ਰਣਦੀਪ ਸੁਰਜੇਵਾਲਾ ਦਾ ਕੇਂਦਰ ’ਤੇ ਹਮਲਾ, ਕਿਹਾ- ਦੇਸ਼ ਦੇ ਭਵਿੱਖ ਦੀ ‘ਸੁਪਾਰੀ’ ਲੈ ਰਹੀ ਮੋਦੀ ਸਰਕਾਰ
Wednesday, Sep 22, 2021 - 04:39 PM (IST)
ਨਵੀਂ ਦਿੱਲੀ- ਕਾਂਗਰਸ ਨੇ ਕਿਹਾ ਹੈ ਕਿ ਗੁਜਾਰਤ ’ਚ ਅਡਾਨੀ ਸਮੂਹ ਦੇ ਮੂੰਦੜਾ ਬੰਦਰਗਾਹ ’ਚ 2 ਲੱਖ ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਫੜੀ ਗਈ ਹੈ ਅਤੇ ਇਹ ਨਸ਼ੀਲਾ ਪਦਾਰਥ ਦੇਸ਼ ਦੇ ਨੌਜਵਾਨਾਂ ਨੂੰ ਬਰਬਾਦ ਕਰ ਰਿਹਾ ਹੈ ਪਰ ਮੋਦੀ ਸਰਕਾਰ ਇਸ ਨੂੰ ਲੈ ਕੇ ਚੁੱਪ ਹੈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ,‘‘ਰੁਜ਼ਗਾਰ ’ਤੇ ਮਾਰ, ਨਸ਼ੇ ਦੀ ਭਰਮਾਰ, ਦੇਸ਼ ਦੇ ਭਵਿੱਖ ਦੀ ‘ਸੁਪਾਰੀ’ ਲੈ ਰਹੀ ਮੋਦੀ ਸਰਕਾਰ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਨਿਸ਼ਾਨਾ ਸਾਫ਼- ਦੇਸ਼ ਦੀ ਸੰਪਤੀ ਵੇਚ ਦੇਵਾਂਗੇ, ਦੁਕਾਨਦਾਰਾਂ-ਛੋਟੇ ਉਦਯੋਗਾਂ ਦਾ ਧੰਦਾ ਚੌਪਟ ਕਰ ਦੇਵਾਂਗੇ, ਜੋ ਬਚ ਜਾਵੇਗਾ, ਕੁਝ ਕੰਪਨੀਆਂ ਨੂੰ ਦੇ ਦੇਵਾਂਗੇ, ਨੌਜਵਾਨਾਂ ਨੂੰ ਨਸ਼ੇ ’ਚ ਧੱਕ ਦੇਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਬੰਦਰਗਾਹ ’ਤੇ 21 ਹਜ਼ਾਰ ਕਰੋੜ ਰੁਪਏ ਦੀ ਹੈਰੋਇਨ ਇਸੇ ਹਫ਼ਤੇ ਫੜੀ ਗਈ ਹੈ, ਜਦੋਂ ਕਿ ਪਹਿਲੇ ਇੱਥੋਂ ਇਕ ਲੱਖ 75 ਹਜ਼ਾਰ ਦੀ ਹੈਰੋਇਨ ਫੜੀ ਗਈ ਸੀ। ਇਹ ਡਰੱਗ ਅਫ਼ਗਾਨਿਸਤਾਨ ਤੋਂ ਆਉਂਦੀ ਹੈ ਪਰ ਦੇਸ਼ ’ਚ ਇਹ ਕਿੱਥੇ ਜਾਂਦੀ ਹੈ, ਇਸ ਦੀ ਕਿਸੇ ਨੂੰ ਖ਼ਬਰ ਨਹੀਂ ਹੈ, ਇਸ ਲਈ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਪੌਣੇ 2 ਲੱਖ ਕਰੋੜ ਰੁਪਏ ਦੀ 25 ਹਜ਼ਾਰ ਕਿਲੋ ਹੈਰੋਇਨ ਕਿੱਥੇ ਗਈ।
दो सनसनीखेज खुलासों ने साफ कर दिया है कि मोदी सरकार ने देश के भविष्य को बेचने की “सुपारी” ले रखी है।
