ਮਨੀ ਲਾਂਡਰਿੰਗ: ਵੀਰਭੱਦਰ ਸਿੰਘ ਖਿਲਾਫ ਦੋਸ਼ ਤੈਅ ਕਰਨ ''ਤੇ ਅੱਜ ਅਦਾਲਤ ''ਚ ਹੋਵੇਗੀ ਬਹਿਸ

Tuesday, Apr 09, 2019 - 11:50 AM (IST)

ਮਨੀ ਲਾਂਡਰਿੰਗ: ਵੀਰਭੱਦਰ ਸਿੰਘ ਖਿਲਾਫ ਦੋਸ਼ ਤੈਅ ਕਰਨ ''ਤੇ ਅੱਜ ਅਦਾਲਤ ''ਚ ਹੋਵੇਗੀ ਬਹਿਸ

ਸ਼ਿਮਲਾ-ਆਮਦਨ ਤੋਂ ਜ਼ਿਆਦਾ ਸੰਪੱਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਉਸ ਦੇ ਪਰਿਵਾਰ ਖਿਲਾਫ ਦੋਸ਼ ਤੈਅ ਕਰਨ 'ਤੇ ਅੱਜ ਭਾਵ ਮੰਗਲਵਾਰ ਨੂੰ ਬਹਿਸ ਹੋਵੇਗੀ। ਅਸਲ 'ਚ ਪਿਛਲੀ ਸੁਣਵਾਈ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ ਤੈਅ ਕਰਨ ਲਈ ਬਹਿਸ ਦੀ ਤਾਰੀਕ 9 ਅਪ੍ਰੈਲ ਅਤੇ 10 ਅਪ੍ਰੈਲ ਤੈਅ ਕੀਤੀ ਸੀ। ਇਸ ਤੋਂ ਪਹਿਲਾਂ ਇਸ ਮਾਮਲੇ 'ਚ ਵੀਰਭੱਦਰ ਅਤੇ ਪਰਿਵਾਰ ਨੂੰ ਜ਼ਮਾਨਤ ਮਿਲ ਗਈ ਸੀ। ਅਦਾਲਤ ਨੇ ਈ. ਡੀ. ਦੀ ਚਾਰਜਸ਼ੀਟ 'ਤੇ ਨੋਟਿਸ ਲੈਂਦੇ ਹੋਏ ਵੀਰਭੱਦਰ ਸਿੰਘ ਅਤੇ ਹੋਰਾਂ ਨੂੰ ਦੋਸ਼ੀਆਂ ਦੇ ਤੌਰ 'ਤੇ ਸੰਮਨ ਜਾਰੀ ਕੀਤਾ ਸੀ।

ਦੱਸ ਦੇਈਏ ਕਿ ਈ. ਡੀ. ਨੇ ਮਨੀ ਲਾਂਡਰਿੰਗ ਮਾਮਲੇ 'ਤ ਸਪਲੀਮੈਂਟਰੀ ਚਾਰਜਸ਼ੀਟ ਅਦਾਲਤ 'ਚ ਦਾਖਲ ਕੀਤੀ ਸੀ, ਜਿਸ 'ਚ ਵੀਰਭੱਦਰ ਦੇ ਬੇਟੇ ਵਿਕ੍ਰਮਾਦਿਤਿਆ ਸਿੰਘ ਨੂੰ ਦੋਸ਼ੀ ਦੱਸਿਆ ਗਿਆ ਸੀ। ਇਸ ਤੋਂ ਪਹਿਲਾਂ ਈ. ਡੀ. ਵੱਲੋਂ ਦਾਖਲ ਕੀਤੀ ਚਾਰਜਸ਼ੀਟ 'ਚ ਵੀਰਭੱਦਰ ਸਿੰਘ ਅਤੇ ਉਸ ਦੀ ਪਤਨੀ ਪ੍ਰਤਿਭਾ ਸਿੰਘ ਦਾ ਨਾਂ ਹੈ।ਈ. ਡੀ. ਵੱਲੋਂ ਦਾਇਰ ਸਪਲੀਮੈਂਟਰੀ ਚਾਰਜਸ਼ੀਟ 'ਚ ਸ਼ਿਮਲੇ ਤੋਂ ਵਿਧਾਇਕ ਵਿਕ੍ਰਮਾਦਿਤਿਆ ਤੋਂ ਇਲਾਵਾ ਤਰਾਨੀ ਇੰਫਰਾਸਟ੍ਰਕਚਰ ਦੇ ਡਾਇਰੈਕਟਰ ਚੰਦਰ ਸ਼ੇਖਰ ਅਤੇ ਰਾਮ ਪ੍ਰਕਾਸ਼ ਭਾਟਿਆ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ। ਇਹ ਦੋਵੇਂ ਵੀਰਭੱਦਰ ਸਿੰਘ ਦੇ ਨਾਲ ਸੀ. ਬੀ. ਆਈ. ਦੇ ਮਾਮਲੇ 'ਚ ਵੀ ਦੋਸ਼ੀ ਹਨ। ਇਸ ਮਾਮਲੇ 'ਚ ਵੀਰਭੱਦਰ ਸਿੰਘ, ਉਸ ਦੀ ਪਤਨੀ ਪ੍ਰਤਿਭਾ ਸਿੰਘ, ਯੂਨੀਵਰਸਲ ਐਪਲ ਐਸੋਸੀਏਸ਼ਨ ਦੇ ਮਾਲਕ ਚੁੰਨੀ ਲਾਲ ਚੌਹਾਨ, ਜੀਵਨ ਬੀਮਾ ਨਿਗਮ (ਐੱਲ. ਆਈ. ਸੀ) ਦੇ ਏਜੰਟ ਆਨੰਦ ਚੌਹਾਨ ਸਮੇਤ ਦੋ ਪ੍ਰੇਮ ਰਾਜ ਅਤੇ ਲਵਣ ਕੁਮਾਰ ਰੋਚ ਦੇ ਖਿਲਾਫ ਪਹਿਲਾਂ ਹੀ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ।

ਦੂਜੇ ਪਾਸੇ ਆਮਦਨ ਤੋਂ ਜ਼ਿਆਦਾ ਸੰਪੱਤੀ ਮਾਮਲੇ 'ਚ ਸੀ. ਬੀ. ਆਈ. ਨੇ ਵੀਰਭੱਦਰ ਸਿੰਘ ਉਸ ਦੀ ਪਤਨੀ ਪ੍ਰਤਿਭਾ ਅਤੇ ਅਨੰਦ ਚੌਹਾਨ ਸਮੇਤ ਹੋਰਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਚਾਰਜਸ਼ੀਟ 'ਚ ਦੱਸਿਆ ਗਿਆ ਸੀ ਕਿ ਕੇਂਦਰੀ ਮੰਤਰੀ ਰਹਿੰਦੇ ਹੋਏ ਵੀਰਭੱਦਰ ਸਿੰਘ ਨੇ ਗੈਰ-ਕਾਨੂੰਨੀ ਤਰੀਕੇ ਨਾਲ 10 ਕਰੋੜ ਦੀ ਸੰਪੱਤੀ ਬਣਾਈ, ਜੋ ਉਨ੍ਹਾਂ ਦੀ ਆਮਦਨ ਤੋਂ ਜ਼ਿਆਦਾ ਹੈ।


author

Iqbalkaur

Content Editor

Related News