ਅੰਤਰਰਾਸ਼ਟਰੀ ਯੋਗ ਦਿਵਸ ’ਤੇ ਲੇਹ ਦੇ ਪ੍ਰੋਗਰਾਮ ’ਚ ਮੋਦੀ ਹੋਣਗੇ ਸ਼ਾਮਲ

Thursday, Mar 12, 2020 - 02:17 AM (IST)

ਅੰਤਰਰਾਸ਼ਟਰੀ ਯੋਗ ਦਿਵਸ ’ਤੇ ਲੇਹ ਦੇ ਪ੍ਰੋਗਰਾਮ ’ਚ ਮੋਦੀ ਹੋਣਗੇ ਸ਼ਾਮਲ

ਨਵੀਂ ਦਿੱਲੀ/ਸ਼੍ਰੀਨਗਰ – ਆਯੁਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਮੁੱਖ ਪ੍ਰੋਗਰਾਮ ਦਾ ਆਯੋਜਨ ਕੇਂਦਰ ਸ਼ਾਸਿਤ ਖੇਤਰ ਲੱਦਾਖ ਦੀ ਰਾਜਧਾਨੀ ਲੇਹ ਵਿਚ ਹੋਵੇਗਾ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਸ ਤੌਰ ’ਤੇ ਸ਼ਾਮਲ ਹੋਣਗੇ।

ਯੋਗ ਦਿਵਸ ’ਤੇ ਆਯੋਜਿਕ ਪ੍ਰੋਗਰਾਮ ਵਿਚ ਮੋਦੀ ਸਾਧਾਰਨ ਯੋਗ ਅਭਿਆਸ ’ਤੇ ਆਧਾਰਿਤ ਯੋਗ ਆਸਣ ਦਾ ਪ੍ਰਦਰਸ਼ਨ ਕਰਨਗੇ। ਇਸ ਪ੍ਰੋਗਰਾਮ ਵਿਚ 15 ਹਜ਼ਾਰ ਤੋਂ 20 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਆਯੁਸ਼ ਮੰਤਰੀ ਸ਼੍ਰੀਪਦ ਨੇ ਕਿਹਾ ਕਿ ਲੇਹ ਵਰਗੀ ਉਚਾਈ ਵਾਲੀ ਥਾਂ ’ਤੇ ਪਹਿਲੀ ਵਾਰ ਇੰਨੇ ਵੱਡੇ ਪੱਧਰ ’ਤੇ ਯੋਗ ਅਭਿਆਸ ਕਰਨ ਵਾਲਿਆਂ ਦਾ ਜਮਾਵੜਾ ਹੋਣਾ, ਅੰਤਰਰਾਸ਼ਟਰੀ ਯੋਗ ਦਿਵਸ 2020 ਨੂੰ ਖਾਸ ਅਤੇ ਵੱਖਰਾ ਬਣਾਉਂਦਾ ਹੈ।


author

Inder Prajapati

Content Editor

Related News