ਬੇਰੁਜ਼ਗਾਰੀ ਦੇ ਵੱਧਦੇ ਅੰਕੜਿਆਂ ’ਤੇ ਚਿੰਤਤ ਰਾਹੁਲ ਨੇ ਕਿਹਾ- ਰੁਜ਼ਗਾਰ ਲਈ ਹਾਨੀਕਾਰਕ ਹੈ ਮੋਦੀ ਸਰਕਾਰ

Friday, Sep 03, 2021 - 12:06 PM (IST)

ਬੇਰੁਜ਼ਗਾਰੀ ਦੇ ਵੱਧਦੇ ਅੰਕੜਿਆਂ ’ਤੇ ਚਿੰਤਤ ਰਾਹੁਲ ਨੇ ਕਿਹਾ- ਰੁਜ਼ਗਾਰ ਲਈ ਹਾਨੀਕਾਰਕ ਹੈ ਮੋਦੀ ਸਰਕਾਰ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੇ ਵੱਧਦੇ ਅੰਕੜਿਆਂ ’ਤੇ ਚਿੰਤਾ ਜ਼ਾਹਰ ਕੀਤੀ ਹੈ। ਰਾਹੁਲ ਨੇ ਕੇਂਦਰ ਸਰਕਾਰ ਨੂੰ ਸ਼ੁੱਕਰਵਾਰ ਨੂੰ ਕਟਘਰੇ ’ਚ ਖੜ੍ਹਾ ਕੀਤਾ ਅਤੇ ਕਿਹਾ ਕਿ ਰੁਜ਼ਗਾਰ ਉਤਪਤੀ ਦੀ ਕੋਈ ਪਹਿਲ ਨਹੀਂ ਹੋ ਰਹੀ ਹੈ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਇਸ ਸਰਕਾਰ ਦੀ ਭੂਮਿਕਾ ਬੇਹੱਦ ਹੀ ਨਿਰਾਸ਼ਾਜਨਕ ਹੈ। 

PunjabKesari

ਰਾਹੁਲ ਨੇ ਟਵੀਟ ਕੀਤਾ,‘‘ਮੋਦੀ ਸਰਕਾਰ ਰੁਜ਼ਗਾਰ ਲਈ ਹਾਨੀਕਾਰਕ ਹੈ। ਉਹ ਕਿਸੇ ਵੀ ਤਰ੍ਹਾਂ ਦੇ ‘ਮਿੱਤਰਹੀਣ’ ਵਪਾਰ ਜਾਂ ਰੁਜ਼ਗਾਰ ਨੂੰ ਸਹਾਰਾ ਨਹੀਂ ਦਿੰਦੇ  ਸਗੋਂ ਜਿਨ੍ਹਾਂ ਕੋਲ ਨੌਕਰੀ ਹੈ, ਉਸ ਨੂੰ ਵੀ ਖੋਹਣ ’ਚ ਲੱਗੇ ਹਨ। ਦੇਸ਼ਵਾਸੀਆਂ ਨਾਲ ਆਤਮਨਿਰਭਰਤਾ ਦਾ ਪਖੰਡ ਨਾਮਨਜ਼ੂਰ ਹੈ। ਜਨਹਿੱਤ ’ਚ ਜਾਰੀ।’’ ਉਨ੍ਹਾਂ ਨੇ ਇਕ ਖ਼ਬਰ ਵੀ ਪੋਸਟ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਅਗਸਤ ’ਚ ਇਸ ਵਾਰ 15 ਲੱਖ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News