ਸਲਮਾਨ ਖਾਨ ਦੇ RSS ਪ੍ਰੋਗਰਾਮ ''ਚ ਸ਼ਾਮਲ ਹੋਣ ''ਤੇ ਸਿਆਸੀ ਘਮਾਸਾਨ: ਏਕਨਾਥ ਸ਼ਿੰਦੇ ਨੇ ਕੀਤਾ ਬਚਾਅ
Wednesday, Feb 11, 2026 - 04:45 PM (IST)
ਮੁੰਬਈ- ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਸ਼ਤਾਬਦੀ ਸਮਾਰੋਹ ਦੌਰਾਨ ਫਿਲਮੀ ਅਦਾਕਾਰ ਸਲਮਾਨ ਖਾਨ ਦੀ ਮੌਜੂਦਗੀ ਨੇ ਮਹਾਰਾਸ਼ਟਰ ਦੀ ਸਿਆਸਤ 'ਚ ਨਵੀਂ ਬਹਿਸ ਛੇੜ ਦਿੱਤੀ ਹੈ। ਮੁੰਬਈ ਦੇ ਨਹਿਰੂ ਸੈਂਟਰ ਵਿਖੇ ਆਯੋਜਿਤ ਇਸ ਪ੍ਰੋਗਰਾਮ ਨੂੰ ਸੰਘ ਮੁਖੀ ਮੋਹਨ ਭਾਗਵਤ ਨੇ ਸੰਬੋਧਿਤ ਕੀਤਾ ਸੀ, ਜਿਸ 'ਚ ਸਲਮਾਨ ਖਾਨ ਸਮੇਤ ਕਈ ਫਿਲਮੀ ਹਸਤੀਆਂ ਸ਼ਾਮਲ ਹੋਈਆਂ ਸਨ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਮਾਮਲੇ 'ਚ ਸੰਘ ਦਾ ਬਚਾਅ ਕਰਦਿਆਂ ਸਵਾਲ ਕੀਤਾ ਕਿ ਸਲਮਾਨ ਖਾਨ ਨੂੰ ਸੱਦਾ ਦੇਣ 'ਚ ਕੀ ਗਲਤ ਹੈ। ਉਨ੍ਹਾਂ ਕਿਹਾ ਕਿ ਖਾਨ ਇਕ ਭਾਰਤੀ ਨਾਗਰਿਕ ਹਨ ਅਤੇ ਦੇਸ਼ ਦੀਆਂ ਪਰੰਪਰਾਵਾਂ ਤੇ ਸੰਸਕ੍ਰਿਤੀ 'ਚ ਪੂਰਾ ਵਿਸ਼ਵਾਸ ਰੱਖਦੇ ਹਨ। ਸ਼ਿੰਦੇ ਨੇ ਆਰ.ਐੱਸ.ਐੱਸ. ਨੂੰ ਇਕ ਦੇਸ਼ ਭਗਤ ਸੰਗਠਨ ਦੱਸਦਿਆਂ ਕਿਹਾ ਕਿ ਦੇਸ਼ ਭਗਤੀ ਸੰਘ ਦੇ ਵਰਕਰਾਂ ਦੇ ਰੋਮ-ਰੋਮ 'ਚ ਵਸੀ ਹੋਈ ਹੈ।
ਦੂਜੇ ਪਾਸੇ, ਸ਼ਿਵ ਸੈਨਾ (ਯੂ.ਬੀ.ਟੀ.) ਦੇ ਨੇਤਾ ਸੰਜੇ ਰਾਊਤ ਨੇ ਇਸ 'ਤੇ ਤੰਜ ਕੱਸਦਿਆਂ ਪੁੱਛਿਆ ਕਿ ਕੀ ਇਹ ਸਲਮਾਨ ਖਾਨ ਦਾ ਸਵਾਗਤ ਸੀ ਜਾਂ ਇਹ ਦੱਸਣ ਦੀ ਕੋਸ਼ਿਸ਼ ਸੀ ਕਿ ਸੰਘ ਦੀਆਂ ਸ਼ਾਖਾਵਾਂ 'ਚ ਹੁਣ ਮੁਸਲਮਾਨਾਂ ਦਾ ਵੀ ਸਵਾਗਤ ਹੈ। ਇਸ ਵਿਵਾਦ 'ਚ ਭਾਜਪਾ ਨੇਤਾ ਅਤੇ ਰਾਜ ਮੰਤਰੀ ਨਿਤੇਸ਼ ਰਾਣੇ ਨੇ ਊਧਵ ਠਾਕਰੇ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸਲਮਾਨ ਖਾਨ ਉਧਵ ਠਾਕਰੇ ਨਾਲੋਂ "ਵੱਧ ਹਿੰਦੂ" ਹਨ ਅਤੇ ਉਨ੍ਹਾਂ ਨੇ ਸੰਘ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਹੌਂਸਲਾ ਦਿਖਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਚੀਨ ''ਚ ਹੁਣ ਗੂੰਜੇਗੀ ''ਪੰਜਾਬੀ''; ਚੀਨੀ ਯੂਨੀਵਰਸਿਟੀ ਨੇ ਵਿਦੇਸ਼ੀ ਭਾਸ਼ਾ ਦੇ ਕੋਰਸਾਂ ''ਚ ਪੰਜਾਬੀ ਨੂੰ ਕੀਤਾ ਸ਼ਾਮਲ
