ਮੋਦੀ ਫੋਬੀਆ ਕਲੱਬ ਹਜ਼ਮ ਨਹੀਂ ਕਰ ਪਾ ਰਿਹਾ ਸਰਵਪੱਖੀ ਵਿਕਾਸ : ਨਕਵੀ

05/13/2020 12:21:27 AM

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਇਸਲਾਮੋਫੋਬੀਆ (ਇਸਲਾਮ ਦੇ ਖਿਲਾਫ ਨਫਰਤ ਦੀ ਭਾਵਨਾ) ਨੂੰ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾਰ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿਚ ਘੱਟ ਗਿਣਤੀ ਵਧ-ਫੁੱਲ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿਚ ਘੱਟ ਗਿਣਤੀ ਵਰਗ ਦੇ ਲੋਕ ਸਨਮਾਨ ਦੇ ਨਾਲ ਸ਼ਕਤੀਕਰਣ ਵਿਚ ਬਰਾਬਰ ਦੇ ਭਾਈਵਾਲ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵਿਚ ਹੋ ਰਹੇ ਸਰਬਪੱਖੀ ਵਿਕਾਸ ਨੂੰ ਬੌਖਲਾਇਆ-ਬਦਹਵਾਸ ਪੇਸ਼ੇਵਰ ਮੋਦੀ ਫੋਬੀਆ ਕਲੱਬ ਹਜ਼ਮ ਨਹੀਂ ਕਰ ਪਾ ਰਿਹਾ ਹੈ ਅਤੇ ਉਸ ਨੇ ਸਹਿਣਸ਼ੀਲਤਾ, ਫਿਰਕੂ ਅਤੇ ਘੱਟ ਗਿਣਤੀਆਂ ਨਾਲ ਭੇਦਭਾਵ ਦੇ ਝੂਠੇ, ਮਨਘੜਤ ਤਰਕਾਂ, ਤੱਥਾਂ ਤੋਂ ਕੋਹਾਂ ਦੂਰ ਕੂੜ ਪ੍ਰਚਾਰਾਂ ਨਾਲ ਭਾਰਤ ਦੇ ਸ਼ਾਨਦਾਰ ਸਰਬ ਪੱਖੀ ਵਿਕਾਸ ਸੰਸਕ੍ਰਿਤ, ਸੰਸਕਾਰ ਅਤੇ ਤਹੱਈਆ 'ਤੇ ਪਲੀਤਾ ਲਗਾਉਣ ਦੀ ਫਿਰ ਤੋਂ ਸਾਜ਼ਿਸ਼ੀ ਸੂਤਰ ਦਾ ਤਾਣਾ-ਬਾਣਾ ਬੁਣਨਾ ਸ਼ੁਰੂ ਕਰ ਦਿੱਤਾ ਹੈ।

ਨਕਵੀ ਨੇ ਇਸਲਾਮੋਫੋਬੀਆ-ਬੋਗਸ ਬੈਸ਼ਿੰਗ ਬ੍ਰਿਗੇਡ ਦੀ ਬੋਗੀ ਟਾਈਟਲ ਨਾਲ ਲਿਖੇ ਇਕ ਬਲਾਗ ਵਿਚ ਇਹ ਟਿੱਪਣੀ ਕਰਨ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੱਲ ਰਹੀਆਂ ਯੋਜਨਾਵਾਂ ਅਤੇ ਉਨ੍ਹਾਂ ਤੋਂ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਨੂੰ ਹੋ ਰਹੇ ਲਾਭ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਨੇ ਇਹ ਟਿੱਪਣੀ ਉਸ ਵੇਲੇ ਕੀਤੀ ਜਦੋਂ ਭਾਰਤ ਵਿਚ ਕੋਰੋਨਾ ਸੰਕਟ ਦੇ ਸਮੇਂ ਇਸਲਾਮੋਫੋਬੀਆ ਦਾ ਮਾਹੌਲ ਹੋਣ ਨੂੰ ਲੈ ਕੇ ਕਈ ਅਰਬ ਦੇਸ਼ਾਂ ਵਿਚ ਆਲੋਚਨਾਤਮਕ ਟਿੱਪਣੀਆਂ ਕੀਤੀਆਂ ਗਈਆਂ ਹਨ। ਭਾਰਤ ਨੇ ਇਸਲਾਮੋਫੋਬੀਆ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ।

ਕਾਂਗਰਸ ਦੀ ਵਿਰਾਸਤ ਦੇ ਵਾਰਸ ਹਨ ਬ੍ਰਿਗੇਡ ਦੇ ਦਰਬਾਰੀ
ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਨਕਵੀ ਨੇ ਕਿਹਾ ਕਿ ਭਾਰਤ ਨੂੰ ਬਦਨਾਮ ਕਰ ਰਹੇ ਬ੍ਰਿਗੇਡ ਵਿਚ ਸ਼ਾਮਲ ਹੋਏ ਬਹੁਤ ਸਾਰੇ ਲੋਕ ਉਸੇ ਵਿਰਾਸਤ ਦੇ ਵਾਰਸ ਹਨ ਜਿਨ੍ਹਾਂ ਨੇ ਕਾਂਗਰਸ ਵੇਲੇ ਵੀ ਭਿਵੰਡੀ ਤੋਂ ਭਾਗਲਪੁਰ, ਮਲਿਆਨਾ ਤੋਂ ਮਾਲੇਗਾਓਂ ਤੱਕ ਹੋਏ 5 ਹਜ਼ਾਰ ਤੋਂ ਜ਼ਿਆਦਾ ਕਤਲੇਆਮ 'ਤੇ ਨਾ ਕਦੇ ਸਵਾਲ ਚੁੱਕਿਆ ਨਾ ਕਦੇ ਸ਼ਿਕਾਇਤ ਕੀਤੀ, ਕਿਉਂਕਿ ਇਹ ਸਭ ਜਿਸ ਦੌਰੇ ਹਕੂਮਤ ਵਿਚ ਹੋਇਆ ਸੀ, ਉਸ ਦੀ ਨਾਲ ਉਸ ਦਰਬਾਰ ਦੇ ਦਰਬਾਰੀਆਂ ਨਾਲ ਬੰਨ੍ਹੀ ਹੈ।
 


Sunny Mehra

Content Editor

Related News