''ਮੋਦੀਨੋਮਿਕਸ'' ਨਾਕਾਮ ਰਹੀ, ਮਨਮੋਹਨ ਸਿੰਘ ਦੀ ਗੱਲ ਧੀਰਜ ਨਾਲ ਸੁਣਨ PM: ਅਧੀਰ ਚੌਧਰੀ

Monday, Sep 07, 2020 - 06:14 PM (IST)

''ਮੋਦੀਨੋਮਿਕਸ'' ਨਾਕਾਮ ਰਹੀ, ਮਨਮੋਹਨ ਸਿੰਘ ਦੀ ਗੱਲ ਧੀਰਜ ਨਾਲ ਸੁਣਨ PM: ਅਧੀਰ ਚੌਧਰੀ

ਕੋਲਕਾਤਾ (ਭਾਸ਼ਾ)— ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਨਾਕਾਰਤਮਕ ਪੱਧਰ 'ਤੇ ਜਾਣ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ 'ਮੋਦੀਨੋਮਿਕਸ' ਨਾਕਾਮ ਸਾਬਤ ਹੋਈ ਹੈ ਅਤੇ ਅੰਨ੍ਹਾ ਰਾਸ਼ਟਰਵਾਦ ਅਰਥ ਵਿਵਸਥਾ ਨੂੰ ਪਟੜੀ 'ਤੇ ਲਿਆਉਣ ਦਾ ਤਰੀਕਾ ਨਹੀਂ ਹੋ ਸਕਦਾ। ਕਾਂਗਰਸ ਕਾਰਜ ਕਮੇਟੀ ਦੇ ਮੈਂਬਰ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਰਥ ਵਿਵਸਥਾ ਵਿਚ ਨਵੀਂ ਜਾਨ ਪਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਗੱਲ ਧੀਰਜ ਨਾਲ ਸੁਣਨੀ ਚਾਹੀਦੀ ਹੈ। 

PunjabKesari

ਚੌਧਰੀ ਨੇ ਟਵੀਟ ਕੀਤਾ ਕਿ ਮੋਦੀ ਸਰਕਾਰ ਨੇ ਖ਼ੁਦ ਨੂੰ ਅਜਿਹੀ ਸਰਕਾਰ ਸਾਬਤ ਕੀਤਾ ਹੈ, ਜੋ ਸਿਆਸਤ ਅਤੇ ਆਰਥਿਕ ਦੀਵਾਲੀਆਪਣ ਦੀ ਸ਼ਿਕਾਰ ਹੈ। ਚੀਨ ਦੀ ਅਰਥਵਿਵਸਥਾ ਜਿੱਥੇ 3.8 ਫੀਸਦੀ ਦੀ ਵਿਕਾਸ ਦਰ ਨਾਲ ਵੱਧ ਰਹੀ ਹੈ, ਉੱਥੇ ਹੀ ਭਾਰਤ ਦੀ ਅਰਥ ਵਿਵਸਥਾ 23.9 ਫੀਸਦੀ ਹੇਠਾਂ ਚੱਲੀ ਗਈ ਹੈ। ਰੰਜਨ ਨੇ ਕਿਹਾ ਕਿ ਮੋਦੀਨੋਮਿਕਸ ਨਾਕਾਮ ਰਹੀ ਹੈ। ਅਰਥ ਵਿਵਸਥਾ ਨੂੰ ਬਚਾਉਣ ਲਈ ਨਰਿੰਦਰ ਮੋਦੀ ਜੀ ਤੁਹਾਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਧੀਰਜ ਨਾਲ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ।


author

Tanu

Content Editor

Related News