PM ਮੋਦੀ ਨੇ ਯੂ. ਪੀ. ਨੂੰ ਦਿੱਤੀ ਸਾਢੇ 5 ਕਰੋੜ ਰੁਪਏ ਦੀ ਸੌਗਾਤ, ਹੁਣ ਹਰ ਘਰ ਨੂੰ ਮਿਲੇਗਾ ਸਾਫ਼ ਪਾਣੀ
Sunday, Nov 22, 2020 - 06:18 PM (IST)
ਮਿਰਜ਼ਾਪੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮਿਰਜ਼ਾਪੁਰ ਅਤੇ ਸੋਨਭੱਦਰ ਜ਼ਿਲ੍ਹਿਆਂ ਗ੍ਰਾਮੀਣ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ, ਜਿਸ 'ਤੇ ਸਾਢੇ 5 ਕਰੋੜ ਰੁਪਏ ਦਾ ਖਰਚ ਆਵੇਗਾ। 'ਜਲ ਜੀਵਨ ਮਿਸ਼ਨ' ਦੇ ਇਸ ਪ੍ਰਾਜੈਕਟ ਨਾਲ ਦੋਹਾਂ ਜ਼ਿਲ੍ਹਿਆਂ ਦੇ ਸਾਰੇ ਪਿੰਡਾਂ ਨੂੰ ਘਰ-ਘਰ ਪਾਣੀ ਮਿਲੇਗਾ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੈਂਸਿੰਗ ਜ਼ਰੀਏ ਵਰਚੂਅਲ ਨੀਂਹ ਪੱਥਰ ਰੱਖਿਆ। ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸੋਨਭੱਦਰ ਜ਼ਿਲ੍ਹੇ ਵਿਚ ਮੌਜੂਦ ਸਨ। ਕੇਂਦਰੀ ਜਲ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮਹਿੰਦਰ ਸਿੰਘ ਵੀ ਸੋਨਭੱਦਰ ਜ਼ਿਲ੍ਹੇ ਦੇ ਪ੍ਰੋਗਰਾਮ ਵਿਚ ਸਨ।
ਪ੍ਰਧਾਨ ਮੰਤਰੀ ਮੋਦੀ ਵਲੋਂ ਨੀਂਹ ਪੱਥਰ ਰੱਖੇ ਗਏ ਇਸ ਪ੍ਰਾਜੈਕਟ ਦੇ ਪੂਰੇ ਹੋਣ ਨਾਲ 2,995 ਪਿੰਡ ਪੰਚਾਇਤ ਦੇ 42 ਲੱਖ ਦੀ ਆਬਾਦੀ ਨੂੰ ਸਾਫ਼ ਪੀਣ ਵਾਲਾ ਪਾਣੀ ਸਪਲਾਈ ਹੋਵੇਗਾ। ਇਨ੍ਹਾਂ ਸਾਰੇ ਪਿੰਡਾਂ ਵਿਚ ਗ੍ਰਾਮ ਜਲ ਅਤੇ ਸਵੱਛਤਾ ਕਮੇਟੀਆਂ ਅਤੇ ਪਾਣੀ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਦੇ ਮੋਢਿਆਂ 'ਤੇ ਸੰਚਾਲਣ ਅਤੇ ਰੱਖ-ਰਖਾਅ ਦੀ ਜ਼ਿੰਮੇਵਾਰੀ ਹੋਵੇਗੀ। 24 ਮਹੀਨਿਆਂ ਦੇ ਅੰਦਰ ਪ੍ਰਾਜੈਕਟ ਨੂੰ ਪੂਰਾ ਕਰਨ ਦਾ ਟੀਚਾ ਹੈ। ਮਿਰਜ਼ਾਪੁਰ ਜ਼ਿਲ੍ਹੇ 'ਚ ਪੀਣ ਵਾਲਾ ਪਾਣੀ ਦੇ ਪ੍ਰਾਜੈਕਟ 'ਤੇ 2,127 ਕਰੋੜ ਰੁਪਏ ਅਤੇ ਬਾਕੀ ਰਾਸ਼ੀ ਸੋਨਭੱਦਰ ਜ਼ਿਲ੍ਹੇ ਲਈ ਅਲਾਟ ਕੀਤੀ ਗਈ ਹੈ। ਬੁੰਦੇਲਖੰਡ ਵਾਂਗ ਇਸ ਖੇਤਰ ਦੇ ਵਾਸੀਆਂ ਨੂੰ ਪਾਣੀ ਲਈ ਦੋ ਕਿਲੋਮੀਟਰ ਤੱਕ ਜਾਣਾ ਪੈਂਦਾ ਹੈ। ਪਾਣੀ ਵੀ ਸਾਫ਼ ਨਹੀਂ ਹੈ। ਹੁਣ ਹਰ ਘਰ ਤੱਕ ਨਲ ਜ਼ਰੀਏ ਪੀਣ ਵਾਲੇ ਪਾਣੀ ਦੀ ਸਪਲਾਈ ਹੋਵੇਗੀ।