ਖੇਤੀਬਾੜੀ ਕਾਨੂੰਨ ਦੇ ਵਿਰੋਧ ''ਤੇ ਬੋਲੇ ਮੋਦੀ- ਹਰ ਚੰਗੇ ਕੰਮ ''ਚ ਰੁਕਾਵਟਾਂ ਆਉਂਦੀਆਂ ਹਨ

Monday, Nov 30, 2020 - 09:49 PM (IST)

ਖੇਤੀਬਾੜੀ ਕਾਨੂੰਨ ਦੇ ਵਿਰੋਧ ''ਤੇ ਬੋਲੇ ਮੋਦੀ- ਹਰ ਚੰਗੇ ਕੰਮ ''ਚ ਰੁਕਾਵਟਾਂ ਆਉਂਦੀਆਂ ਹਨ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਾਰਾਣਸੀ ਯਾਤਰਾ ਦੌਰਾਨ ਦੇਵ ਦੀਵਾਲੀ ਮੌਕੇ ਰਾਜਘਾਟ 'ਤੇ ਦੀਵੇ ਜਗਾਏ। ਦੀਵੇ ਜਗਾਉਣ ਤੋਂ ਬਾਅਦ ਪੀ.ਐੱਮ ਮੋਦੀ ਨੇ ਰਾਜਘਾਟ 'ਤੇ ਜਨਸਭਾ ਨੂੰ ਸੰਬੋਧਿਤ ਕੀਤਾ। ਨਵੇਂ ਖੇਤੀਬਾੜੀ ਕਾਨੂੰਨ ਖ਼ਿਲਾਫ਼ ਹੋ ਰਹੇ ਧਰਨਾ ਪ੍ਰਦਰਸ਼ਨ 'ਤੇ ਕਿਹਾ ਕਿ ਨਵੇਂ ਕੰਮ ਦੇ ਦੌਰਾਨ ਅਜਿਹੇ ਵਿਰੋਧ ਹੁੰਦੇ ਰਹੇ ਹਨ।

ਪੀ.ਐੱਮ ਮੋਦੀ ਨੇ ਕਿਹਾ ਕਿ ਅੱਜ ਅਸੀਂ ਸੁਧਾਰ ਦੀ ਗੱਲ ਕਰਦੇ ਹਾਂ। ਸਮਾਜ ਅਤੇ ਵਿਵਸਥਾ 'ਚ ਸੁਧਾਰ ਦੇ ਬਹੁਤ ਵੱਡੇ ਪ੍ਰਤੀਕ ਤਾਂ ਖੁਦ ਗੁਰੂ ਨਾਨਕ ਦੇਵ ਜੀ ਹੀ ਸਨ। ਅਸੀਂ ਇਹ ਵੀ ਦੇਖਿਆ ਹੈ ਕਿ ਜਦੋਂ ਸਮਾਜ, ਰਾਸ਼ਟਰਹਿੱਤ 'ਚ ਬਦਲਾਅ ਹੁੰਦੇ ਹਨ, ਤਾਂ ਬੇਲੋੜੇ ਵਿਰੋਧ ਦੀਆਂ ਆਵਾਜ਼ਾਂ ਜ਼ਰੂਰ ਉੱਠਦੀਆਂ ਹਨ ਪਰ ਜਦੋਂ ਉਨ੍ਹਾਂ ਸੁਧਾਰਾਂ ਦੀ ਮਹੱਤਤਾ ਸਾਹਮਣੇ ਆਉਣ ਲੱਗਦੀ ਹੈ ਤਾਂ ਸਭ ਕੁੱਝ ਠੀਕ ਹੋ ਜਾਂਦਾ ਹੈ। ਇਹੀ ਸੀਖ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਮਿਲਦੀ ਹੈ।

ਪੀ.ਐੱਮ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਹੋ ਰਹੇ ਵਿਰੋਧ ਦੇ ਹਵਾਲੇ 'ਚ ਕਾਸ਼ੀ ਵਿਸ਼ਵਨਾਥ ਕਾਰੀਡੋਰ ਅਤੇ ਰਾਮ ਮੰਦਰ ਦਾ ਉਦਾਹਰਣ ਵੀ ਦਿੱਤਾ। ਉਨ੍ਹਾਂ ਕਿਹਾ ਕਿ ਕਾਸ਼ੀ ਲਈ ਜਦੋਂ ਵਿਕਾਸ ਦੇ ਕੰਮ ਸ਼ੁਰੂ ਹੋਏ ਸਨ, ਵਿਰੋਧ ਕਰਨ ਵਾਲਿਆਂ ਨੇ ਸਿਰਫ ਵਿਰੋਧ ਲਈ ਵਿਰੋਧ ਉਦੋਂ ਵੀ ਕੀਤਾ ਸੀ। ਜਦੋਂ ਕਾਸ਼ੀ ਨੇ ਤੈਅ ਕੀਤਾ ਸੀ ਕਿ ਬਾਬੇ ਦੇ ਦਰਬਾਰ ਤੱਕ ਵਿਸ਼ਵਨਾਥ ਕਾਰੀਡਾਰ ਬਣੇਗਾ, ਵਿਰੋਧ ਕਰਨ ਵਾਲਿਆਂ ਨੇ ਉਦੋਂ ਇਸ ਨੂੰ ਲੈ ਕੇ ਵੀ ਕਾਫ਼ੀ ਕੁੱਝ ਕਿਹਾ ਸੀ ਪਰ ਅੱਜ ਬਾਬਾ ਦੀ ਕ੍ਰਿਪਾ ਨਾਲ ਕਾਸ਼ੀ ਦਾ ਮਾਣ ਮੁੜ ਸੁਰਜੀਤ ਹੋ ਰਿਹਾ ਹੈ। ਸਦੀਆਂ ਪਹਿਲਾਂ, ਬਾਬੇ ਦੇ ਦਰਬਾਰ ਦਾ ਮਾਂ ਗੰਗਾ ਤੱਕ ਜੋ ਸਿੱਧਾ ਸੰਬੰਧ ਸੀ, ਉਹ ਫਿਰ ਸਥਾਪਤ ਹੋ ਰਿਹਾ ਹੈ।

ਪੀ.ਐੱਮ ਨੇ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਦਾ ਉਦਾਹਰਣ ਵੀ ਦਿੱਤਾ। ਉਨ੍ਹਾਂ ਕਿਹਾ, ਅਯੁੱਧਿਆ 'ਚ ਰਾਮ ਮੰਦਰ ਤੋਂ ਵੱਡਾ ਦੂਜਾ ਉਦਾਹਰਣ ਕੀ ਹੋਵੇਗਾ, ਦਹਾਕਿਆਂ ਤੋਂ ਇਸ ਪਵਿੱਤਰ ਕੰਮ ਨੂੰ ਰੋਕਣ ਲਈ ਕੀ ਕੁੱਝ ਨਹੀਂ ਕੀਤਾ ਗਿਆ। ਕਈ ਤਰ੍ਹਾਂ ਦੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਰਾਮ ਜੀ ਨੇ ਚਾਹਿਆ ਤਾਂ ਮੰਦਰ ਬਣ ਰਿਹਾ ਹੈ। ਪੀ.ਐੱਮ ਨੇ ਕਿਹਾ ਕਿ ਕਿਸਾਨਾਂ ਨੂੰ ਸ਼ੋਸ਼ਣ ਕਰਨ ਵਾਲਿਆਂ ਅਤੇ ਵਿਚੋਲਿਆਂ ਤੋਂ ਆਜ਼ਾਦੀ ਮਿਲ ਰਹੀ ਹੈ। ਰੇਹੜੀ ਅਤੇ ਪਟੜੀ ਵਾਲਿਆਂ ਨੂੰ ਮਦਦ ਦੇਣ ਲਈ ਬੈਂਕ ਅੱਗੇ ਚੱਲਕੇ ਆ ਰਹੇ ਹਨ।


author

Inder Prajapati

Content Editor

Related News