ਮੋਦੀ ਜੀ, ਨੋਟਬੰਦੀ ਦਾ ਦਰਦ ਦੇਸ਼ ਕਦੇ ਨਹੀਂ ਭੁੱਲੇਗਾ : ਰਾਹੁਲ ਗਾਂਧੀ

05/31/2022 1:11:39 PM

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਉਹ ਜਾਣਬੁੱਝ ਕੇ ਗਲਤੀਆਂ ਕਰਦੇ ਹਨ ਅਤੇ ਉਨ੍ਹਾਂ ਨੇ ਨੋਟਬੰਦੀ ਕਰ ਕੇ ਜੋ ਜ਼ਖ਼ਮ ਦਿੱਤੇ ਹਨ ਦੇਸ਼ ਦੀ ਜਨਤਾ ਸੱਟ ਨੂੰ ਭੁੱਲੀ ਨਹੀਂ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇੱਥੇ ਜਾਰੀ ਇਕ ਬਿਆਨ 'ਚ ਕਿਹਾ,''8 ਨਵੰਬਰ 2016, ਨੋਟਬੰਦੀ ਦੇ ਨਾਮ 'ਤੇ ਦੇਸ਼ ਨੂੰ ਅਚਾਨਕ ਲਾਈਨ 'ਚ ਲਗਾ ਦਿੱਤਾ ਗਿਆ। ਲੋਕ ਆਪਣਾ ਹੀ ਪੈਸਾ ਕੱਢਵਾਉਣ ਲਈ ਤਰਸ ਗਏ, ਕਈ ਘਰਾਂ 'ਚ ਵਿਆਹ ਸੀ, ਬੱਚਿਆਂ ਅਤੇ ਬਜ਼ੁਰਗਾਂ ਦੇ ਇਲਾਜ ਚੱਲ ਰਹੇ ਸਨ, ਗਰਭਵਤੀ ਔਰਤਾਂ ਵੀ ਸਨ ਪਰ ਲੋਕਾਂ ਕੋਲ ਪੈਸੇ ਨਹੀਂ ਸਨ, ਘੰਟਿਆਂ ਲਾਈਨ 'ਚ ਲੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ।''

ਇਹ ਵੀ ਪੜ੍ਹੋ : ਤਲਾਕ ਤੋਂ ਪਹਿਲਾਂ ਮਾਂ-ਪਿਓ ਨਾਲ ਛੁੱਟੀਆਂ ਮਨਾਉਣ ਗਏ ਸਨ ਬੱਚੇ, ਨੇਪਾਲ ਜਹਾਜ਼ ਹਾਦਸੇ ਨੇ ਹਮੇਸ਼ਾ ਲਈ ਕੀਤੇ ਵੱਖ

ਉਨ੍ਹਾਂ ਕਿਹਾ ਕਿ ਪੀ.ਐੱਮ. ਮੋਦੀ ਦੀ ਇਸ ਨੋਟਬੰਦੀ ਦਾ ਦੇਸ਼ ਨੂੰ ਕੋਈ ਫ਼ਾਇਦਾ ਨਹੀਂ ਹੋਇਆ। ਉਨ੍ਹਾਂ ਕਿਹਾ,''2022 'ਚ ਰਿਜ਼ਰਵ ਬੈਂਕ ਦੇ ਹਵਾਲੇ ਤੋਂ ਖ਼ਬਰ ਆਈ ਕਿ ਬੈਂਕ 'ਚ ਪਹੁੰਚੇ 500 ਦੇ 101.9 ਫੀਸਦੀ ਅਤੇ 2 ਹਜ਼ਾਰ ਦੇ 54.16 ਫੀਸਦੀ ਤੋਂ ਵੱਧ ਨੋਟ ਨਕਲੀ ਹਨ। ਇਸ ਤਰ੍ਹਾਂ 2016 'ਚ ਜਿੱਥੇ 18 ਲੱਖ ਕਰੋੜ 'ਕੈਸ਼ ਇਨ ਸਰਕੁਲੇਸ਼ਨ' 'ਚ ਸੀ, ਉੱਥੇ ਹੀ ਅੱਜ 31 ਲੱਖ ਕਰੋੜ 'ਕੈਸ਼ ਇਨ ਸਰਕੁਲੇਸ਼ਨ' 'ਚ ਹੈ। ਸਵਾਲ ਹੈ ਕਿ ਤੁਹਾਡੇ 'ਡਿਜ਼ੀਟਲ ਇੰਡੀਆ', ਕੈਸ਼ਲੈੱਸ ਇੰਡੀਆ ਦਾ ਕੀ ਹੋਇਆ, ਪ੍ਰਧਾਨ ਮੰਤਰੀ ਜੀ। ਨੋਟਬੰਦੀ ਦੇ ਸਮੇਂ ਮੈਂ ਕਿਹਾ ਸੀ ਕਿ ਇਹ 'ਰਾਸ਼ਟਰੀ ਤ੍ਰਾਸਦੀ' ਹੈ। ਗਲਤਫਹਿਮੀ 'ਚ ਨਾ ਰਹਿਣਾ। ਮੋਦੀ ਜੀ ਤੋਂ ਗਲਤੀ ਨਹੀਂ ਹੋਈ, ਇਹ ਜਾਣਬੁੱਝ ਕੇ ਕੀਤਾ ਗਿਆ ਹੈ ਤਾਂ ਕਿ ਆਮ ਜਨਤਾ ਦੇ ਪੈਸਿਆਂ ਨਾਲ 'ਮੋਦੀ-ਮਿੱਤਰ' ਪੂੰਜੀਪਤੀਆਂ ਦਾ ਲੱਖਾਂ ਕਰੋੜ ਰੁਪਏ ਕਰਜ਼ ਮੁਆਫ਼ ਕੀਤਾ ਜਾ ਸਕੇ ਅਤੇ ਉਨ੍ਹਾਂ ਦੇ ਕਾਲੇ ਧਨ ਨੂੰ ਸਫੇਦ ਕੀਤਾ ਜਾ ਸਕੇ।'' ਕਾਂਗਰਸ ਨੇਤਾ ਨੇ ਪੀ.ਐੱਮ. ਮੋਦੀ ਦੇ ਫ਼ੈਸਲਿਆਂ ਨੂੰ ਤਾਨਾਸ਼ਾਹੀ ਕਦਮ ਕਰਾਰ ਦਿੱਤਾ ਅਤੇ ਕਿਹਾ,''ਰਾਜਾ ਦੇ ਇਕ ਤਾਨਾਸ਼ਾਹੀ ਫਰਮਾਨ ਨੇ ਜਨਤਾ ਨੂੰ ਕਦੇ ਨਾ ਭੁੱਲਣ ਵਾਲੀ ਸੱਟ ਦਿੱਤੀ ਹੈ, ਨੋਟਬੰਦੀ ਦਾ ਦਰਦ ਦੇਸ਼ ਕਦੇ ਨਹੀਂ ਭੁੱਲੇਗਾ।''

ਇਹ ਵੀ ਪੜ੍ਹੋ : ਮਗਰਮੱਛ ਨਾਲ 10 ਮਿੰਟ ਤੱਕ ਮੁਕਾਬਲਾ ਕਰਦਾ ਰਿਹਾ ਮੁੰਡਾ, ਇਸ ਤਰ੍ਹਾਂ ਬਚਾਈ ਖ਼ੁਦ ਦੀ ਜਾਨ


DIsha

Content Editor

Related News