ਮੋਦੀ ''ਚ ਹੈ ਸਖ਼ਤ ਮਿਹਨਤ ਕਰਨ ਦੀ ਸ਼ਾਨਦਾਰ ਸਮਰੱਥਾ : ਪ੍ਰਣਵ

10/17/2017 2:13:30 AM

ਨਵੀਂ ਦਿੱਲੀ— ਸਾਬਕਾ ਰਾਸ਼ਟਰਪਤੀ ਪ੍ਰ੍ਰਣਵ ਮੁਖਰਜੀ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਚੀਜ਼ ਨੂੰ ਹਾਸਲ ਕਰਨਾ ਚਾਹੁੰਦੇ ਹਨ, ਉਸ ਦੇ ਲਈ ਉਨ੍ਹਾਂ ਦੇ ਵਿਚਾਰ ਸਪੱਸ਼ਟ ਹਨ ਅਤੇ ਉਨ੍ਹਾਂ 'ਚ ਦ੍ਰਿੜ ਸਕੰਲਪ ਦੇ ਨਾਲ ਸਖ਼ਤ ਮਿਹਨਤ ਕਰਨ ਦੀ ਅਨੌਖੀ ਸਮਰੱਥਾ ਵੀ ਹੈ। 
ਮੁਖਰਜੀ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਬਿਲਕੁਲ ਸਪੱਸ਼ਟ ਹਨ ਅਤੇ ਉਹ ਉਸ ਨੂੰ ਪਾਉਣ ਲਈ ਸਖ਼ਤ ਮਿਹਨਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਬਾਹਰ ਹੋਣ ਦੇ ਨਾਅਤੇ ਮੋਦੀ ਦਾ ਦੇਸ਼ ਦੀ ਰਾਜਧਾਨੀ 'ਚ ਰਹਿ ਕੇ ਪੂਰੇ ਦੇਸ਼ ਨੂੰ ਸੰਭਾਲਣ ਦਾ ਕੰਮ ਆਸਾਨ ਨਹੀਂ ਸੀ। 
ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਮੋਦੀ ਨੇ ਪ੍ਰਸ਼ਾਸਨ, ਵਿਦੇਸ਼ ਨੀਤੀ ਅਤੇ ਗੁਆਂਢੀ ਦੇਸ਼ਾਂ ਦੇ ਨਾਲ ਭਾਰਤ ਦੇ ਰਿਸ਼ਤੇ ਦੀਆਂ ਜਟਿਲਤਾਂ ਦੇ ਵੱਖਰੇ ਪਹਿਲੂਆਂ ਨੂੰ ਬਹੁਤ ਜ਼ਲਦੀ ਸਿੱਖਿਆ। ਮੁਖਰਜੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਦੇ ਨਾਲ ਉਨ੍ਹਾਂ ਨੇ 9 ਸਾਲ ਤੱਕ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਮੇਰੇ ਲਈ ਸਭ ਤੋਂ ਚੰਗੀ ਸੀ। ਇਥੇ ਤੱਕ ਕਿ ਉਨ੍ਹਾਂ ਦੀ ਮੌਤ ਦੇ 30 ਸਾਲ ਬਾਅਦ ਵੀ ਕਈ ਭਾਰਤੀ ਉਨ੍ਹਾਂ ਨੂੰ ਅਜੇ ਤੱਕ ਮੰਨਦੇ ਹਨ।


Related News