ਮੋਦੀ ਮੰਤਰੀ ਮੰਡਲ ਦੀ ਬੈਠਕ 'ਚ ਅਹਿਮ ਫੈਸਲੇ, ਕਿਸਾਨ, ਗਰੀਬ ਨੂੰ ਲੈ ਕੇ ਕੀਤੇ ਵੱਡੇ ਐਲਾਨ

06/01/2020 4:39:41 PM

ਨਵੀਂ ਦਿੱਲੀ- ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਹੋਣ ਤੋਂ ਬਾਅਦ ਸੋਮਵਾਰ ਨੂੰ ਮੰਤਰੀ ਮੰਡਲ ਦੀ ਅਹਿਮ ਬੈਠਕ ਹੋਈ। ਬੈਠਕ 'ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ MSME ਦੀ ਪਰਿਭਾਸ਼ਾ ਨੂੰ ਹੋਰ ਸੋਧ ਦਿੱਤਾ ਗਿਆ ਹੈ। ਆਫ਼ਤ 'ਚ ਫਸੇ ਮਾਈਕਰੋ, ਲਘੂ ਅਤੇ ਦਰਮਿਆਨ ਉੱਦਮ ਮੰਤਰਾਲੇ (MSME) ਨੂੰ ਮਦਦ ਦਿੱਤੀ ਜਾਵੇਗੀ। ਜਾਵਡੇਕਰ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਅੱਜ ਪੀ.ਐੱਮ. ਦੀ ਪ੍ਰਧਾਨਗੀ 'ਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਈ, ਦੂਜੇ ਕਾਰਜਕਾਲ ਦੇ ਇਕ ਸਾਲ ਪੂਰੇ ਹੋਣਤੋਂ ਬਾਅਦ ਇਹ ਪਹਿਲੀ ਕੈਬਨਿਟ ਬੈਠਕ ਸੀ, ਜਿਸ 'ਚ ਕਈ ਇਤਿਹਾਸਕ ਫੈਸਲੇ ਲਏ ਗਏ। ਇਸ ਨਾਲ ਕਿਸਾਨਾਂ, MSMEs ਅਤੇ ਰੇਹੜੀ ਪੱਟੜੀ ਵਾਲਿਆਂ 'ਤੇ ਇਕ ਪਰਿਵਰਤਨਕਾਰੀ ਪ੍ਰਭਾਵ ਹੋਵੇਗਾ।

ਰੇਹੜੀ-ਪੱਟੜੀ ਵਾਲਿਆਂ ਦੀ ਮਦਦ ਲਈ ਬਣਾਈ ਯੋਜਨਾ
1- ਸ਼ਹਿਰੀ ਅਤੇ ਰਿਹਾਇਸ਼ ਮੰਤਰਾਲੇ ਨੇ ਵਿਸ਼ੇਸ਼ ਸੂਖਮ ਕਰਜ਼ਾ ਯੋਜਨਾ ਸ਼ੁਰੂ ਕੀਤੀ ਹੈ।
2- ਰੇਹੜੀ-ਪੱਟੜੀ ਵਾਲਿਆਂ ਦੀ ਮਦਦ ਲਈ ਬਣਾਈ ਗਈ ਯੋਜਨਾ ਨਾਲ 50 ਲੱਖ ਲੋਕਾਂ ਨੂੰ ਲਾਭ ਮਿਲੇਗਾ।
3- ਆਜ਼ਾਦ ਭਾਰਤ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਰੇਹੜੀ-ਪੱਟੜੀ ਵਾਲਿਆਂ ਨੂੰ ਲੋਨ ਦੇਣ ਲਈ ਕੋਈ ਯੋਜਨਾ ਲਿਆਂਦੀ ਗਈ ਹੈ।

ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ
1- ਕਿਸਾਨਾਂ ਦੀ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ ਦੀ ਕੁੱਲ ਲਾਗਤ ਦਾ ਡੇਢ ਗੁਨਾ ਜ਼ਿਆਦਾ ਰੱਖਣ ਦਾ ਵਾਅਦਾ ਸਰਕਾਰ ਪੂਰਾ ਕਰ ਰਹੀ ਹੈ।
2- ਖਰੀਫ ਫਸਲ 20-21 ਦੇ 14 ਫਸਲਾਂ ਦਾ ਘੱਟੋ-ਘੱਟ ਸਮਰਥ ਮੁੱਲ ਜਾਰੀ ਕਰ ਦਿੱਤਾ ਗਿਆ ਹੈ।
3- ਇਨ੍ਹਾਂ 14 ਫਸਲਾਂ 'ਤੇ ਕਿਸਾਨਾਂ ਨੂੰ ਲਾਗਤ ਦਾ 50-83 ਫੀਸਦੀ ਤੱਕ ਜ਼ਿਆਦਾ ਕੀਮਤ ਹਾਸਲ ਹੋਵੇਗੀ।
4- ਖੇਤੀ ਅਤੇ ਉਸ ਨਾਲ ਜੁੜੇ ਕੰਮ ਲਈ 3 ਲੱਖ ਤੱਕ ਦੇ ਅਸਥਾਈ ਕਰਜ਼ ਦੇ ਭੁਗਤਾਨ ਦੀ ਤਰੀਕ 31 ਅਗਸਤ 2020 ਤੱਕ ਵਧਾਈ ਗਈ ਹੈ।

MSME ਲਈ 4000 ਕਰੋੜ ਦਾ ਫੰਡ- ਨਿਤਿਨ ਗਡਕਰੀ
1- 20 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਆਫ਼ਤ 'ਚ ਪਏ ਐੱਮ.ਐੱਮ.ਐੱਮ.ਈ. ਲਈ ਕੀਤਾ ਗਿਆ।
2- MSME ਦੇ ਛੋਟੇ ਸੈਕਟਰ 'ਚ ਟਰਨਓਵਰ ਸੀਮਾ 20 ਤੋਂ ਵਧ ਕੇ 50 ਕਰੋੜ ਕੀਤੀ।
3- MSME ਨੂੰ ਆਫ਼ਤ ਤੋਂ ਉਭਾਰਨ ਲਈ 4 ਹਜ਼ਾਰ ਕਰੋੜ ਦਾ ਫੰਡ।
4- ਮਜ਼ਬੂਤ MSME 'ਚ 15 ਫੀਸਦੀ ਇਕਵਿਟੀ ਖਰੀਦਣ ਦੀ ਯੋਜਨਾ, ਬਣਿਆ 50 ਹਜ਼ਾਰ ਕਰੋੜ ਦਾ ਫੰਡ।


DIsha

Content Editor

Related News