ਮਨੀ ਲਾਂਡਰਿੰਗ ਕੇਸ: ਛਾਪੇਮਾਰੀ ਲਈ ਨੋਇਡਾ ਸਥਿਤ ਘਰ ਪਹੁੰਚੀ ED ਟੀਮ ਨਾਲ ਪਰਿਵਾਰ ਨੇ ਕੀਤੀ ਬਦਸਲੂਕੀ

Wednesday, Nov 23, 2022 - 02:45 PM (IST)

ਮਨੀ ਲਾਂਡਰਿੰਗ ਕੇਸ: ਛਾਪੇਮਾਰੀ ਲਈ ਨੋਇਡਾ ਸਥਿਤ ਘਰ ਪਹੁੰਚੀ ED ਟੀਮ ਨਾਲ ਪਰਿਵਾਰ ਨੇ ਕੀਤੀ ਬਦਸਲੂਕੀ

ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ-44 ’ਚ ਛਾਪਾ ਮਾਰਨ ਆਏ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਦੇ ਟੀਮ ਨਾਲ ਪਰਿਵਾਰਕ ਮੈਂਬਰਾਂ ਨੇ ਬਦਸਲੂਕੀ ਕੀਤੀ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ (ਜ਼ੋਨ-1) ਆਸ਼ੂਤੋਸ਼ ਦਿਵੇਦੀ ਨੇ ਦੱਸਿਆ ਕਿ ਈ.ਡੀ 'ਚ ਤਾਇਨਾਤ ਡਿਪਟੀ ਡਾਇਰੈਕਟਰ ਮਨੀਸ਼ ਨੌਡਿਆਲ ਨੇ ਪੁਲਸ ਸਟੇਸ਼ਨ ਸੈਕਟਰ-39 ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੀ ਟੀਮ ਨਾਲ 17 ਨਵੰਬਰ ਨੂੰ ਸੈਕਟਰ-44 ਦੇ ਸੀ-ਬਲਾਕ 'ਚ ਰਹਿਣ ਵਾਲੇ ਹਰਮਨ ਦੀਪ ਸਿੰਘ ਕੰਧਾਰੀ ਦੇ ਘਰ ਛਾਪਾ ਮਾਰਨ ਗਏ ਸਨ।

ਨੌਡਿਆਲ ਨੇ ਦੋਸ਼ ਲਾਇਆ ਕਿ ਹਰਮਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਈਡੀ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ, ਸਰਕਾਰੀ ਕੰਮ ਵਿਚ ਰੁਕਾਵਟ ਪਾਈ ਅਤੇ ਮਹੱਤਵਪੂਰਨ ਸਬੂਤ ਨਸ਼ਟ ਕਰ ਦਿੱਤੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੁਲਸ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਹਿਲੀ ਨਜ਼ਰੇ ਇਹ ਪਤਾ ਲੱਗਾ ਹੈ ਕਿ ਈਡੀ ਵੱਲੋਂ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਛਾਪੇਮਾਰੀ ਕੀਤੀ ਗਈ ਸੀ।


author

Tanu

Content Editor

Related News