PM ਮੋਦੀ ਨੇ ''ਆਪਰੇਸ਼ਨ ਗੰਗਾ'' ਦੀ ਸਫ਼ਲਤਾ ਦਾ ਸਿਹਰਾ ਭਾਰਤ ਦੇ ਵਧਦੇ ਪ੍ਰਭਾਵ ਨੂੰ ਦਿੱਤਾ

Sunday, Mar 06, 2022 - 04:16 PM (IST)

ਪੁਣੇ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਉੱਥੋਂ ਕੱਢਣ ਲਈ ਚਲਾਏ ਜਾ ਰਹੇ 'ਆਪਰੇਸ਼ਨ ਗੰਗਾ' ਦੀ ਸਫ਼ਲਤਾ ਦਾ ਸਿਹਰਾ ਗਲੋਬਲ ਪੱਧਰ 'ਤੇ ਭਾਰਤ ਦੇ ਵਧਦੇ ਪ੍ਰਭਾਵ ਨੂੰ ਦਿੱਤਾ। ਮੋਦੀ ਨੇ ਐਤਵਾਰ ਨੂੰ ਇੱਥੇ ਸਿਮਬਾਓਸਿਸ ਯੂਨੀਵਰਸਿਟੀ ਦੇ ਇਕ ਸਮਾਰੋਹ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ,''ਅਸੀਂ ਆਪਰੇਸ਼ਨ ਗੰਗਾ ਦੇ ਮਾਧਿਅਮ ਨਾਲ ਯੁੱਧ ਖੇਤਰ ਤੋਂ ਹਜ਼ਾਰਾਂ ਭਾਰਤੀਆਂ ਨੂੰ ਸੁਰੱਖਿਅਤ ਕੱਢ ਰਹੇ ਹਨ।''

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ 210 ਭਾਰਤੀਆਂ ਨੂੰ ਲੈ ਕੇ ਹਵਾਈ ਫ਼ੌਜ ਦੀ ਫਲਾਈਟ ਹਿੰਡਨ ਏਅਰਬੇਸ ਪਹੁੰਚੀ

ਉਨ੍ਹਾਂ ਕਿਹਾ,''ਇਹ ਭਾਰਤ ਦਾ ਵਧਦਾ ਪ੍ਰਭਾਵ ਹੀ ਹੈ, ਜਿਸ ਕਾਰਨ ਉਹ ਯੂਕ੍ਰੇਨ ਦੇ ਯੁੱਧ ਖੇਤਰ ਤੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਵਤਨ ਵਾਪਸ ਲਿਆ ਸਕਿਆ ਹੈ।'' ਉਨ੍ਹਾਂ ਕਿਹਾ ਕਿ ਕਈ ਵੱਡੇ ਦੇਸ਼ ਨਾਗਰਿਕਾਂ ਨੂੰ ਉੱਥੋਂ ਕੱਢਣ 'ਚ ਮੁਸ਼ਕਲਾਂ ਨਾਲ ਜੂਝ ਰਹੇ ਹਨ। ਕੇਂਦਰ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਯੂਕ੍ਰੇਨ 'ਚ ਸੰਕਟ ਦਰਮਿਆਨ ਭਾਰਤ ਸਰਕਾਰ 'ਆਪਰੇਸ਼ਨ ਗੰਗਾ' ਦੇ ਅਧੀਨ ਉੱਥੋਂ 13,700 ਨਾਗਰਿਕਾਂ ਨੂੰ ਕੱਢ ਕੇ ਵਤਨ ਲੈ ਕੇ ਆਈ ਹੈ, ਜਿਸ ਲਈ ਪਿਛਲੇ ਹਫ਼ਤੇ ਵਿਸ਼ੇਸ਼ ਉਡਾਣਾਂ ਦਾ ਸੰਚਾਲਣ ਸ਼ੁਰੂ ਕੀਤਾ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News