ਟਿਕੈਤ ਨੂੰ ਬੋਲੇ ਰਾਹੁਲ ਗਾਂਧੀ, ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਲਾਗੂ ਨਹੀਂ ਹੋਣ ਦੇਵਾਂਗਾ

Tuesday, Jan 10, 2023 - 10:11 AM (IST)

ਕੁਰੂਕਸ਼ੇਤਰ (ਕਮਲ)- ਹਰਿਆਣਾ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕੁਰੂਕਸ਼ੇਤਰ ਵਿਚ ਸੋਮਵਾਰ ਸਵੇਰੇ ਖਾਨਪੁਰ ਕੋਲੀਆਂ ਤੋਂ ਸ਼ੁਰੂ ਹੋਈ, ਜਿਸ ਤੋਂ ਬਾਅਦ ਉਹ ਦਿੱਲੀ-ਚੰਡੀਗੜ੍ਹ ਹਾਈਵੇ ’ਤੇ ਤਿਓਡਾ ਵਿਚ ਸਰਦਾਰ ਜੀ ਢਾਬਾ ’ਤੇ ਟੀ-ਬ੍ਰੇਕ ਲਈ ਰੁਕੀ। ਇਥੇ ਲਗਭਗ 40 ਮਿੰਟ ਰਾਹੁਲ ਨੇ ਔਰਤਾਂ ਨਾਲ ਚਰਚਾ ਕੀਤੀ। ਇਸ ਤੋਂ ਬਾਅਦ ਸ਼ਾਹਬਾਦ ਦੇ ਰੈਸਟ ਹਾਊਸ ਵਿਚ ਮਾਰਨਿੰਗ ਬ੍ਰੇਕ ਤੋਂ ਬਾਅਦ ਰਾਹੁਲ ਦੇ ਨਾਲ ਲਗਭਗ 1 ਘੰਟਾ ਕਿਸਾਨ ਨੇਤਾ ਰਾਕੇਸ਼ ਟਿਕੈਤ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ ਤੋਂ ਇਲਾਵਾ ਪੰਜਾਬ ਦੇ ਵੀ ਕਿਸਾਨ ਨੇਤਾਵਾਂ ਨੇ ਕਿਸਾਨੀ ਨਾਲ ਜੁੜੇ ਵੱਖ-ਵੱਖ ਮੁੱਦਿਆਂ ਤੋਂ ਇਲਾਵਾ ਦਿੱਲੀ ਬਾਰਡਰ ’ਤੇ ਇਕ ਸਾਲ ਚੱਲੇ ਕਿਸਾਨ ਅੰਦੋਲਨ ਨੂੰ ਲੈ ਕੇ ਗੱਲ ਕੀਤੀ। ਰਾਹੁਲ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਇਕ ਸਾਲ ਇੰਨਾ ਵੱਡਾ ਅੰਦੋਲਨ ਕਿਵੇਂ ਚੱਲਿਆ।

PunjabKesari

ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਰਾਹੁਲ ਗਾਂਧੀ ਨਾਲ ਚਰਚਾ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸ ਦਾ ਕਿਸਾਨਾਂ ਪ੍ਰਤੀ ਸਟੈਂਡ ਸਪੱਸ਼ਟ ਕਰਨ ਦੀ ਬੇਨਤੀ ਕੀਤੀ। ਇਸ ’ਤੇ ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਬਰਬਾਦ ਕਰਨ ਦੀਆਂ ਨੀਤੀਆਂ ਤਿਆਰ ਕੀਤੀਆਂ ਹਨ, ਜਿਸ ਨੂੰ ਉਹ ਕਦੇ ਲਾਗੂ ਨਹੀਂ ਕਰਨ ਦੇਣਗੇ। ਦੇਸ਼ ਦੇ ਅੰਨਦਾਤਾਵਾਂ ਦੇ ਨਾਲ ਉਹ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਹਨ। ਜਿਨ੍ਹਾਂ ਸੂਬਿਆਂ ਵਿਚ ਕਾਂਗਰਸ ਦੀਆਂ ਸਰਕਾਰਾਂ ਹਨ, ਉਹ ਛੇਤੀ ਉਨ੍ਹਾਂ ਸੂਬਿਆਂ ਵਿਚ ਜਾ ਕੇ ਕਿਸਾਨਾਂ ਦੀਆਂ ਹਿੱਤਕਾਰੀ ਨੀਤੀਆਂ ਬਣਾਉਣ ਦੇ ਨਿਰਦੇਸ਼ ਦੇਣਗੇ। ਰਾਹੁਲ ਗਾਂਧੀ ਦੀ ਯਾਤਰਾ ਅੱਜ ਲੇਡੀਜ਼ ਸਪੈਸ਼ਲ ਸੀ। ਇਸ ਵਿਚ ਭਾਰੀ ਗਿਣਤੀ ਵਿਚ ਔਰਤਾਂ ਸ਼ਾਮਲ ਸਨ। ਔਰਤਾਂ ਨਾਲ ਯਾਤਰਾ ਨੂੰ ਰਾਹੁਲ ਨੇ ‘ਸ਼ਕਤੀ ਵਾਕ’ ਦੱਸਿਆ।

PunjabKesari


DIsha

Content Editor

Related News