Maldives vs Lakshadweep: ਕ੍ਰਿਕਟਰ ਮੁਹੰਮਦ ਸ਼ੰਮੀ ਨੇ ਕੀਤੀ PM ਮੋਦੀ ਦੀ ਹਮਾਇਤ ਕਰਨ ਦੀ ਅਪੀਲ

Wednesday, Jan 10, 2024 - 03:59 AM (IST)

ਸਪੋਰਟਸ ਡੈਸਕ: ਇਸ ਵੇਲੇ ਮਾਲਦੀਵ ਬਨਾਮ ਲਕਸ਼ਦੀਪ ਦਾ ਮੁੱਦਾ ਭਖਿਆ ਹੋਇਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਕਸ਼ਦੀਪ ਤੋਂ ਤਸਵੀਰਾਂ ਪੋਸਟ ਕੀਤੀਆਂ। ਇਸ ਤੋਂ ਬਾਅਦ ਮਾਲਦੀਵ ਦੇ ਕੁਝ ਮੰਤਰੀਆਂ ਨੇ ਮੋਦੀ ਦੀ ਆਲੋਚਨਾ ਕੀਤੀ। ਭਾਵੇਂ ਮਾਲਦੀਵ ਸਰਕਾਰ ਨੇ ਮੁਆਫੀ ਮੰਗ ਲਈ ਹੈ, ਪਰ ਉਨ੍ਹਾਂ ਦਾ ਸੈਰ-ਸਪਾਟਾ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਸਚਿਨ ਤੇਂਦੁਲਕਰ ਤੋਂ ਲੈ ਕੇ ਸੁਰੇਸ਼ ਰੈਨਾ ਤੱਕ ਕ੍ਰਿਕਟਰਾਂ ਤੇ ਬਾਲੀਵੁੱਡ ਹਸਤੀਆਂ ਨੇ ਵੀ ਮਾਲਦੀਵ ਦੇ ਮੰਤਰੀ ਦੇ ਵਿਵਾਦਿਤ ਬਿਆਨ ਦੀ ਆਲੋਚਨਾ ਕੀਤੀ। ਹੁਣ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵੀ ਆਪਣੀ ਰਾਏ ਜ਼ਾਹਰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਸੁਨਹਿਰੀ ਭਵਿੱਖ ਲਈ ਇਟਲੀ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

ਮੁਹੰਮਦ ਸ਼ਮੀ ਨੇ ਭਾਰਤੀ ਸੈਰ-ਸਪਾਟੇ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਹੈ ਅਤੇ ਭਾਰਤੀ ਨਾਗਰਿਕਾਂ ਨੂੰ ਦੇਸ਼ ਦੇ ਬੀਚਾਂ ਦੀ ਸੁੰਦਰਤਾ ਦੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ ਹੈ। ਸ਼ਮੀ ਨੇ ANI ਨਾਲ ਗੱਲਬਾਤ ਕਰਦਿਆਂ ਕਿਹਾ, "ਸਾਨੂੰ ਆਪਣੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਦੇਸ਼ ਜਿਸ ਤਰ੍ਹਾਂ ਵੀ ਤਰੱਕੀ ਕਰ ਰਿਹਾ ਹੈ, ਉਹ ਸਾਰਿਆਂ ਲਈ ਚੰਗਾ ਹੈ। ਪ੍ਰਧਾਨ ਮੰਤਰੀ ਸਾਡੇ ਦੇਸ਼ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਲਈ ਸਾਨੂੰ ਵੀ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ।"

ਇਹ ਖ਼ਬਰ ਵੀ ਪੜ੍ਹੋ - 'ਹਿੱਟ ਐਂਡ ਰਨ' ਕਾਨੂੰਨ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਲਿਖਤੀ ਬਿਆਨ

ਦੱਸ ਦਈਏ ਕਿ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ 9 ਜਨਵਰੀ 2024 ਨੂੰ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਐਵਾਰਡ ਸਮਾਰੋਹ ਤੋਂ ਪਹਿਲਾਂ ਸ਼ੰਮੀ ਨੇ ਕਿਹਾ 'ਇਹ ਐਵਾਰਡ ਇਕ ਸੁਪਨਾ ਹੈ, ਜ਼ਿੰਦਗੀ ਬੀਤ ਜਾਂਦੀ ਹੈ ਅਤੇ ਲੋਕ ਇਸ ਐਵਾਰਡ ਨੂੰ ਨਹੀਂ ਜਿੱਤ ਪਾਉਂਦੇ। ਮੈਨੂੰ ਖੁਸ਼ੀ ਹੈ ਕਿ ਮੈਨੂੰ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News