ਮੋਦੀ ਨੇ 5 ਸਾਲਾਂ ''ਚ ਕੀਤੀ 93 ਦੇਸ਼ਾਂ ਦੀ ਸੈਰ, ਸੈਂਕੜੇ ਤੋਂ ਸਿਰਫ 7 ਕਦਮ ਦੂਰ

02/22/2019 9:22:18 PM

ਨਵੀਂ ਦਿੱਲੀ— ਪ੍ਰਧਾਨ ਮੰੰਤਰੀ ਮੋਦੀ ਸ਼ੁੱਕਰਵਾਰ ਨੂੰ ਆਪਣੀ ਦੋ ਦਿਨਾਂ ਦੱਖਣੀ ਕੋਰੀਆ ਦੀ ਯਾਤਰਾ ਖਤਮ ਕਰ ਸਵਦੇਸ਼ ਪਰਤ ਰਹੇ ਹਨ। ਇਹ ਉਨ੍ਹਾਂ ਦਾ ਪੰਜ ਸਾਲ 'ਚ ਦੂਜਾ ਦੱਖਣੀ ਕੋਰੀਆਈ ਦੌਰਾ ਸੀ। ਦੱਸ ਦਈਏ ਕਿ 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਨ੍ਹਾਂ ਦਾ ਆਖਰੀ ਅਧਿਕਾਰਕ ਵਿਦੇਸ਼ ਦੌਰਾ ਸੀ।

2019 'ਚ ਦੱਖਣੀ ਕੋਰੀਆ ਪੀ.ਐੱਮ. ਮੋਦੀ ਦਾ ਪਹਿਲਾਂ ਵਿਦੇਸ਼ੀ ਦੌਰਾ ਹੈ। ਇਸ ਦੌਰਾਨ ਪੀ.ਐੱਮ. ਮੋਦੀ ਨੂੰ ਅੰਤਰਰਾਸ਼ਟਰੀ ਸਹਿਯੋਗ ਤੇ ਗਲੋਬਲ ਆਰਥਿਕ ਵਿਕਾਸ ਨੂੰ ਬੜ੍ਹਾਵਾ ਦੇਣ 'ਚ ਸਹਿਯੋਗ ਲਈ ਸਾਲ 2018 ਲਈ ਵੱਕਾਰੀ 'ਸਿਓਲ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਤੋਂ ਪਹਿਲਾਂ ਉਹ ਅਰਜਨਟੀਨਾ ਗਏ ਸਨ। ਹਾਲਾਂਕਿ ਚਰਚਾ ਹੈ ਕਿ ਉਹ ਹਲੇ ਭੂਟਾਨ ਦੌਰੇ 'ਤੇ ਜਾਣਗੇ।

ਰਿਪੋਰਟਸ ਮੁਤਾਬਕ, ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਹੁਣ ਤਕ 55 ਮਹੀਨੇ 'ਚ 93 ਵਿਦੇਸ਼ ਦੌਰਾ ਕਰ ਚੁੱਕੇ ਹਨ। ਉਹ ਸੈਂਕੜਾ ਬਣਾਉਣ 'ਚ ਹੁਣ ਸਿਰਫ 7 ਕਦਮ ਦੂਰ ਹਨ। ਦੱਸ ਦਈਏ ਕਿ ਇਸ 'ਚ ਇਕ ਹੀ ਦੇਸ਼ ਦੇ ਇਕ ਜਾਂ ਉਸ ਤੋਂ ਜ਼ਿਆਦਾ ਦੌਰੇ ਸ਼ਾਮਲ ਹਨ। ਪੀ.ਐੱਮ. ਮੋਦੀ ਵਿਗੇਸ਼ੀ ਦੌਰੇ ਦੇ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬਰਾਬਰੀ ਕਰ ਚੁੱਕੇ ਹਨ।


Inder Prajapati

Content Editor

Related News