ਮੋਦੀ ਚੀਨ ਜਾ ਸਕਦੇ ਹਨ ਤੇ ਸੁਸ਼ਮਾ ਨੂੰ ਭੇਜਣਗੇ ਨਿਊਯਾਰਕ

08/20/2017 9:05:21 AM

ਡੋਕਲਾਮ - ਤਣਾ-ਤਣੀ ਦੇ ਬਾਵਜੂਦ ਪੀ. ਐੱਮ. ਮੋਦੀ ਸਤੰਬਰ ਦੇ ਸ਼ੁਰੂ ਵਿਚ ਚੀਨ ਜਾਣ ਨੂੰ ਪਹਿਲ ਦੇ ਸਕਦੇ ਹਨ ਅਤੇ ਸੰਯੁਕਤ ਰਾਸ਼ਟਰ ਜਨਰਲ ਅਸੰਬਲੀ (ਯੂ. ਐੱਨ. ਜੀ. ਏ.) ਵਿਚ ਹਿੱਸਾ ਲੈਣ ਲਈ ਨਿਊਯਾਰਕ (ਅਮਰੀਕਾ) ਚਲੇ ਜਾਣਗੇ। ਇਸ ਦੀ ਬਜਾਏ ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਯੂ. ਐੱਨ. ਜੀ. ਏ. ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਕਹਿ ਦਿੱਤਾ ਹੈ, ਕਿਉਂਕਿ ਉਹ ਪਿਛਲੇ ਸਾਲ ਨਵੰਬਰ ਵਿਚ ਗੁਰਦਾ ਤਬਦੀਲ ਕਰਾਉਣ ਪਿਛੋਂ ਹੁਣ ਲੰਬੀ ਯਾਤਰਾ ਕਰਨ ਲਈ ਤਿਆਰ ਹਨ। ਪੀ. ਐੱਮ. ਨੇ ਆਪਣੇ ਵਲੋਂ 3-5 ਸਤੰਬਰ ਨੂੰ ਚੀਨ ਵਿਚ ਬ੍ਰਿਕਸ ਦੇਸ਼ਾਂ ਦੀ 9ਵੀਂ ਸਿਖਰ ਬੈਠਕ ਵਿਚ ਹਿੱਸਾ ਲੈਣ ਲਈ ਚੀਨ ਜਾਣ ਦਾ ਫੈਸਲਾ ਕੀਤਾ ਹੈ। ਦਿਲਚਸਪ ਗੱਲ ਹੈ ਕਿ ਮੋਦੀ ਸਿਆਮੈਨ (ਚੀਨ) ਵਿਚ ਬ੍ਰਿਕਸ ਸਿਖਰ ਬੈਠਕ ਤੋਂ ਤੁਰੰਤ ਬਾਅਦ ਮਿਆਂਮਾਰ ਚਲੇ ਜਾਣਗੇ। 
ਭਾਰਤ ਅਤੇ ਮਿਆਂਮਾਰ ਦੀ 1600 ਕਿਲੋਮੀਟਰ ਸੰਵੇਦਨਸ਼ੀਲ ਅਤੇ ਲਾਂਘਿਆਂ ਭਰੀ ਜ਼ਮੀਨੀ ਸਰਹੱਦ ਸਾਂਝੀ ਹੈ। ਇਸ ਤੋਂ ਬਿਨਾਂ ਇਨ੍ਹਾਂ ਦੀ ਸਮੁੰਦਰੀ ਸਰਹੱਦ ਵੀ ਸਾਂਝੀ ਹੈ। ਪੀ. ਐੱਮ. ਨੇ ਸੁਸ਼ਮਾ ਨੂੰ ਯੂ. ਐੱਨ. ਜੀ. ਏ. ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਭੇਜਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਕਰੀਬ ਅੱਠ ਮਹੀਨਿਆਂ ਤੋਂ ਘਰ ਅੰਦਰ ਹੀ ਸੀਮਿਤ ਹੋ ਕੇ ਰਹਿ ਗਈ ਹੈ ਅਤੇ ਹੁਣ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਹੈ। ਪਿਛੇ ਜਿਹੇ ਉਹ ਨੇਪਾਲ ਵੀ ਗਈ ਸੀ ਜੋ ਕਿ ਸੰਕੇਤ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੈ ਕਿਉਂਕਿ ਮੋਦੀ ਇਕ ਦੁਵੱਲੀ ਸਰਕਾਰੀ ਯਾਤਰਾ 'ਤੇ ਹਾਲ ਹੀ ਵਿਚ ਅਮਰੀਕਾ ਦੀ ਯਾਤਰਾ ਕਰ ਚੁੱਕੇ ਹਨ, ਜਿਥੇ ਟਰੰਪ ਪ੍ਰਸ਼ਾਸਨ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਸੀ। ਇਸ ਕਰ ਕੇ ਅਜਿਹੀ ਹਾਲਤ ਵਿਚ ਯੂ. ਐੱਨ. ਜੀ. ਏ. ਵਿਚ ਹਿੱਸਾ ਲੈਣ ਲਈ ਜਾ ਕੇ ਕੋਈ ਲਾਹੇਵੰਦ ਮੰਤਵ ਪੂਰਾ ਨਹੀਂ ਹੋਵੇਗਾ। ਦਿਲਚਸਪ ਗੱਲ ਹੈ ਕਿ ਸਰਕਾਰ ਵਿਚ ਕੋਈ ਵੀ ਪੁਸ਼ਟੀ ਨਹੀਂ ਕਰਨਾ ਚਾਹੁੰਦਾ ਕਿ ਮੋਦੀ ਚੀਨ ਜਾਣਗੇ ਕਿਉਂਕਿ ਇਹ ਸਰਹੱਦ ਉਪਰ ਘਟਨਾਵਾਂ ਕਾਰਨ ਪੈਦਾ ਹੋਈ ਸਥਿਤੀ 'ਤੇ ਨਿਰਭਰ ਕਰਦਾ ਹੈ। ਇਸ ਕਰ ਕੇ ਮੋਦੀ ਦੀ ਚੀਨ ਯਾਤਰਾ ਦੀ ਅਧਿਕਾਰਤ ਪੁਸ਼ਟੀ ਢੁਕਵੇਂ ਸਮੇਂ 'ਤੇ ਹੀ ਕੀਤੀ ਜਾਵੇਗੀ।


Related News