75 ਸਾਲ ਦੀ ਉਮਰ ਤੋਂ ਬਾਅਦ ਦੂਜਿਆਂ ਨੂੰ ਮੌਕਾ ਦੇਣਾ ਚਾਹੀਦਾ : ਮੋਹਨ ਭਾਗਵਤ
Friday, Jul 11, 2025 - 01:03 PM (IST)

ਨਾਗਪੁਰ- ਰਾਸ਼ਟਰੀ ਸਵੈਮ ਸੇਵ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਕਿਹਾ ਕਿ 75 ਸਾਲ ਦੀ ਉਮਰ ਹੋਣ ਤੋਂ ਬਾਅਦ ਦੂਜਿਆਂ ਨੂੰ ਵੀ ਮੌਕਾ ਦੇਣਾ ਚਾਹੀਦਾ। ਜਦੋਂ ਤੁਹਾਨੂੰ 75 ਸਾਲ ਪੂਰੇ ਹੋਣ 'ਤੇ ਸ਼ਾਲ ਦਿੱਤਾ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਸਾਡੀ ਉਮਰ ਹੋ ਚੁੱਕੀ ਹੈ, ਹੁਣ ਥੋੜ੍ਹਾ ਕਿਨਾਰੇ ਹੋ ਜਾਣਾ ਚਾਹੀਦਾ। ਭਾਗਵਤ ਨੇ ਇਹ ਗੱਲਾਂ 9 ਜੁਲਾਈ ਨੂੰ ਇਕ ਪ੍ਰੋਗਰਾਮ 'ਚ ਕਹੀਆਂ। ਹਾਲਾਂਕਿ ਭਾਗਵਤ ਨੇ ਆਪਣੇ ਬਿਆਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਨਹੀਂ ਲਿਆ ਪਰ ਵਿਰੋਧੀ ਧਿਰ ਇਸ ਨੂੰ ਪੀ.ਐੱਮ. ਮੋਦੀ ਨਾਲ ਜੋੜ ਰਹੇ ਹਨ। ਪੀ.ਐੱਮ. ਮੋਦੀ ਅਤੇ ਭਾਗਵਤ ਇਸ ਸਾਲ ਸਤੰਬਰ 'ਚ 75 ਸਾਲ ਦੇ ਹੋ ਜਾਣਗੇ।
ਇਹ ਵੀ ਪੜ੍ਹੋ : ਅਨੋਖਾ ਵਿਆਹ ਬਣਿਆ ਚਰਚਾ ਦਾ ਵਿਸ਼ਾ : ਚੋਰ ਸਮਝ ਕੇ ਕੁੱਟਿਆ, ਫਿਰ ਬਣਾ ਲਿਆ ਜਵਾਈ
ਕਾਂਗਰਸ ਨੇ ਮੋਹਨ ਭਾਗਵਤ ਦੀ ਟਿੱਪਣੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਲਈ ਇਹ ਕਿਸ ਤਰ੍ਹਾਂ ਦੀ ਘਰ ਵਾਪਸੀ ਹੈ ਕਿ ਵਿਦੇਸ਼ ਤੋਂ ਆਉਣ 'ਤੇ ਸਰਸੰਘਚਾਲਕ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਉਹ ਇਸ ਸਾਲ 75 ਸਾਲ ਦੇ ਹੋ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8