ਸੰਘ ਮੁਖੀ ਮੋਹਨ ਭਾਗਵਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਹਿੰਮਤ ਦਾ ਸਵਾਲ

Tuesday, Jul 06, 2021 - 04:37 PM (IST)

ਸੰਘ ਮੁਖੀ ਮੋਹਨ ਭਾਗਵਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਹਿੰਮਤ ਦਾ ਸਵਾਲ

ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਮੁਸਲਮਾਨਾਂ ਸੰਬੰਧੀ ਜੋ ਹਿੰਮਤ ਦਿਖਾਈ, ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਤਾਂ ਉਹੋ ਜਿਹੀ ਹਿੰਮਤ ਉਹ ਚੀਨ ਸੰਬੰਧੀ ਵੀ ਵਿਖਾ ਸਕਦੇ ਸਨ। ਚੀਨੀ ਕਮਿਊਨਿਸਟ ਪਾਰਟੀ ਦੇ 100 ਸਾਲ ਪੂਰੇ ਹੋਣ ’ਤੇ  ਚੀਨ ਦੇ ਰਾਸ਼ਟਰਪਤੀ ਸ਼ੀ-ਜਿਨਪਿੰਗ ਨੂੰ ਕਈ ਦੇਸ਼ਾਂ ਦੇ ਮੁਖੀਆਂ ਨੇ ਵਧਾਈ ਦਿੱਤੀ ਪਰ ਸਾਡੇ ਮੋਦੀ ਜੀ ਚੁੱਪ ਰਹੇ, ਹਾਲਾਂਕਿ ਦੋਹਾਂ ਦੀ ਕਾਫ਼ੀ ਦੋਸਤੀ ਰਹੀ ਹੈ। ਮੋਦੀ ਦੀਆਂ ਮਜਬੂਰੀਆਂ ਸਨ ਕਿਉਂਕਿ ਉਹ ਵਧਾਈ ਦਿੰਦੇ ਤਾਂ ਕਾਂਗਰਸੀ ਉਨ੍ਹਾਂ ਦੇ ਪਿੱਛੇ ਪੈ ਜਾਂਦੇ। ਉਹ ਕਹਿੰਦੇ ਕਿ ਗਲਵਾਨ ਘਾਟੀ ’ਤੇ ਹਮਲਾ ਕਰਨ ਵਾਲੇ ਚੀਨ ਨਾਲ ਸਰਕਾਰ ਗਲਵੱਕੜੀਆਂ ਪਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ

ਓਧਰ 4 ਜੁਲਾਈ ਨੂੰ ਅਮਰੀਕਾ ਦਾ 245ਵਾਂ ਜਨਮ ਦਿਨ ਸੀ। ਮੋਦੀ ਨੇ ਬਾਈਡੇਨ ਨੂੰ ਬਹੁਤ ਗਰਮਜੋਸ਼ੀ ਨਾਲ ਵਧਾਈ ਦਿੱਤੀ। ਇਹ ਬਿਲਕੁਲ ਠੀਕ ਕੀਤਾ ਪਰ ਹੁਣ ਪਤਾ ਨਹੀਂ ਚੀਨ ਦੇ ਸਥਾਪਨਾ ਦਿਵਸ ਜੋ 1 ਅਕਤੂਬਰ ਨੂੰ ਹੈ, ਉਤੇ ਉਹ ਉਸ ਨੂੰ ਵਧਾਈ ਭੇਜਣਗੇ ਜਾਂ ਨਹੀਂ? ਇਸੇ ਤਰ੍ਹਾਂ 1 ਅਗਸਤ ਨੂੰ ਚੀਨ ਦੀ ਪੀਪਲਜ਼ ਆਰਮੀ ਦੇ ਜਨਮ ਦਿਨ ’ਤੇ ਕੀ ਸਾਡਾ ਮੌਨ ਰਹੇਗਾ? 15 ਅਗਸਤ ਦੇ ਮੌਕੇ ’ਤੇ ਸ਼ੀ ਜਿਨਪਿੰਗ ਦੀ ਪ੍ਰੀਖਿਆ ਹੋਵੇਗੀ ਪਰ ਇਨ੍ਹਾਂ ’ਚੋਂ ਵੱਡਾ ਸਵਾਲ ਇਹ ਹੈ ਕਿ ‘ਬ੍ਰਿਕਸ’ ਦਾ ਸਿਖਰ ਸੰਮੇਲਨ ਇਸ ਸਾਲ ਦਿੱਲੀ ’ਚ ਹੋਣਾ ਹੈ। ਕੀ ਉਸ ’ਚ ਚੀਨ ਦੇ ਰਾਸ਼ਟਰਪਤੀ ਨੂੰ ਅਸੀਂ ਬੁਲਾਵਾਂਗੇ ਅਤੇ ਕੀ ਉਹ ਆਉਣਗੇ?

ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ

ਉਂਝ ਤਾਂ ਪਿਛਲੇ ਦਿਨੀਂ ਸ਼ੰਘਾਈ ਵਿਖੇ ਹੋਈ ਬੈਠਕ ਦੌਰਾਨ ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਨੇ ਸਦਭਾਵਨਾ ਭਰੇ ਭਾਸ਼ਣ ਕੀਤੇ ਅਤੇ ਇਕ ਦੂਜੇ ’ਤੇ ਕੋਈ ਹਮਲਾ ਨਹੀਂ ਕੀਤਾ। ਗਲਵਾਨ ਕਾਂਡ ’ਤੇ ਦੋਹਾਂ ਦੇਸ਼ਾਂ ਦੇ ਫੌਜੀਆਂ ਦੀ ਗੱਲਬਾਤ ਵੀ ਠੀਕ-ਠਾਕ ਚੱਲ ਰਹੀ ਹੈ। ਮੈਂ ਸੋਚਦਾ ਹਾਂ ਕਿ ਨਰਿੰਦਰ ਮੋਦੀ ਨੂੰ ਚੀਨ ਨੂੰ ਵਧਾਈ ਸੰਦੇਸ਼ ਜ਼ਰੂਰ ਭੇਜਣਾ ਚਾਹੀਦਾ ਸੀ। ਉਸ ’ਚ ਇਹ ਸਪੱਸ਼ਟ ਕਿਹਾ ਜਾਣਾ ਚਾਹੀਦਾ ਸੀ ਕਿ ਚੀਨ ਦੇ ਰਾਸ਼ਟਰਪਤੀ ਜੀ, ਤੁਸੀਂ ਚੀਨ ਨੂੰ ਇਕ ਭਿਆਨਕ ਸ਼ਕਤੀ ਬਣਾਉਣ ਦੀ ਬਜਾਏ ਪਿਆਰੀ ਸ਼ਕਤੀ ਬਣਾਓ। ਚੀਨ ਅਤੇ ਭਾਰਤ ਮਿਲ ਕੇ ਦੁਨੀਆ ਦੇ ਸਭ ਤੋਂ ਉੱਤਮ ਅਤੇ ਪੁਰਾਤਨ ਆਦਰਸ਼ਾਂ ਮੁਤਾਬਕ ਇਕ ਨਵੀਂ ਦੁਨੀਆ ਪੈਦਾ ਕਰਨ ਅਤੇ 21ਵੀਂ ਸਦੀ ਨੂੰ ਏਸ਼ੀਆ ਦੀ ਸਦੀ ਬਣਾਉਣ।

ਇਹ ਵੀ ਪੜ੍ਹੋ : 'ਆਬਾਦੀ' ਬਣੀ ਚਿੰਤਾ ਦਾ ਵਿਸ਼ਾ, ਕੀ ਦੇਸ਼ 'ਚ ਦੋ ਬੱਚਿਆਂ ਤੋਂ ਵੱਧ 'ਤੇ ਪਾਬੰਦੀ ਦੀ ਮੰਗ ਜਾਇਜ਼ ਹੈ?

