ਹੁਣ ਕੋਰੋਨਾ ਦੇ ਇਲਾਜ ’ਚ ਨਹੀਂ ਵਰਤੀ ਜਾਵੇਗੀ ਇਹ ਦਵਾਈ, ICMR ਨੇ ਸੂਚੀ ’ਚੋਂ ਕੀਤੀ ਬਾਹਰ

Saturday, Jan 15, 2022 - 04:02 PM (IST)

ਹੁਣ ਕੋਰੋਨਾ ਦੇ ਇਲਾਜ ’ਚ ਨਹੀਂ ਵਰਤੀ ਜਾਵੇਗੀ ਇਹ ਦਵਾਈ, ICMR ਨੇ ਸੂਚੀ ’ਚੋਂ ਕੀਤੀ ਬਾਹਰ

ਨੈਸ਼ਨਲ ਡੈਸਕ– ਕੋਰੋਨਾ ਦੇ ਇਲਾਜ ’ਚ ਹੁਣ ਐਂਟੀ ਵਾਇਰਲ ਦਵਾਈ ਮੋਲਨੁਪਿਰਾਵਿਰ (Molnupiravir) ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਯਾਨੀ ICMR ਨੇ ਕੋਰੋਨਾ ਦੇ ਇਲਾਜ ’ਚ ਵਰਤੀਆਂ ਜਾਣ ਵਾਲੀਆਂ ਦਵਾਈਆਂ  ਦੀ ਸੂਚੀ ’ਚੋਂ ਮੋਲਨੁਪਿਰਾਵਿਰ ਨੂੰ ਬਾਹਰ ਕਰ ਦਿੱਤਾ ਹੈ ਕਿਉਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਵਾਈ ਦੇ ਫਾਇਦਿਆਂ ਨਾਲੋਂ ਜ਼ਿਆਦਾ ਨੁਕਸਾਨ ਹਨ। 

ਏਮਜ਼ ਦੇ ਮੈਡੀਸਿਨ ਵਿਭਾਗ ਦੇ ਐਡੀਸ਼ਨਲ ਪ੍ਰੋਫੈਸਰ ਡਾਕਟਰ ਨੀਰਜ ਨਿਸ਼ਚਲ ਨੇ ਕਿਹਾ ਹੈ ਕਿ ਮੋਲਨੁਪਿਰਾਵਿਰ ਨੂੰ ‘ਜਾਦੁਈ ਦਵਾਈ’ ਦੱਸਿਆ ਜਾ ਰਿਹਾ ਸੀ, ਜਦਕਿ ਅਜਿਹਾ ਕੁਝ ਵੀ ਨਹੀਂ ਹੈ। ਇਸ ਦਵਾਈ ’ਤੇ ਜਦੋਂ ਟ੍ਰਾਇਲ ਕੀਤਾ ਗਿਆ ਸੀ, ਇਹ ਅੱਜ ਉਸ ਸਥਿਤੀ ’ਚ ਨਹੀਂ ਹੈ ਕਿਉਂਕਿ ਲੋਕਾਂ ਨੂੰ ਹੁਣ ਵੈਕਸੀਨ ਵੀ ਲੱਗ ਚੁੱਕੀ ਹੈ ਅਤੇ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਵੀ ਆ ਚੁੱਕਾ ਹੈ। 

ਮੋਲਨੁਪਿਰਾਵਿਰ ਨਾਲ ਮਰਦਾਂ ਦੇ ਜਣਨ ਅੰਗ, ਗਰਭਵਤੀ ਜਨਾਨੀਆਂ ਦੇ ਭਰੂਣ, ਬੱਚਿਆਂ ਅਤੇ ਬਾਲਗਾਂ ਦੀਆਂ ਹੱਡੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਵਾਈ ਨੂੰ ਬਹੁਤ ਹੀ ਚੁਣੇ ਹੋਏ ਮਰੀਜ਼ਾਂ ’ਚ ਐਮਰਜੈਂਸੀ ਦੀ ਹਾਲਤ ’ਚ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਗਈ ਸੀ। ਮੋਲਨੁਪਿਰਾਵਿਰ ਨੂੰ ਅਜੇ ਤਕ WHO ਅਤੇ ਯੂ.ਕੇ. ਨੇ ਕੋਰੋਨਾ ਦੇ ਇਲਾਜ ’ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਸੂਚੀ ’ਚ ਸ਼ਾਮਲ ਨਹੀਂ ਕੀਤਾ। ਜੇਕਰ ਕਿਸੇ ਮਰਦ ਜਾਂ ਜਨਾਨ ਨੂੰ ਇਹ ਦਵਾਈ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਘੱਟੋ-ਘੱਟ 3 ਮਹੀਨਿਆਂ ਤਕ ਸੰਬੰਧ ਬਣਾਉਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪੈਦਾ ਹੋਣ ਵਾਲੇ ਬੱਚੇ ’ਚ ਕੋਈ ਨੁਕਸ ਹੋ ਸਕਦਾ ਹੈ। 


author

Rakesh

Content Editor

Related News