— Randeep Singh Surjewala (@rssurjewala) September 22, 2021
यही इनका “खाएंगे, खिलाएंगे और लुटाएंगे” मॉडल है 👇🏼 pic.twitter.com/AqZYBN7bE1
ਉਨ੍ਹਾਂ ਕਿਹਾ ਕਿ ਹਾਲ ’ਚ ਹੀ ਇਸੇ ਬੰਦਰਗਾਹ ’ਤੇ ਤਿੰਨ ਹਜ਼ਾਰ ਕਿਲੋ ਹੈਰੋਇਨ ਫੜੀ ਗਈ, ਜਿਸ ਦੀ ਕੀਮਤ 21 ਹਜ਼ਾਰ ਕਰੋੜ ਰੁਪਏ ਦੱਸੀ ਗਈ ਹੈ। ਇਕ ਅਖਬਾਰ ’ਚ ਅੱਜ ਛੱਪਿਆ ਹੈ ਕਿ 25 ਹਜ਼ਾਰ ਕਿਲੋ ਹੈਰੋਇਨ ਪਹਿਲਾਂ ਵੀ ਫੜੀ ਗਈ ਸੀ, ਜਿਸ ਦੀ ਕੀਮਤ 75 ਹਜ਼ਾਰ ਕਰੋੜ ਰੁਪਏ ਹੈ। ਇਸ ਹੈਰੋਇਨ ਦੀ ਖਪਤ ਇੱਥੇ ਹੋਈ। ਇਹ ਹੈਰੋਇਨ ਦੇਸ਼ ਦੇ ਨੌਜਵਾਨਾਂ ਨੂੰ ਨਸ਼ਟ ਕਰਨ ’ਚ ਲੱਗੀ ਹੈ। ਜੁਲਾਈ ’ਚ 25 ਕਰੋੜ ਰੁਪਏ ਦੀ ਹੋਰੋਇਨ ਦਿੱਲੀ ਪੁਲਸ ਨੇ ਫੜੀ ਸੀ। ਦਿੱਲੀ ਪੁਲਸ ਨੇ ਇਸੇ ਸਾਲ ਮਈ ’ਚ ਵੀ ਹੈਰੋਇਨ ਫੜੀ ਸੀ। ਸੁਰਜੇਵਾਲਾ ਨੇ ਕਹਿਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ 2 ਲੱਖ ਕਰੋੜ ਰੁਪਏ ਦੀ ਡਰੱਗ ਆਂਧਰਾ ਪ੍ਰਦੇਸ਼ ਦੀ ਕੰਪਨੀ ਦੇ ਨਾਮ ਤੋਂ ਹੀ ਆਈ ਹੈ। ਆਖ਼ਰ ਆਂਧਰਾ ਪ੍ਰਦੇਸ਼ ’ਚ ਵੀ ਬੰਦਰਗਾਹ ਹੈ ਪਰ ਹੈਰੋਇਨ ਦੀਆਂ ਦੋਵੇਂ ਖੇਪਾਂ ਗੁਜਰਾਤ ’ਚ ਹੀ ਕਿਉਂ ਆਈਆਂ। ਇਸ ਦਾ ਮਤਲਬ ਹੈ ਕਿ ਦੇਸ਼ ’ਚ ਡਰੱਗ ਦਾ ਕਾਰੋਬਾਰ ਵੱਧ ਰਿਹਾ ਹੈ ਪਰ ਸਰਕਾਰ ਨੂੰ ਇਸ ਦਾ ਪਤਾ ਹੀ ਨਹੀਂ ਹੈ। ਜਿਸ ਦੇ ਨਾਮ ’ਤੇ ਇਹ ਡਰੱਗ ਆਇਆ ਹੈ, ਉਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਮਾਮੂਲੀ ਕਮੀਸ਼ਨ ’ਤੇ ਕੰਮ ਕਰਦਾ ਸੀ। ਬੁਲਾਰੇ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਾਂਚ ਦਾ ਕੰਮ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਇਆ ਜਾਣਾ ਚਾਹੀਦਾ। ਡਰੱਗ ਮਾਫ਼ੀਆ ਨੂੰ ਕਿਸ ਰਾਜਨੇਤਾ ਦੀ ਸੁਰੱਖਿਆ ਹੈ ਅਤੇ ਬੰਦਰਗਾਹ ਦੀ ਇਸ ’ਚ ਕੀ ਭੂਮਿਕਾ ਹੈ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।