ਦੋਸਤਾਂ ਨਾਲ ਲਾਈ ਸ਼ਰਤ ਕਾਰਨ ਮੌਤ ਦੇ ਮੂੰਹ 'ਚ ਪਹੁੰਚਿਆ ਨੌਜਵਾਨ, ਪਰਿਵਾਰ ਵੱਲੋਂ ਕਤਲ ਦਾ ਖ਼ਦਸ਼ਾ
Monday, Jul 17, 2023 - 03:07 PM (IST)

ਗੋਪਾਲਗੰਜ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਇਕ ਨੌਜਵਾਨ ਦੀ ਮੋਮੋਜ਼ ਖਾਣ ਨਾਲ ਮੌਤ ਹੋ ਗਈ। ਮ੍ਰਿਤਕ ਵਿਪਿਨ ਕੁਮਾਰ ਪਾਸਵਾਨ ਦੀ ਮੋਬਾਇਲ ਰਿਪੇਅਰਿੰਗ ਦੀ ਦੁਕਾਨ ਸੀ। ਘਟਨਾ ਦੇ ਸੰਬੰਧ 'ਚ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਿਪਿਨ ਨੇ ਆਪਣੇ ਦੋਸਤਾਂ ਨਾਲ ਮੋਮੋਜ਼ ਖਾਣ ਦੀ ਸ਼ਰਤ ਲਗਾਈ। ਸ਼ਰਤ ਜਿੱਤਣ ਲਈ ਵਿਪਿਨ ਨੇ ਬਹੁਤ ਜ਼ਿਆਦਾ ਮੋਮੋਜ਼ ਖਾ ਲਏ। ਮੋਮੋਜ਼ ਖਾਣ ਤੋਂ ਬਾਅਦ ਉਹ ਆਪਣੀ ਮੋਬਾਇਲ ਦੁਕਾਨ 'ਚ ਪੁੱਜਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਵੇ ਦੇ ਥਾਣਾ ਇੰਚਾਰਜ ਸ਼ਸ਼ੀ ਰੰਜਨ ਕੁਮਾਰ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਵੱਧ ਮੋਮੋਜ਼ ਖਾਣ ਨਾਲ ਹੋਈ ਹੈ। ਸਥਾਨਕ ਲੋਕਾਂ ਅਨੁਸਾਰ ਜਿੱਤ-ਹਾਰ ਦੀ ਸ਼ਰਤ 'ਚ ਵਿਪਿਨ ਨੇ ਜ਼ਿਆਦਾ ਮੋਮੋਜ਼ ਖਾ ਲਏ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜ਼ਹਿਰ ਦੇ ਕੇ ਉਸ ਦਾ ਕਤਲ ਕੀਤਾ ਗਿਆ ਹੈ। ਘਟਨਾ ਦੇ ਸੰਬੰਧ 'ਚ ਥਾਣਾ ਮੁਖੀ ਦਾ ਕਹਿਣਾ ਹੈ ਕਿ ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।
ਉੱਥੇ ਹੀ ਡਾਕਟਰ ਦਾ ਕਹਿਣਾ ਹੈ ਕਿ ਚਾਈਨੀਜ਼ ਫੂਡ ਨੂੰ ਠੀਕ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਨਹੀਂ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਪਿਨ ਜਲਦਬਾਜ਼ੀ 'ਚ ਘੱਟ ਸਮੇਂ 'ਚ ਜ਼ਿਆਦਾ ਤੋਂ ਜ਼ਿਆਦਾ ਮੋਮੋਜ਼ ਖਾਣਾ ਚਾਅ ਰਿਹਾ ਹੋਵੇ ਅਤੇ ਉਸ ਦੀ ਇਸੇ ਚਾਹਤ 'ਚ ਉਹ ਬਹੁਤ ਚੰਗੀ ਤਰ੍ਹਾਂ ਚਬਾ ਕੇ ਨਹੀਂ ਖਾਧੇ ਹੋਣ। ਇਸ ਲਈ ਇਸ ਤਰ੍ਹਾਂ ਖਾਣਾ ਵੀ ਨੌਜਵਾਨ ਦੀ ਮੌਤ ਦੀ ਇਕ ਵਜ੍ਹਾ ਹੋ ਸਕਦੀ ਹੈ। ਡਾ. ਐੱਸ.ਕੇ. ਰੰਜਨ ਨੇ ਕਿਹਾ ਕਿ ਮੌਤ ਦੀ ਇਕ ਦੂਜੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਮੋਮੋਜ਼ ਨੂੰ ਠੀਕ ਤਰ੍ਹਾਂ ਚਬਾ ਕੇ ਖਾਣ ਦੀ ਬਜਾਏ ਇਸੇ ਤਰ੍ਹਾਂ ਹੀ ਨਿਗਲ ਜਾਣ ਨਾਲ ਗਲ਼ੇ 'ਚ ਜਾ ਕੇ ਫਸ ਗਿਆ ਹੋਵੇ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8