ਪ੍ਰਧਾਨ ਮੰਤਰੀ ਮੋਦੀ ਨੇ ਸੇਨੇਗਲ ਦੇ ਰਾਸ਼ਟਰਪਤੀ ਨਾਲ ਕੀਤੀ ਦੋ-ਪੱਖੀ ਗੱਲਬਾਤ

8/26/2019 3:30:21 PM

ਬਿਆਰਿਤਜ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੇਨੇਗਲ ਦੇ ਰਾਸ਼ਟਰਪਤੀ ਮੈਰੀ ਸਾਲ ਨਾਲ ਇੱਥੇ ਵੱਡੇ ਪੱਧਰ 'ਤੇ ਗੱਲਬਾਤ ਕੀਤੀ ਅਤੇ ਦੋਹਾਂ ਨੇਤਾਵਾਂ ਨੇ ਅੱਤਵਾਦ ਨਾਲ ਮੁਕਾਬਲੇ 'ਚ ਸਹਿਯੋਗ ਸਮੇਤ ਵੱਖ-ਵੱਖ ਖੇਤਰਾਂ 'ਚ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ। ਦੱਖਣੀ-ਪੱਛਮੀ ਫਰਾਂਸ ਦੇ ਇਸ ਸ਼ਹਿਰ 'ਚ ਜੀ-7 ਸਿਖਰ ਸੰਮੇਲਨ ਤੋਂ ਵੱਖ ਮੋਦੀ ਨੇ ਮੈਕੀ ਨਾਲ ਮੁਲਾਕਾਤ ਕੀਤੀ ਅਤੇ 'ਅਫਰੀਕਾ ਦੇ ਅਹਿਮ ਸਹਿਯੋਗੀ ਨਾਲ ਸਬੰਧ ਮਜ਼ਬੂਤ' ਕਰਨ 'ਤੇ ਜ਼ੋਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੇਨੇਗਲ ਦੇ ਰਾਸ਼ਟਰਪਤੀ ਨਾਲ ਜੀ-7 ਸਿਖਰ ਸੰਮੇਲਨ ਤੋਂ ਵੱਖਰੀ ਮੁਲਾਕਾਤ ਕੀਤੀ।''

ਟਵੀਟ 'ਚ ਉਨ੍ਹਾਂ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ 'ਵਿਕਾਸ ਸਾਂਝੇਦਾਰੀ ਅਤੇ ਅੱਤਵਾਦ ਖਿਲਾਫ ਅਤੇ ਕੌਮਾਂਤਰੀ ਮੰਚਾਂ 'ਤੇ ਸਹਿਯੋਗ ਸਮੇਤ ਦੋ-ਪੱਖੀ ਸਬੰਧਾਂ 'ਤੇ ਚਰਚਾ ਕੀਤੀ। ਭਾਰਤ ਅਤੇ ਸੇਨੇਗਲ ਵਿਚਕਾਰ ਗਰਮਜੋਸ਼ੀ ਭਰੇ ਅਤੇ ਦੋਸਤਾਨਾਂ ਦੋ-ਪੱਖੀ ਸਬੰਧ ਹਨ ਜੋ ਲੋਕਤੰਤਰ, ਵਿਕਾਸ ਅਤੇ ਧਰਮ-ਨਿਰਪੱਖਤਾ ਦੇ ਸਮਾਨ ਮੁੱਲਾਂ ਨੂੰ ਸਾਂਝਾ ਕਰਦੇ ਹਨ। ਜੀ-7 ਸਿਖਰ ਸੰਮੇਲਨ 'ਚ ਭਾਰਤ ਦੇ ਨਾਲ ਸੇਨੇਗਲ ਨੂੰ ਵੀ ਵਿਸ਼ੇਸ਼ ਰੂਪ ਨਾਲ ਸੱਦਾ ਦਿੱਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੂੰ ਸੱਦਾ ਮਿਲਣਾ ਪ੍ਰਧਾਨ ਮੰਤਰੀ ਮੋਦੀ ਅਤੇ ਫਰਾਂਸ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਵਿਚਕਾਰ ਨਿੱਜੀ ਸਬੰਧਾਂ ਨੂੰ ਮਜ਼ਬੂਤ ਕਰਨ ਨੂੰ ਦਰਸਾਉਂਦਾ ਹੈ ਅਤੇ ਇਹ ਵੱਡੀ ਅਰਥ-ਵਿਵਸਥਾ ਦੇ ਰੂਪ 'ਚ ਭਾਰਤ ਨੂੰ ਮਾਨਤਾ ਵੀ ਪ੍ਰਦਾਨ ਕਰਦ ਹੈ। ਜੀ-7 ਦੇ ਮੈਂਬਰ ਦੇਸ਼ਾਂ 'ਚ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ।