ਪ੍ਰਧਾਨ ਮੰਤਰੀ ਮੋਦੀ ਇਸਰੋ ਹੈੱਡਕੁਆਰਟਰ ਪਹੁੰਚੇ, ਚੰਦਰਯਾਨ-3 ਦੇ ਵਿਗਿਆਨੀਆਂ ਨਾਲ ਕੀਤੀ ਮੁਲਾਕਾਤ

Saturday, Aug 26, 2023 - 11:03 AM (IST)

ਪ੍ਰਧਾਨ ਮੰਤਰੀ ਮੋਦੀ ਇਸਰੋ ਹੈੱਡਕੁਆਰਟਰ ਪਹੁੰਚੇ, ਚੰਦਰਯਾਨ-3 ਦੇ ਵਿਗਿਆਨੀਆਂ ਨਾਲ ਕੀਤੀ ਮੁਲਾਕਾਤ

ਬੈਂਗਲੁਰੂ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਸਵੇਰੇ ਇੱਥੇ ਚੰਦਰਯਾਨ-3 ਮਿਸ਼ਨ ਵਿੱਚ ਸ਼ਾਮਲ ਭਾਰਤੀ ਪੁਲਾੜ ਸੰਗਠਨ (ਇਸਰੋ) ਦੀ ਟੀਮ ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਦੱਖਣੀ ਅਫਰੀਕਾ ਅਤੇ ਗ੍ਰੀਸ ਦੇ ਆਪਣੇ 2 ਦੇਸ਼ਾਂ ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਮੋਦੀ ਸਿੱਧਾ ਬੈਂਗਲੁਰੂ ਪਹੁੰਚੇ ਅਤੇ ਇਸਰੋ ਟੈਲੀਮੈਟਰੀ ਟ੍ਰੈਕਿੰਗ ਅਤੇ ਕਮਾਂਡ ਨੈਟਵਰਕ ਮਿਸ਼ਨ ਕੰਟਰੋਲ ਕੰਪਲੈਕਸ ਵਿਖੇ ਚੰਦਰਯਾਨ-3 ਮਿਸ਼ਨ ਵਿੱਚ ਸ਼ਾਮਲ ਇਸਰੋ ਟੀਮ ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸਰੋ ਮੁਖੀ ਨੂੰ ਜੱਫੀ ਪਾਈ ਅਤੇ ਪਿੱਠ ਥਪਥਪਾਈ। ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਦੇ ਬੇਂਗਲੁਰੂ ਪਹੁੰਚਣ 'ਤੇ ਸਥਾਨਕ ਕਲਾਕਾਰ ਉਨ੍ਹਾਂ ਦਾ ਸਵਾਗਤ ਕਰਨ ਲਈ ਸੜਕਾਂ 'ਤੇ ਢੋਲ ਵਜਾਉਂਦੇ ਅਤੇ ਨੱਚਦੇ ਦੇਖੇ ਗਏ।

ਇਹ ਵੀ ਪੜ੍ਹੋ: ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਟਰੰਪ ਨੇ 'ਮੱਗ ਸ਼ਾਟ' ਨਾਲ 'ਐਕਸ' 'ਤੇ ਵਾਪਸੀ ਕੀਤੀ, ਲਿਖਿਆ- NEVER SURRENDER!

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗ੍ਰੀਸ ਤੋਂ ਵਾਪਸੀ 'ਤੇ ਪੀ. ਐੱਮ. ਮੋਦੀ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਪੋਸਟ ਕਰਦੇ ਹੋਏ ਲਿਖਿਆ ਸੀ, “ਮੈਂ ਬੈਂਗਲੁਰੂ ਪਹੁੰਚ ਗਿਆ ਹਾਂ। ਸਾਡੇ ਬੇਮਿਸਾਲ ISRO ਵਿਗਿਆਨੀਆਂ ਨਾਲ ਗੱਲਬਾਤ ਕਰਨ ਲਈ ਉਤਸੁਕ ਹਾਂ, ਜਿਨ੍ਹਾਂ ਨੇ ਚੰਦਰਯਾਨ-3 ਦੀ ਸਫਲਤਾ ਨਾਲ ਭਾਰਤ ਨੂੰ ਮਾਣ ਮਹਿਸੂਸ ਕਰਾਇਆ ਹੈ। ਪੁਲਾੜ ਖੇਤਰ ਵਿੱਚ ਸਾਡੇ ਦੇਸ਼ ਦੀਆਂ ਪ੍ਰਾਪਤੀਆਂ ਦੇ ਪਿੱਛੇ ਉਨ੍ਹਾਂ ਦਾ ਸਮਰਪਣ ਅਤੇ ਜਨੂੰਨ ਅਸਲ ਵਿੱਚ ਪ੍ਰੇਰਕ ਸ਼ਕਤੀ ਹੈ।' ਇਹ ਸਮੁੱਚੇ ਭਾਰਤ ਦੇ ਨਾਲ-ਨਾਲ ਇਸਰੋ ਦੇ ਵਿਗਿਆਨੀਆਂ ਲਈ ਮੋਦੀ ਦੀ ਮੌਜੂਦਗੀ ਵਿੱਚ ਖੁਸ਼ੀ ਮਨਾਉਣ ਦਾ ਸਮਾਂ ਹੈ। ਅੱਜ ਪੂਰਾ ਭਾਰਤ ਚੰਦਰਮਾ 'ਤੇ ਹੈ। ਚੰਦਰਮਾ ਦੇ ਦੱਖਣੀ ਧਰੁਵ ਖੇਤਰ 'ਤੇ ਸਾਫਟ ਲੈਂਡਿੰਗ 'ਤੇ ਭਾਰਤ ਅਤੇ ਇਸ ਦੇ ਵਿਗਿਆਨੀਆਂ ਲਈ ਇਹ ਇਕ ਨਾ ਭੁੱਲਣਯੋਗ ਪਲ ਹੈ ਅਤੇ ਭਾਰਤ ਦਾ ਚੰਦਰਯਾਨ 3 ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।

ਇਹ ਵੀ ਪੜ੍ਹੋ: ਬੱਦੋਵਾਲ ਸਕੂਲ ਹਾਦਸੇ ਮਗਰੋਂ ਨੀਂਦ ’ਚੋਂ ਜਾਗਿਆ ਸਿੱਖਿਆ ਵਿਭਾਗ, ਜਾਰੀ ਕੀਤੀਆਂ ਇਹ ਖ਼ਾਸ ਹਦਾਇਤਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News