ਕੋਰੋਨਾ ਨਾਲ ਜੰਗ ਲਈ ਐਮਰਜੈਂਸੀ ਪੈਕੇਜ, ਕੇਂਦਰ ਨੇ ਸੂਬਿਆਂ ਨੂੰ ਦਿੱਤੇ 15 ਹਜ਼ਾਰ ਕਰੋੜ ਰੁਪਏ
Thursday, Apr 09, 2020 - 08:09 PM (IST)
ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਮੋਦੀ ਸਰਕਾਰ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਣ ਲਈ ਨਰਿੰਦਰ ਮੋਦੀ ਸਰਕਾਰ ਨੇ ਤਿੰਨ ਪੜਾਆਵਾਂ ਵਾਲੀ ਰਣਨੀਤੀ ਬਣਾਈ ਹੈ। ਕੇਂਦਰ ਨੇ ਕੋਵਿਡ-19 ਵਿਰੁੱਧ ਲੜਾਈ ਦੇ ਲਈ ਸੂਬਿਆਂ ਨੂੰ ਪੈਕੇਜ ਜਾਰੀ ਕੀਤਾ ਹਨ। ਇਸ ਪੈਕੇਜ ਨੂੰ ਐਮਰਜੈਂਸੀ ਰਿਸਪਾਂਸ ਐਂਡ ਹੈਲਥ ਸਿਸਟਮ ਪ੍ਰੇਪੇਅਰਨੈਸ ਪੈਕੇਜ ਦਾ ਨਾਂ ਦਿੱਤਾ ਗਿਆ ਹੈ। ਇਹ ਪੈਕੇਜ 100% ਕੇਂਦਰ ਵਲੋਂ ਫੰਡ ਹੈ। ਕੇਂਦਰ ਦਾ ਅਨੁਮਾਨ ਹੈ ਕਿ ਕੋਵਿਡ-19 ਵਿਰੁੱਧ ਲੜਾਈ ਲੰਬੀ ਚੱਲੇਗੀ। ਨਾਲ ਹੀ ਸੂਬਿਆਂ ਤੇ ਕੇਂਦਰ ਪ੍ਰਦੇਸ਼ਾਂ ਨੂੰ ਭੇਜੀ ਚਿੱਠੀ ਦੇ ਅਨੁਸਾਰ ਪ੍ਰੋਜੈਕਟ ਦੇ ਤਿੰਨ ਪੜਾਅ ਹਨ।
ਪਹਿਲਾ ਪੜਾਅ— ਜਨਵਰੀ 2020 ਤੋਂ ਜੂਨ 2020
ਦੂਜਾ ਪੜਾਅ— ਜੁਲਾਈ 2020 ਤੋਂ ਮਾਰਚ 2021
ਤੀਜਾ ਪੜਾਅ— ਅਪ੍ਰੈਲ 2021 ਤੋਂ ਮਾਰਚ 2024
ਪਹਿਲੇ ਪੜਾਅ 'ਚ ਕੋਵਿਡ-19 ਹਸਪਤਾਲ ਵਿਕਸਿਤ ਕਰਨ, ਆਈਸੋਲੇਸ਼ਨ ਬਲਾਕ, ਵੇਂਟੀਲੇਟਰ ਦੀ ਸੁਵਿਧਾ ਦੇ ਆਈ. ਸੀ. ਯੂ. ਬਣਾਉਣ, ਪੀ. ਪੀ. ਈ. (ਪਰਸਨਲ ਪ੍ਰੋਟੇਕਸ਼ਨ ਇਕਵਪਮੈਂਟਸ)- ਐੱਨ95 ਮਾਸਕ-ਵੇਂਟੀਲੇਟਰਸ ਦੀ ਉਪਲੱਬਧਤਾ 'ਤੇ ਫੋਕਸ ਰਹੇਗਾ।
ਲੈਬ ਨੈਟਵਰਕਸ ਤੇ ਡਾਇਗਨੋਸਟਿਕ ਸੁਵਿਧਾਵਾਂ ਬਣਾਉਣ 'ਤੇ ਧਿਆਨ ਦਿੱਤਾ ਜਾਵੇਗਾ। ਨਾਲ ਹੀ ਫੰਡ ਦਾ ਇਸਤੇਮਾਲ ਸਰਵਿਲਾਂਸ, ਮਹਾਮਾਰੀ ਦੇ ਵਿਰੁੱਧ ਜਾਗਰੂਕਤਾ ਜਗਾਉਣ 'ਚ ਵੀ ਕੀਤਾ ਜਾਵੇਗਾ। ਫੰਡ ਦਾ ਇਕ ਹਿੱਸਾ ਹਸਪਤਾਲਾਂ, ਸਰਕਾਰੀ ਦਫਤਰਾਂ, ਜਨਸੁਵਿਧਾਵਾਂ ਤੇ ਐਂਬੂਲੈਂਸ ਨੂੰ ਲਾਗ ਤੋਂ ਮੁਕਤ ਬਣਾਉਣ 'ਤੇ ਵੀ ਖਰਚ ਕੀਤਾ ਜਾਵੇਗਾ। ਜੋ ਪ੍ਰੋਜੈਕਟ ਕੇਂਦਰ ਤੇ ਸੂਬਿਆਂ ਨਾਲ ਕਈ ਦੌਰ ਦੇ ਸੰਵਾਦ ਤੋਂ ਬਾਅਦ ਸਾਹਮਣੇ ਆਇਆ ਹੈ। ਸੂਬਾ ਸਰਕਾਰਾਂ ਵਲੋਂ ਕੋਵਿਡ-19 ਮਹਾਮਾਰੀ ਨਾਲ ਲੜਣ ਦੇ ਲਈ ਕੇਂਦਰ ਨਾਲ ਸਪੈਸ਼ਲ ਪੈਕੇਜ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਇਹ ਮੁੱਦਾ ਪ੍ਰਧਾਨ ਮੰਤਰੀ ਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਵੀ ਉੱਠਿਆ।
ਦੂਜੇ ਤੇ ਤੀਜੇ ਪੜਾਅ 'ਚ ਕੀ-ਕੀ ਕੀਤਾ ਜਾਵੇਗਾ, ਇਸਦਾ ਖੁਲਾਸਾ ਹੋਣਾ ਅਜੇ ਬਾਕੀ ਹੈ। ਉਸ ਵੇਲੇ ਸਥਿਤੀ 'ਤੇ ਬਹੁਤ ਕੁਝ ਨਿਰਭਰ ਕਰੇਗਾ।
ਕੇਂਦਰ ਨੇ ਰਾਜਾਂ ਲਈ ਕੋਵਿਡ-19 ਐਮਰਜੈਂਸੀ ਪੈਕੇਜ ਨੂੰ ਦਿੱਤੀ ਮਨਜ਼ੂਰੀ
ਕੇਂਦਰ ਸਰਕਾਰ ਨੇ ਜ਼ਰੂਰੀ ਸਿਹਤ ਉਪਕਰਨਾਂ ਅਤੇ ਦਵਾਈਆਂ ਦੀ ਖਰੀਦ ’ਤੇ ਨਿਗਰਾਨੀ ਸਰਗਰਮੀਆਂ ਨੂੰ ਮਜ਼ਬੂਤ ਕਰਨ ’ਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮਦਦ ਲਈ ਕੋਵਿਡ-19 ਐਮਰਜੈਂਸੀ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰੀ ਸਿਹਤ ਮੰਤਰਾਲਾ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਲਾਵਾ ਮੁਖ ਸਕੱਤਰਾਂ, ਚੀਫ ਸਕੱਤਰਾਂ ਅਤੇ ਕਮਿਸ਼ਨਰਾਂ ਨੂੰ ਲਿਖੇ ਪੱਤਰ ’ਚ ਕਿਹਾ ਕਿ ਕੇਂਦਰ ਵੱਲੋਂ 100 ਫੀਸਦੀ ਵਿੱਤੀ ਮਦਦ ਵਾਲਾ ਆਰਥਿਕ ਪੈਕੇਜ ਜਨਵਰੀ 2020 ਤੋਂ ਮਾਰਚ 2024 ਤੱਕ 3 ਪੜਾਵਾਂ ’ਚ ਲਾਗੂ ਕੀਤਾ ਜਾਵੇਗਾ। ਪੱਤਰ ਅਨੁਸਾਰ ਕੇਂਦਰੀ ਸਿਹਤ ਮੰਤਰਾਲਾ ਜੂਨ 2020 ਤੱਕ ਦੇ ਪਹਿਲੇ ਪੜਾਅ ਦੇ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਧਨ ਰਾਸ਼ੀ ਜਾਰੀ ਕਰ ਰਿਹਾ ਹੈ। ਪਹਿਲੇ ਪੜਾਅ ’ਚ ਜਿਨ੍ਹਾਂ ਸਰਗਰਮੀਆਂ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ’ਚ ਕੋਵਿਡ-19 ਦੇ ਲਿਹਾਜ ਨਾਲ ਵਿਸ਼ੇਸ਼ ਹਸਪਤਾਲਾਂ, ਆਈਸੋਲੇਸ਼ਨ ਬਲਾਕ, ਵੈਂਟੀਲੇਟਰ ਲੈਸ ਆਈ.ਸੀ.ਯੂ. ਦੇ ਵਿਕਾਸ ਲਈ ਲੈਬੋਰੇਟਰੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਵਾਧੂ ਕਰਮਚਾਰੀਆਂ ਦੀ ਭਰਤੀ ਆਦਿ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਹਿਯੋਗ ਦੇਣਾ ਸ਼ਾਮਲ ਹੈ।