ਦੁਨੀਆ ਦੀ ਪਹਿਲੀ ਭਾਸ਼ਾ ਬੋਲਣ ਵਾਲੇ ਬਚੇ 3 ਆਦਿਵਾਸੀਆਂ ਨੂੰ ਕੋਰੋਨਾ ਤੋਂ ਬਚਾਉਣ ਮੋਦੀ
Wednesday, Apr 22, 2020 - 08:48 PM (IST)
ਨਵੀਂ ਦਿੱਲੀ (ਵਾਰਤਾ) - ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨੀ ਅਤੇ ਸਭਿਆਚਾਰਕ ਸੰਗਠਨ (ਯੂਨੇਸਕੋ) ਦੀ ਭਾਸ਼ਾ ਸਲਾਹਕਾਰ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਭਾਸ਼ਾ ਵਿਗਿਆਨ ਦੀ ਸਾਬਕਾ ਪ੍ਰਧਾਨ ਡਾ. ਅੰਵਿਤਾ ਅੱਬੀ ਨੇ ਕੋਰੋਨਾ ਮਹਾਮਾਰੀ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅੰਡੇਮਾਨ ਨਿਕੋਬਾਰ ਦੇ ਉਨ੍ਹਾਂ ਤਿੰਨ ਦੁਰਲੱਭ ਆਦਿਵਾਸੀਆਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ ਜੋ ਦੁਨੀਆ ਦੀ ਸਭ ਤੋਂ ਪਹਿਲੀ ਭਾਸ਼ਾ ਅਤੇ 70 ਹਜ਼ਾਰ ਸਾਲ ਪੁਰਾਣੀ ਭਾਸ਼ਾ ਬੋਲਦੇ ਹਨ।
ਡਾ. ਅੱਬੀ ਨੇ ਮੋਦੀ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਅੰਡੇਮਾਨ ਨਿਕੋਬਾਰ 'ਚ ‘ਜੋਰੋ’ ਭਾਸ਼ਾ ਬੋਲਣ ਵਾਲੇ ਹੁਣ ਸਿਰਫ ਤਿੰਨ ਆਦਿਵਾਸੀ ਹੀ ਦੁਨੀਆ 'ਚ ਰਿਹ ਗਏ ਹਨ। ਇਹ 70 ਹਜ਼ਾਰ ਸਾਲ ਪੁਰਾਣੀ ਭਾਸ਼ਾ ਹੈ ਜਿਸ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਭਾਸ਼ਾ ਮੰਨੀ ਜਾਂਦੀ ਹੈ। ਇਨ੍ਹਾਂ ਤਿੰਨ ਆਦਿਵਾਸੀਆਂ ਦੇ ਨਾਮ ਪੇਜੇ, ਗੋਲਟਾ (ਪੁਰਸ਼) ਅਤੇ ਨੂ (ਇਸਤਰੀ) ਹਨ। ਉਨ੍ਹਾਂ ਨੇ ਲਿਖਿਆ ਹੈ ਕਿ 4 ਅਪ੍ਰੈਲ ਨੂੰ ਲੀ ਚੀ ਨਾਮ ਦੀ ਇੱਕ ਆਦਿਵਾਸੀ ਔਰਤ ਦੀ ਗੰਭੀਰ ਬੀਮਾਰੀ ਨਾਲ ਮੌਤ ਹੋ ਗਈ ਜੋ ‘ਸਾਰੋ’ ਨਾਮ ਦੀ ਲੁਪਤ ਭਾਸ਼ਾ ਬੋਲਣ ਵਾਲੀ ਸੰਸਾਰ ਦੀ ਆਖਰੀ ਵਿਅਕਤੀ ਸੀ। ਇਸ ਤਰ੍ਹਾਂ ਅਸੀਂ ਆਪਣੀ ਭਾਸ਼ਾ ਵਿਰਾਸਤ ਨੂੰ ਨਹੀਂ ਬਚਾ ਸਕੇ ਇਸ ਲਈ ਅਸੀਂ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਉਕਤ ਤਿੰਨਾਂ ਵਿਅਕਤੀਆਂ ਦੀ ਸੁਰੱਖਿਆ ਦੀ ਤੁਹਾਨੂੰ ਅਪੀਲ ਕਰਦੀ ਹਾਂ।
ਮਨੁੱਖ ਸਰੋਤ ਵਿਕਾਸ ਮੰਤਰਾਲਾ ਦੀ ਸਲਾਹਕਾਰ ਡਾ. ਅੱਬੀ ਨੇ 50 ਹਜ਼ਾਰ ਸਾਲ ਪੁਰਾਣੀ ਭਾਸ਼ਾ ਬੋਲਣ ਵਾਲੇ ਆਦਿਵਾਸੀਆਂ 'ਤੇ ਵੀ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤਾ ਹੈ ਜੋ ਜੰਗਲ 'ਚ ਅੰਡੇਮਾਨ ਟਰੰਕ ਰੋਡ ਬਣ ਜਾਣ ਨਾਲ ਪੁਲਸ ਅਧਿਕਾਰੀਆਂ ਦੇ ਸੰਪਰਕ 'ਚ ਆਉਣ ਕਾਰਣ ਕੋਰੋਨਾ ਦੇ ਖਤਰੇ 'ਚ ਪੈ ਸਕਦੇ ਹਨ। ਇਨ੍ਹਾਂ ਆਦਿਵਾਸੀਆਂ ਨੂੰ ਬਚਾਉਣਾ ਸੰਸਾਰ ਦੀ ਪੁਰਾਣੀ ਭਾਸ਼ਾ ਅਤੇ ਸਭਿਆਚਾਰ ਨੂੰ ਬਚਾਉਣਾ ਹੈ ਇਸ ਲਈ ਤੁਸੀਂ ਸਬੰਧਿਤ ਮੰਤਰਾਲਿਆਂ ਅਤੇ ਸਥਾਨਕ ਪ੍ਰਸ਼ਾਸਨ ਨੂੰ ਨਿਰਦੇਸ਼ ਦੇ ਕੇ ਇਨ੍ਹਾਂ ਨੂੰ ਸੁਰੱਖਿਅਤ ਕਰੋ। ਡਾ. ਅੱਬੀ ਇਸ ਸਮੇਂ ਗੋਆ ਯੂਨੀਵਰਸਿਟੀ 'ਚ ਬੀ. ਬੀਬੋਰਕਰ ਭਾਸ਼ਾ ਬੈਂਚ ਦੀ ਪ੍ਰਧਾਨ ਹਨ ਅਤੇ ਕਈ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਜੁੜੀ ਰਹੀ ਹਨ ਅਤੇ ਵਿਜਿਟਿੰਗ ਪ੍ਰੋਫੈਸਰ ਵੀ ਰਹੀ ਹਨ।