ਮੈਨੂੰ ਖ਼ੁਸ਼ੀ ਹੈ ਕਿ ਕਿਸੇ ਮੁਸਲਮਾਨ ਲੇਖਕ ਦੀ ਇਕ ਕਿਤਾਬ ਨੂੰ ਰਿਲੀਜ਼ ਕਰਦੇ ਹੋਏ ਮੋਹਨ ਭਾਗਵਤ ਨੇ ਉਹੀ ਗੱਲ ਕਹਿਣ ਦੀ ਹਿੰਮਤ ਕੀਤੀ ਜੋ ਗੱਲ ਅੱਜ ਤਕ ਕਿਸੇ ਸਰਸੰਘ ਚਾਲਕ ਨੇ ਪਹਿਲਾਂ ਕਦੇ ਵੀ ਨਹੀਂ ਕਹੀ। ਇਹੀ ਗੱਲ ਅਟਲ ਬਿਹਾਰੀ ਵਾਜਪਾਈ ਕਦੇ ਸੂਤਰ ਵਜੋਂ ਕਿਹਾ ਕਰਦੇ ਸਨ ਅਤੇ ਉਸ ਦਾ ਪ੍ਰਤੀਪਾਦਨ ਮੇਰੀ ਕਿਤਾਬ ‘ਭਾਜਪਾ, ਹਿੰਦੂਤਵ ਅਤੇ ਮੁਸਲਮਾਨ’ ’ਚ ਮੈਂ ਕਾਫ਼ੀ ਵਿਸਥਾਰ ਨਾਲ ਕੀਤਾ ਹੈ।

   ਮੋਹਨ ਜੀ ਦੇ ਇਹ ਵਾਕ ਕਿੰਨੇ ਗਜ਼ਬ ਦੇ ਹਨ ਕਿ ਜੇ ਕੋਈ ਹਿੰਦੂ ਇਹ ਕਹੇ ਕਿ ਭਾਰਤ ’ਚ ਕੋਈ ਮੁਸਲਮਾਨ ਨਹੀਂ ਰਹਿਣਾ ਚਾਹੀਦਾ, ਉਹ ਹਿੰਦੂ ਨਹੀਂ ਹੋ ਸਕਦਾ। ਸੱਚੇ ਹਿੰਦੂ ਲਈ ਸਭ ਪੰਥ, ਸਭ ਮਜ਼੍ਹਬ, ਸਭ ਭਾਈਚਾਰੇ, ਸਭ ਧਰਮ ਬਰਾਬਰ ਹਨ। ਕੋਈ ਹਿੰਦੂ ਹੋਵੇ ਜਾਂ ਮੁਸਲਮਾਨ, ਅਸੀਂ ਸਭ ਇਕ ਹਾਂ, ਭਾਰਤੀ ਹਾਂ। ਹਿੰਦੂਤਵ ਦੇ ਨਾਂ ’ਤੇ ਗਊ ਰੱਖਿਆ ਦੇ ਬਹਾਨੇ ਜੋ ਲੋਕ ਮਨੁੱਖੀ ਹੱਤਿਆ ਕਰਦੇ ਹਨ, ਉਹ ਹਿੰਦੂਤਵ ਦੇ ਵਿਰੋਧੀ ਹਨ। ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਸਖ਼ਤੀ ਨਾਲ ਹੋਣੀ ਚਾਹੀਦੀ ਹੈ। ਸਾਡਾ ਸੰਵਿਧਾਨ ਸਭ ਨੂੰ ਬਰਾਬਰ ਸੁਰੱਖਿਆ ਪ੍ਰਦਾਨ ਕਰਦਾ ਹੈ, ਇਸ ਲਈ ‘ਇਸਲਾਮ ਖ਼ਤਰੇ ’ਚ ਹੈ’ ਇਹ ਨਾਅਰਾ ਵੀ ਖੋਖਲਾ ਹੈ।

ਕੀ ਮੋਹਨ ਜੀ ਦੇ ਅੰਮ੍ਰਿਤ ਵਾਕਾਂ ਨੂੰ ਭਾਰਤ ਦੇ ਹਿੰਦੂਵਾਦੀ, ਸੰਘ ਦੇ ਸਵੈਮ-ਸੇਵਕ, ਭਾਜਪਾ ਦੇ ਕਰੋੜਾਂ ਮੈਂਬਰ ਅਤੇ ਮੁਸਲਮਾਨ ਭਰਾ ਵੀ ਅਮਲ ’ਚ ਲਿਆਉਣਗੇ?
ਡਾ. ਵੇਦਪ੍ਰਤਾਪ ਵੈਦਿਕ
ਨੋਟ:  ਇਸ ਲੇਖ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦਿਓ।


author

Harnek Seechewal

Content Editor

Related News