ਮੋਦੀ ਸਰਕਾਰ ਕਾਂਗਰਸ ਦੀਆਂ ਰੈਲੀਆਂ ''ਚ ਪੈਦਾ ਕਰ ਰਹੀ ਹੈ ਰੁਕਾਵਟ : ਮਲਿਕਾਰਜੁਨ ਖੜਗੇ

Sunday, Jan 28, 2024 - 06:18 PM (IST)

ਮੋਦੀ ਸਰਕਾਰ ਕਾਂਗਰਸ ਦੀਆਂ ਰੈਲੀਆਂ ''ਚ ਪੈਦਾ ਕਰ ਰਹੀ ਹੈ ਰੁਕਾਵਟ : ਮਲਿਕਾਰਜੁਨ ਖੜਗੇ

ਦੇਹਰਾਦੂਨ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਪਾਰਟੀ ਦੀ ਯਾਤਰਾ ਅਤੇ ਰੈਲੀਆਂ 'ਚ ਰੁਕਾਵਟ ਪੈਦਾ ਕਰ ਰਹੀਆਂ ਹਨ, ਜਿਸ ਨਾਲ ਜਨਤਾ ਉਨ੍ਹਾਂ ਤੋਂ ਦੂਰ ਹੋ ਜਾਵੇ। ਇੱਥੇ ਇਕ ਕਾਂਗਰਸ ਵਰਕਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਕਿਹਾ ਕਿ ਆਸਾਮ ਦੀ ਭਾਜਪਾ ਸਰਕਾਰ ਨੇ ਰਾਹੁਲ ਗਾਂਧੀ ਦੀ ਯਾਤਰਾ 'ਚ ਰੋੜੇ ਪਾਏ ਅਤੇ ਕਿਤੇ-ਕਿਤੇ ਪੱਥਰਬਾਜ਼ੀ ਵੀ ਕਰਵਾਈ। 

ਇਹ ਵੀ ਪੜ੍ਹੋ : ਭਿਆਨਕ ਹਾਦਸੇ 'ਚ ਗਈ 6 ਦੋਸਤਾਂ ਦੀ ਜਾਨ, ਛੁੱਟੀਆਂ ਮਨ੍ਹਾ ਕੇ ਪਰਤ ਰਹੇ ਸਨ ਘਰ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੇਹਰਾਦੂਨ ਆਉਣ 'ਚ ਦੇਰੀ ਇਸ ਲਈ ਹੋਈ, ਕਿਉਂਕਿ ਹਵਾਈ ਜਹਾਜ਼ ਅਤੇ ਹੈਲੀਕਾਪਟਰ 'ਚ ਉਡਣ ਅਤੇ ਉਤਰਨ ਲਈ ਚਾਰ-ਚਾਰ ਮਨਜ਼ੂਰੀਆਂ ਲੈਣੀਆਂ ਪਈਆਂ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਭਾਜਪਾ ਦੀਆਂ ਰਾਜ ਸਰਕਾਰਾਂ ਚਾਹੁੰਦੀਆਂ ਹਨ ਕਿ ਰੈਲੀਆਂ 'ਚ ਕਾਂਗਰਸ ਦੇ ਨੇਤਾਵਾਂ ਦੇ ਭਾਸ਼ਣ ਸੁਣਨ ਲਈ ਆਏ ਲੋਕ ਥੱਕ ਕੇ ਵਾਪਸ ਚਲੇ ਜਾਣ। ਖੜਗੇ ਨੇ ਹੈਲੀਕਾਪਟਰ ਨੂੰ ਉਤਰਨ ਦੀ ਮਨਜ਼ੂਰੀ ਨਾ ਦਿੱਤੇ ਜਾਣ 'ਤੇ ਸ਼ਨੀਵਾਰ ਰਾਤ ਪ੍ਰਦੇਸ਼ ਕਾਂਗਰਸ ਪ੍ਰਧਾਨ ਕਰਨ ਮਾਹਰਾ ਅਤੇ ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਯਸ਼ਪਾਲ ਆਰੀਆ ਦੇ ਵਰਕਰਾਂ ਨਾਲ ਇੱਥੇ ਪੁਲਸ ਹੈੱਡ ਕੁਆਰਟ 'ਚ ਧਰਨਾ ਦਿੱਤਾ ਸੀ। ਹਾਲਾਂਕਿ ਬਾਅਦ 'ਚ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਮਨਜ਼ੂਰੀ ਦੇ ਦਿੱਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News