ਮੰਕੀਪਾਕਸ ਦੀ ਦਹਿਸ਼ਤ! ਦਿੱਲੀ ’ਚ ਇਕ ਹੋਰ ਸ਼ੱਕੀ ਕੇਸ, ਸ਼ਖ਼ਸ ’ਚ ਦਿੱਸੇ ਇਹ ਲੱਛਣ

Wednesday, Jul 27, 2022 - 11:59 AM (IST)

ਮੰਕੀਪਾਕਸ ਦੀ ਦਹਿਸ਼ਤ! ਦਿੱਲੀ ’ਚ ਇਕ ਹੋਰ ਸ਼ੱਕੀ ਕੇਸ, ਸ਼ਖ਼ਸ ’ਚ ਦਿੱਸੇ ਇਹ ਲੱਛਣ

ਨਵੀਂ ਦਿੱਲੀ– ਮੰਕੀਪਾਕਸ ਦੇ ਮਾਮਲੇ ਦੇਸ਼ ’ਚ ਲਗਾਤਾਰ ਵੱਧਦੇ ਜਾ ਰਹੇ ਹਨ। ਕੇਰਲ ਅਤੇ ਦਿੱਲੀ ’ਚ ਇਸ ਦੇ ਕੇਸ ਮਿਲ ਚੁੱਕੇ ਹਨ। ਦਿੱਲੀ ’ਚ ਮੰਕੀਪਾਕਸ ਦਾ ਇਕ ਹੋਰ ਸ਼ੱਕੀ ਕੇਸ ਮਿਲਿਆ ਹੈ। ਸ਼ਖਸ ਨੂੰ ਇੱਥੇ ਲੋਕ ਨਾਇਕ ਜੈ ਪ੍ਰਕਾਸ਼ (LNJP) ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਵਿਅਕਤੀ ਦੀ ਉਮਰ 30 ਤੋਂ 40 ਸਾਲ ਦਰਮਿਆਨ ਹੈ। ਮੰਕੀਪਾਕਸ ਤੋਂ ਪੀੜਤ ਪਾਏ ਗਏ ਵਿਅਕਤੀ ਦੀ ਵਿਦੇਸ਼ ਯਾਤਰਾ ਦੀ ਹਿਸਟਰੀ ਹੈ। ਯਾਨੀ ਕਿ ਸ਼ੱਕੀ ਮਰੀਜ਼ ਵਿਦੇਸ਼ ਯਾਤਰਾ ਕਰ ਕੇ ਪਰਤਿਆ ਹੈ। ਸੂਤਰਾਂ ਮੁਤਾਬਕ ਮਰੀਜ਼ ਦੇ ਸਰੀਰ ’ਤੇ ਲਾਲ ਨਿਸ਼ਾਨ ਅਤੇ ਉਸ ਨੂੰ ਤੇਜ਼ ਬੁਖਾਰ ਵਰਗੇ ਵਾਇਰਸ ਦੇ ਲੱਛਣ ਹਨ। ਉਸ ਦੇ ਨਮੂਨਿਆਂ ਨੂੰ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾ, ਪੁਣੇ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ- ਮੰਕੀਪਾਕਸ ਨੂੰ ਲੈ ਕੇ ਦਿੱਲੀ ਤੇ ਕੇਰਲ ’ਚ ਹਾਈ ਅਲਰਟ, ਹਵਾਈ ਅੱਡਿਆਂ ’ਤੇ ਜਾਂਚ ਤੇਜ਼

ਜਾਣਕਾਰੀ ਮੁਤਾਬਕ ਦਿੱਲੀ ਦੇ ਰਹਿਣ ਵਾਲੇ ਸ਼ਖ਼ਸ ਨੇ ਸਰੀਰ ’ਚ ਦਰਦ ਦੀ ਸ਼ਿਕਾਇਤ ਕੀਤੀ ਹੈ, ਉਹ ਮੰਕੀਪਾਕਸ ਤੋਂ ਪੀੜਤ ਮਰੀਜ਼ ਦੇ ਸੰਪਰਕ ’ਚ ਆਇਆ ਸੀ। ਸ਼ਖ਼ਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹੋਰ ਲੱਛਣਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਦਿੱਲੀ ’ਚ ਮੰਕੀਪਾਕਸ ਦਾ ਇਹ ਦੂਜਾ ਕੇਸ ਹੈ। ਇਸ ਤੋਂ ਪਹਿਲਾਂ ਵੀ ਇਕ ਵਿਅਕਤੀ ਮੰਕੀਪਾਕਸ ਤੋਂ ਪੀੜਤ ਹੋਇਆ ਹੈ। ਉਕਤ ਮਰੀਜ਼ ਨੂੰ LNJP ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ, ਜਿੱਥੇ ਉਸ ਦਾ ਇਲਾਜ ਅਜੇ ਜਾਰੀ ਹੈ। ਹੁਣ ਤੱਕ ਦੇਸ਼ ’ਚ ਮੰਕੀਪਾਕਸ ਦੇ 4 ਕੇਸ ਮਿਲੇ ਹਨ, ਇਨ੍ਹਾਂ ’ਚੋਂ 3 ਕੇਰਲ ਅਤੇ 1 ਦਿੱਲੀ ’ਚ ਮਿਲਿਆ ਹੈ।

ਇਹ ਵੀ ਪੜ੍ਹੋ- ਮੰਕੀਪਾਕਸ ਨੇ ਦੁਨੀਆ 'ਚ ਮਚਾਈ ਹਲ-ਚਲ, ਜਾਣੋ ਇਸ ਦੇ ਲੱਛਣ ਅਤੇ ਸੰਕੇਤ


author

Tanu

Content Editor

Related News