ਆਨੰਦ ਆਸ਼ਰਮ ਤੋਂ ਸ਼ਿਵਸੈਨਾ ਦੀ ਠਾਣੇ ਇਕਾਈ ਦਾ ਸੰਚਾਲਨ ਕਰਦੇ ਸਨ। ਇਸ ਵੀਡੀਓ ਦੀ ਕਲਿੱਪ ਬਾਅਦ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਮੁੱਖ ਮੰਤਰੀ ਸ਼ਿੰਦੇ ਅਤੇ ਠਾਣੇ ਤੋਂ ਸੰਸਦ ਮੈਂਬਰ ਨਿਰੇਸ਼ ਮਹਾਸਕੇ ਨੇ ਇਸ ਘਟਨਾ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਅਤੇ ਇਸ ਨੂੰ ‘ਬੇਹੱਦ ਘਿਨੌਣੀ’ ਦੱਸਿਆ। ਉਨ੍ਹਾਂ ਕਿਹਾ ਕਿ ਦਿਘੇ ਜਿਸ ਸਨਮਾਨਜਨਕ ਤਰੀਕੇ ਨਾਲ ਇਸ ਤਰ੍ਹਾਂ ਦੇ ਉਤਸਵ ਮਨਾਉਂਦੇ ਸਨ, ਇਹ ਘਟਨਾ ਉਸ ਦੇ ਬਿਲਕੁਲ ਉਲਟ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News