ਮੋਹਨ ਮਾਂਝੀ ਹੋਣਗੇ ਓਡੀਸ਼ਾ ਦੇ ਨਵੇਂ ਮੁੱਖ ਮੰਤਰੀ, BJP ਵਿਧਾਇਕ ਦਲ ਨੇ 2 ਡਿਪਟੀ CM ਦੇ ਨਾਵਾਂ 'ਤੇ ਵੀ ਲਗਾਈ ਮੋਹਰ

06/11/2024 7:16:43 PM

ਨੈਸ਼ਨਲ ਡੈਸਕ- ਓਡੀਸ਼ਾ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਭਾਜਪਾ ਨੇ ਇਹ ਤੈਅ ਕਰ ਲਿਆ ਹੈ। ਮੋਹਨ ਮਾਂਝੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ। ਸੀ.ਐੱਮ. ਦੀ ਚੋਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੂੰ ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ ਸੀ। ਦੋਵੇਂ ਕੇਂਦਰੀ ਮੰਤਰਹੀ ਸੀ.ਐੱਮ. ਦੀ ਚੋਣ ਲਈ ਓਡੀਸ਼ ਪਹੁੰਚੇ ਸਨ। ਇੱਥੇ ਵਿਧਾਇਕਾਂ ਦੀ ਬੈਠਕ ਹੋਈ, ਜਿੱਥੇ ਰੱਖਿਆ ਮੰਤਰੀ ਨੇ ਦੱਸਿਆ ਕਿ ਮੋਹਨ ਮਾਂਝੀ ਦੇ ਨਾਂ 'ਤੇ ਮੋਹਰ ਲੱਗੀ। 

ਓਡੀਸ਼ਾ ਸੀ.ਐੱਮ. ਮਾਂਝੀ ਦੇ ਨਾਲ ਦੋ ਡਿਪਟੀ ਸੀ.ਐੱਮ. ਵੀ ਬਣਾਏ ਗਏ ਹਨ। ਪ੍ਰਭਾਤੀ ਪ੍ਰਵਿਦਾ ਅਤੇ ਕੇ.ਵੀ. ਸਿੰਘ ਦੇ ਰੂਪ 'ਚ ਓਡੀਸ਼ਾ ਲਈ ਦੋ ਉਪ ਮੁੱਖ ਮੰਤਰੀ ਵੀ ਬਣਾਏ ਗਏ ਹਨ।

ਮੋਹਨ ਮਾਂਝੀ ਕੱਲ੍ਹ ਚੁੱਕਣਗੇ ਸੀ.ਐੱਮ. ਅਹੁਦੇ ਹੀ ਸਹੁੰ

ਮੋਹਨ ਮਾਂਝੀ ਨੇ ਸਰਪੰਚ (1997-2000) ਦੇ ਰੂਪ 'ਚ ਆਪਣਾ ਰਾਜਨੀਤਿਕ ਕਰੀਅਰ ਸ਼ੁਰੂ ਕੀਤਾ ਸੀ। ਉਹ ਪਹਿਲੀ ਵਾਰ 2000 'ਚ ਕਿਉਂਝਰ ਤੋਂ ਵਿਧਾਇਕ ਚੁਣੇ ਗਏ ਸਨ। ਉਹ ਚਾਰ ਵਾਰ ਦੇ ਵਿਧਾਇਕ ਹਨ ਅਤੇ ਲਗਾਤਾਰ ਕਿਉਂਝਰ ਸੀਟ ਦੀ ਅਗਵਾਈ ਕਰ ਰਹੇ ਹਨ। ਉਹ ਸੂਬੇ 'ਚ ਭਾਜਪਾ ਦੇ ਇਕ ਆਦੀਵਾਸੀ ਨੇਤਾ ਹਨ, ਜੋ ਹੁਣ ਮੁੱਖ ਮੰਤਰੀ ਦੇ ਰੂਪ 'ਚ ਬੁੱਧਵਾਰ ਨੂੰ ਸਹੁੰ ਚੁੱਕਣਗੇ। ਉਨ੍ਹਾਂ ਇਸ ਸਾਲ ਕਿਉਂਝਰ ਸੀਟ 'ਤੇ ਬੀ.ਜੇ.ਡੀ. ਦੇ ਉਮੀਦਵਾਰ ਦੇ ਖਿਲਾਫ 11,677 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। 

ਕੌਣ ਹਨ ਓਡੀਸ਼ਾ ਦੇ ਦੋ ਡਿਪਟੀ ਸੀ.ਐੱਮ.

ਓਡੀਸ਼ਾ ਦੇ ਅਗਲੇ ਡਿਪਟੀ ਸੀ.ਐੱਮ. ਕੇ.ਵੀ. ਸਿੰਘ ਦੇਵ ਇਕ ਰਾਜਘਰਾਨੇ ਨਾਲ ਸਬੰਧ ਰੱਖਦੇ ਹਨ। ਉਹ ਪਟਨਾਗੜ੍ਹ ਤੋਂ ਆਉਂਦੇ ਹਨ ਅਤੇ 6ਵੀਂ ਵਾਰ ਆਪਣੀ ਸੀਟ ਜਿੱਤੇ ਹਨ। ਉਹ ਪਹਿਲਾਂ ਭਾਜਪਾ-ਬੀ.ਜੇ.ਡੀ. ਗਠਜੋੜ ਸਰਕਾਰ 'ਚ ਮੰਤਰੀ ਵੀ ਰਹਿ ਚੁੱਕੇ ਹਨ। ਉਥੇ ਹੀ ਪ੍ਰਵਤੀ ਪਰਿਦਾ ਨਿਮਾਪਾੜਾ ਤੋਂ ਪਹਿਲੀ ਵਾਰ ਵਿਧਾਇਕ ਬਣੀ ਹਨ। ਇਸ ਤੋਂ ਪਹਿਲਾਂ ਉਹ ਓਡੀਸ਼ਾ 'ਚ ਭਾਜਪਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਰਹਿ ਚੁੱਕੀ ਹੈ। 

ਓਡੀਸ਼ਾ 'ਚ ਪਹਿਲੀ ਭਾਜਪਾ ਸਰਕਾਰ ਦੀ ਅਗਵਾਈ ਕਰਨਗੇ ਮੋਹਨ ਮਾਂਝੀ

ਮੋਹਨ ਚਰਨ ਮਾਂਝੀ ਓਡੀਸ਼ਾ ਦੇ 15ਵੇਂ ਮੁੱਖ ਮੰਤਰੀ ਚੁਣੇ ਗਏ ਹਨ। ਉਹ ਰਾਜ ਵਿੱਚ ਪਹਿਲੀ ਭਾਜਪਾ ਸਰਕਾਰ ਦੀ ਅਗਵਾਈ ਕਰਨਗੇ। ਉਹ 2019 ਵਿੱਚ ਓਡੀਸ਼ਾ ਵਿਧਾਨ ਸਭਾ ਚੋਣ ਵਿੱਚ ਕਿਉਂਝਰ ਵਿਧਾਨ ਸਭਾ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਸਾਲ 2000 ਤੋਂ 2009 ਦੇ ਦੌਰਾਨ ਦੋ ਵਾਰ ਕਿਉਂਝਰ ਦੀ ਅਗਵਾਈ ਵੀ ਕੀਤੀ ਸੀ। 
 


Rakesh

Content Editor

Related News