ਮੋਦੀ 26 ਨੂੰ ਕਰਨਗੇ ਸ਼੍ਰੀਲਕਾਈ ਪ੍ਰਧਾਨ ਮੰਤਰੀ ਨਾਲ ਗੱਲਬਾਤ, ਇਨ੍ਹਾਂ ਮੁੱਦਿਆਂ ’ਤੇ ਹੋਵੇਗੀ ਚਰਚਾ
Wednesday, Sep 23, 2020 - 01:30 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸ਼੍ਰੀਲੰਕਾਈ ਹਮਰੁਤਬਾ ਮਹਿੰਦਾ ਰਾਜਪਕਸ਼ ਸ਼ਨੀਵਾਰ 26 ਸਤੰਬਰ ਨੂੰ ਆਨਲਾਈਨ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਗੱਲਬਾਤ ਦੋਹਾਂ ਨੇਤਾਵਾਂ ਨੂੰ ਦੁਵੱਲੇ ਸੰਬੰਧਾਂ ਦੇ ਵਿਆਪਕ ਢਾਂਚੇ ਦੀ ਸਮੀਖਿਆ ਕਰਨ ਦਾ ਮੌਕਾ ਦੇਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਨੇਤਾ ਅੱਤਵਾਦ ਖ਼ਿਲਾਫ਼ ਸਹਿਯੋਗ ਨੂੰ ਹੋਰ ਡੂੰਘਾ ਕਰਨ, ਰੱਖਿਆ ਅਤੇ ਵਪਾਰਕ ਸੰਬੰਧਾਂ ਨੂੰ ਹੱਲਾ-ਸ਼ੇਰੀ ਦੇਣ ਅਤੇ ਸ਼੍ਰੀਲੰਕਾ ’ਚ ਭਾਰਤ ਦੇ ਵਿਕਾਸ ਪ੍ਰਾਜੈਕਟਾਂ ਦੇ ਅਮਲ ਵਰਗੇ ਮੁੱਦਿਆਂ ’ਤੇ ਸਲਾਹ-ਮਸ਼ਵਰਾ ਕਰਨਗੇ।
ਸ਼੍ਰੀਨਗਰ ’ਚ ਲੰਬੇ ਸਮੇਂ ਤੋਂ ਚੱਲ ਰਹੇ ਤਾਮਿਲ ਮੁੱਦੇ ’ਤੇ ਵੀ ਗੱਲਬਾਤ ’ਚ ਚੁੱਕੇ ਜਾਣ ਦੀ ਉਮੀਦ ਹੈ। ਭਾਰਤ ਲਗਾਤਾਰ ਟਾਪੂ ਰਾਸ਼ਟਰ ਵਿਚ ਤਮਿਲ ਭਾਈਚਾਰੇ ਦੀਆਂ ਇੱਛਾਵਾਂ ਪੂਰੀਆਂ ਕਰਨ ਦੀ ਵਕਾਲਤ ਕਰਦਾ ਰਿਹਾ ਹੈ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਆਨਲਾਈਨ ਗੱਲਬਾਤ ਦੋਹਾਂ ਨੇਤਾਵਾਂ ਨੂੰ ਸ਼੍ਰੀਲੰਕਾ ’ਚ ਸੰਸਦੀ ਚੋਣਾਂ ਤੋਂ ਬਾਅਦ ਅਤੇ ਦੋਹਾਂ ਦੇਸ਼ਾਂ ਦੇ ਸਮੇਂ ਦੀ ਕਸੌਟੀ ’ਤੇ ਖਰ੍ਹੇ ਉਤਰੇ ਸੰਬੰਧਾਂ ਦੇ ਸੰਦਰਭ ’ਚ ਦੁਵੱਲੇ ਸੰਬੰਧਾਂ ਦੇ ਢਾਂਚੇ ਦੀ ਵਿਆਪਕ ਸਮੀਖਿਆ ਕਰਨ ਦਾ ਮੌਕਾ ਦੇਵੇਗੀ। ਰਾਜਪਕਸ਼ ਦੀ ਪਾਰਟੀ ਸ਼੍ਰੀਲੰਕਾ ਪੀਪਲਜ਼ ਫਰੰਟ ਦੇ ਪਿਛਲੇ ਮਹੀਨੇ ਸੰਸਦੀ ਚੋਣਾਂ ਵਿਚ ਦੋ-ਤਿਹਾਈ ਬਹੁਮਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦਾ ਕਾਰਜਭਾਰ ਸੰਭਾਲਿਆ ਹੈ।