ਘਟਨਾ ਦੇ ਪਿੱਛੇ ਮੋਦੀ-ਸ਼ਾਹ ਦੀ ਸਾਜ਼ਿਸ਼ : ਹਾਰਦਿਕ
Wednesday, Jan 17, 2018 - 09:51 AM (IST)
ਅਹਿਮਦਾਬਾਦ— ਤੋਗੜੀਆ ਵਲੋਂ ਖੁਦ ਨੂੰ ਮੁਕਾਬਲੇ 'ਚ ਮਾਰੇ ਜਾਣ ਦਾ ਡਰ ਪ੍ਰਗਟ ਕੀਤੇ ਜਾਣ ਪਿੱਛੋਂ ਪਾਟੀਦਾਰ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਨੇ ਮੰਗਲਵਾਰ ਉਨ੍ਹਾਂ ਨਾਲ ਮੁਲਾਕਾਤ ਕੀਤੀ। ਤੋਗੜੀਆ ਨਾਲ ਮੁਲਾਕਾਤ ਪਿੱਛੋਂ ਹਾਰਦਿਕ ਨੇ ਕਿਹਾ ਕਿ ਤੋਗੜੀਆ ਵਿਰੁੱਧ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਹ ਸਾਜ਼ਿਸ਼ਾਂ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕਿਤੇ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਤੋਗੜੀਆ ਲਾਪਤਾ ਹੋ ਜਾਂਦੇ ਤਾਂ ਭਾਜਪਾ ਨੇ ਪੂਰੇ ਦੇਸ਼ 'ਚ ਤਰਥੱਲੀ ਮਚਾ ਦੇਣੀ ਸੀ।
