NDA ਸੰਸਦੀ ਦਲ ਦਾ ਨੇਤਾ ਚੁਣੇ ਜਾਣ ਮਗਰੋਂ ਮੋਦੀ ਬੋਲੇ- ਇਹ ਮੇਰੇ ਲਈ ਭਾਵੁਕ ਕਰਨ ਵਾਲਾ ਪਲ
Friday, Jun 07, 2024 - 01:46 PM (IST)
ਨਵੀਂ ਦਿੱਲੀ- ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਮਿਲੀ ਜਿੱਤ ਮਗਰੋਂ ਅੱਜ ਸੰਸਦ ਭਵਨ ਕੰਪਲੈਕਸ ਵਿਚ ਭਾਜਪਾ ਪਾਰਟੀ ਦੀ ਅਗਵਾਈ ਵਾਲੀ ਨੈਸ਼ਨਲ ਡੈਮੋਕਰੇਟਿਕ ਅਲਾਇੰਸ (NDA) ਨੇ ਨਰਿੰਦਰ ਮੋਦੀ ਨੂੰ ਸੰਸਦੀ ਦਲ ਦਾ ਨੇਤਾ ਚੁਣਿਆ ਹੈ। ਮੋਦੀ ਹੁਣ ਤੀਜੀ ਵਾਰ ਸਰਕਾਰ ਬਣਾਉਣਗੇ। ਨੇਤਾ ਚੁਣੇ ਜਾਣ ਮਗਰੋਂ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਸਾਰੇ ਸਹਿਯੋਗੀਆਂ ਦਾ ਧੰਨਵਾਦੀ ਹਾਂ। ਮੋਦੀ ਨੇ ਕਿਹਾ ਕਿ ਇਹ ਮੇਰਾ ਸੌਭਾਗ ਹੈ ਕਿ ਮੈਨੂੰ NDA ਦੇ ਨੇਤਾ ਦੇ ਰੂਪ ਵਿਚ ਤੁਸੀਂ ਸਾਰਿਆਂ ਨੇ ਸਹਿਮਤੀ ਨਾਲ ਚੁਣ ਕੇ ਇਕ ਨਵੀਂ ਜ਼ਿੰਮੇਵਾਰੀ ਦਿੱਤੀ ਹੈ। ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ। ਹਿੰਦੋਸਤਾਨ ਦੇ ਇੰਨੇ ਮਹਾਨ ਲੋਕਤੰਤਰ ਦੀ ਤਾਕਤ ਵੇਖੋ ਕਿ NDA ਨੂੰ ਅੱਜ ਦੇਸ਼ ਦੇ 22 ਸੂਬਿਆਂ ਵਿਚ ਲੋਕਾਂ ਨੇ ਸਰਕਾਰ ਬਣਾ ਕੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਸਾਡਾ ਇਹ ਅਲਾਇੰਸ ਸੱਚੇ ਅਰਥਾਂ ਵਿਚ ਭਾਰਤ ਦੀ ਆਤਮਾ ਹੈ।
ਇਹ ਵੀ ਪੜ੍ਹੋ- ਨਰਿੰਦਰ ਮੋਦੀ ਚੁਣੇ ਗਏ NDA ਸੰਸਦੀ ਦਲ ਦੇ ਨੇਤਾ, ਇਸ ਦਿਨ ਚੁੱਕਣਗੇ PM ਅਹੁਦੇ ਦੀ ਸਹੁੰ
ਮੋਦੀ ਨੇ ਅੱਗੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਇੰਨੇ ਵੱਡੇ ਸਮੂਹ ਦਾ ਸਵਾਗਤ ਕਰਨ ਦਾ ਮੌਕਾ ਮਿਲਿਆ ਹੈ। ਉਹ ਸਾਰੇ ਦੋਸਤ ਜੋ ਜੇਤੂ ਰਹੇ ਹਨ, ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ 2019 ਵਿਚ ਇਕ ਚੀਜ਼ ਜਿਸ 'ਤੇ ਮੈਂ ਜ਼ੋਰ ਦਿੱਤਾ, ਉਹ ਸੀ ਵਿਸ਼ਵਾਸ। ਜਦੋਂ ਤੁਸੀਂ ਇਕ ਵਾਰ ਫਿਰ ਮੈਨੂੰ ਇਹ ਜ਼ਿੰਮੇਵਾਰੀ ਸੌਂਪਦੇ ਹੋ, ਤਾਂ ਇਸਦਾ ਮਤਲਬ ਹੈ ਕਿ ਸਾਡੇ ਵਿਚਕਾਰ ਵਿਸ਼ਵਾਸ ਦਾ ਪੁਲ ਅਟੁੱਟ ਹੈ। ਇਹ ਅਟੁੱਟ ਰਿਸ਼ਤਾ ਵਿਸ਼ਵਾਸ ਦੀ ਮਜ਼ਬੂਤ ਨੀਂਹ 'ਤੇ ਅਧਾਰਤ ਹੈ। ਇਹ ਸਭ ਤੋਂ ਵੱਡੀ ਪੂੰਜੀ ਹੈ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ।
NDA सत्ता प्राप्त करने का या सरकार चलाने का कुछ दलों का जमावड़ा नहीं है... ये Nation-First के प्रति committed एक समूह है!
— BJP (@BJP4India) June 7, 2024
Today, the NDA shines as an organic alliance in the political system of Bharat.
- Shri @narendramodi pic.twitter.com/VXIE6JUynb
ਇਹ ਵੀ ਪੜ੍ਹੋ- ਕਿੰਨਾ ਸੌਖਾ ਹੋਵੇਗਾ ਨਵੀਂ NDA ਸਰਕਾਰ ਦਾ ਪੰਜ ਸਾਲ ਦਾ ਸਫਰ!
ਦੱਸ ਦੇਈਏ ਕਿ ਸੰਸਦ ਭਵਨ ਵਿਚ ਅੱਜ ਰਾਜਨਾਥ ਸਿੰਘ ਨੇ ਨਰਿੰਦਰ ਮੋਦੀ ਨੂੰ NDA ਸੰਸਦੀ ਦਲ ਦਾ ਨੇਤਾ ਚੁਣਿਆ, ਜਿਸ ਨੂੰ ਸਾਰਿਆਂ ਦੀ ਸਹਿਮਤੀ ਨਾਲ ਪਾਸ ਕੀਤਾ ਗਿਆ। ਹੁਣ ਮੋਦੀ ਨਵੀਂ ਸਰਕਾਰ ਦੇ ਗਠਨ ਦਾ ਦਾਅਵਾ ਪੇਸ਼ ਕਰਨਗੇ। ਦੱਸ ਦੇਈਏ ਕਿ NDA ਨੇ ਲੋਕ ਸਭਾ ਚੋਣਾਂ ਵਿਚ 293 ਸੀਟਾਂ ਜਿੱਤ ਕੇ ਬਹੁਮਤ ਦਾ ਅੰਕੜਾ ਪਾਰ ਕੀਤਾ ਸੀ। ਹਾਲਾਂਕਿ ਭਾਜਪਾ ਇਕੱਲੀ ਸਿਰਫ 240 ਸੀਟਾਂ ਹਾਸਲ ਕਰ ਸਕੀ, ਜੋ ਕਿ 2019 ਦੇ ਮੁਕਾਬਲੇ ਬਹੁਤ ਘੱਟ ਹੈ। ਭਾਜਪਾ ਨੂੰ ਟੀ. ਡੀ. ਪੀ. ਮੁਖੀ ਐੱਨ. ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਨੇ ਸਮਰਥ ਦਿੱਤਾ ਹੈ। ਨਵੀਂ ਸਰਕਾਰ ਦੇ ਗਠਨ ਲਈ ਬਹੁਮਤ ਦਾ ਅੰਕੜਾ 272 ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8