ਮਨੀ ਲਾਂਡਰਿੰਗ ਕੇਸ: ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਤੋਂ ਈ.ਡੀ. ਨੇ ਕੀਤੀ ਪੁੱਛਗਿਛ

Tuesday, Apr 03, 2018 - 04:49 PM (IST)

ਨਵੀਂ ਦਿੱਲੀ—ਦਿੱਲੀ ਦੇ ਸਿਹਤ ਮੰਤਰੀ ਅਤੇ ਬਿਜਲੀ ਮੰਤਰੀ ਸਤੇਂਦਰ ਜੈਨ ਅਤੇ ਹੋਰ ਦੇ ਖਿਲਾਫ ਦਰਜ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਈ.ਡੀ. ਨੇ ਅੱਜ ਉਨ੍ਹਾਂ ਤੋਂ ਪੁੱਛਗਿਛ ਕੀਤੀ। ਅਧਿਕਾਰੀਆਂ ਨੇ ਦੱਸਿਆਂ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐਮ.ਐਲ.ਏ.) ਦੇ ਤਹਿਤ ਜੈਨ ਨੂੰ ਤਲਬ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਅਧਿਕਾਰੀ ਉਨ੍ਹਾਂ ਦੇ ਬਿਆਨ ਨੂੰ ਦਰਜ ਕਰੇਗਾ। ਸੀ.ਬੀ.ਆਈ. ਦੀ ਤਰਜੀਹ ਦੇ ਆਧਾਰ ਦੇ ਪਿਛਲੇ ਸਾਲ ਅਗਸਤ ਮਹੀਨੇ 'ਚ ਈ.ਡੀ. ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਸੀ.ਬੀ.ਆਈ 'ਚ ਦਰਜ ਸ਼ਿਕਾਇਤ 'ਚ ਕਿਹਾ ਗਿਆ ਕਿ ਜੈਨ ਉਨ੍ਹਾਂ ਚਾਰ ਕੰਪਨੀਆਂ ਨੂੰ ਪ੍ਰਾਪਤ ਧਨ ਦਾ ਸਰੋਤ ਨਹੀਂ ਦੱਸ ਸਕੇ, ਜਿਨ੍ਹਾਂ ਕੰਪਨੀਆਂ 'ਚ ਉਹ ਸ਼ੇਅਰ ਧਾਰਕ ਸੀ।
ਸੀ.ਬੀ.ਆਈ. ਨੇ ਉਨ੍ਹਾਂ ਦੇ ਪਤਨੀ ਅਤੇ ਹੋਰ ਚਾਰ ਦੇ ਖਿਲਾਫ ਮਨੀ ਲਾਂਡਰਿੰਗ ਦਾ ਇਕ ਮਾਮਲਾ ਦਰਜ ਕੀਤਾ ਸੀ। ਏਜੰਸੀ ਨੇ ਇਸ ਮਾਮਲੇ 'ਚ ਉਨ੍ਹਾਂ ਤੋਂ ਪਹਿਲਾਂ ਵੀ ਪੁੱਛਗਿਛ ਕੀਤੀ ਸੀ।  ਸੀ.ਬੀ.ਆਈ ਦੇ ਸੂਤਰਾਂ ਨੇ ਕਿਹਾ ਕਿ ਕਥਿਤ ਤੌਰ 'ਤੇ 4.63 ਕਰੋੜ ਰੁਪਏ ਪ੍ਰਯਾਸ ਇੰਫੋ ਸੈਲਊਸ਼ਨ, ਅਕਿੰਚਨ ਡੇਵਲਪਰਸ, ਮੰਗਲਯਾਨ ਪ੍ਰਾਜੈਕਟ ਅਤੇ ਇੰਡੋ ਮੈਟਲ ਇੰਪੈਕਸ ਪਾਲੀ ਦੇ ਰਾਹੀਂ ਸਾਲ 2015-16 'ਚ ਪ੍ਰਾਪਤ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਜੈਨ ਅਤੇ ਉਨ੍ਹਾਂ ਦੀ ਪਤਨੀ ਦੀ ਉਕਤ ਮਿਆਦ 'ਚ ਇਨ੍ਹਾਂ ਕੰਪਨੀਆਂ 'ਚ ਕਥਿਤ ਤੌਰ 'ਤੇ ਇਕ ਤਿਹਾਈ ਹਿੱਸੇਦਾਰੀ ਸੀ।


Related News