ਪ੍ਰਧਾਨ ਮੰਤਰੀ ਨੇ ਮਕਬੂਜ਼ਾ ਕਸ਼ਮੀਰ ''ਚ ਸਰਜੀਕਲ ਹਮਲੇ ਤੋਂ ਰਾਸ਼ਟਰਪਤੀ ਨੂੰ ਜਾਣੂੰ ਕਰਵਾਇਆ

09/29/2016 1:30:03 PM

ਨਵੀਂ ਦਿੱਲੀ— ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਬੁੱਧਵਾਰ ਦੀ ਰਾਤ ਨੂੰ ਭਾਰਤੀ ਫੌਜ ਵੱਲੋਂ ਮਕਬੂਜ਼ਾ ਕਸ਼ਮੀਰ ''ਚ ਦਾਖਲ ਹੋ ਕੇ ਅੱਤਵਾਦੀਆਂ ''ਤੇ ਕੀਤੇ ਸਰਜੀਕਲ ਹਮਲੇ ਬਾਰੇ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੂੰ ਬਕਾਇਦਾ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੇ ਰਾਜਪਾਲ ਅਤੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਸ਼੍ਰੀਮਤੀ ਮਹਿਬੂਬਾ ਮੁਫ਼ਤੀ ਨੂੰ ਵੀ ਇਸ ਹਮਲੇ ਦੇ ਸੰਬੰਧ ''ਚ ਰਸਮੀ ਤੌਰ ''ਤੇ ਜਾਣੂੰ ਕਰਵਾਇਆ। 
ਜ਼ਿਕਰਯੋਗ ਹੈ ਕਿ ਫੌਜ ਦੇ ਕਮਾਂਡੋਜ਼ ਨੇ ਬੀਤੀ ਰਾਤ ਮਕਬੂਜ਼ਾ ਕਸ਼ਮੀਰ ''ਚ ਭਾਰਤ ''ਤੇ ਵੱਡਾ ਹਮਲਾ ਕਰਨ ਦੀ ਯੋਜਨਾ ਘੜ ਰਹੇ ਅੱਤਵਾਦੀਆਂ ਦੇ ਟਿਕਾਣਿਆਂ ''ਤੇ ਸਰਜੀਕਲ ਆਪਰੇਸ਼ਨ ਕੀਤਾ। ਇਸ ਆਪਰੇਸ਼ਨ ਦੌਰਾਨ ਬਹੁਤ ਸਾਰੇ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ।


Disha

News Editor

Related News