ਅਡਵਾਨੀ ਦੇ ਬਲਾਗ ''ਤੇ ਬੋਲੇ ਮੋਦੀ, ਸਹੀ ਅਰਥਾਂ ''ਚ ਦੱਸਿਆ ਬੀਜੇਪੀ ਦਾ ਮਤਲਬ
Thursday, Apr 04, 2019 - 10:35 PM (IST)
ਨਵੀਂ ਦਿੱਲੀ— ਭਾਜਪਾ ਦੇ ਸੀਨੀਅਰ ਨੇਤਾ ਤੇ ਮਾਰਗ ਦਰਸ਼ਕ ਮੰਡਲ ਦੇ ਮੈਂਬਰ ਲਾਲ ਕ੍ਰਿਸ਼ਣ ਅਡਵਾਨੀ ਨੇ ਵੀਰਵਾਰ ਨੂੰ ਬਲਾਗ ਲਿਖਿਆ। ਉਨ੍ਹਾਂ ਨੇ ਇਹ ਬਲਾਗ ਬੀਜੇਪੀ ਦੇ ਸਥਾਪਨਾ ਦਿਵਸ ਤੋਂ ਦੋ ਦਿਨ ਪਹਿਲਾਂ ਲਿਖਿਆ ਹੈ, ਇਸ 'ਚ ਉਨ੍ਹਾਂ ਲਿਖਿਆ ਹੈ ਕਿ ਸਿਆਸੀ ਰੂਪ ਨਾਲ ਵੱਖਰੀ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਬੀਜੇਪੀ ਦੇਸ਼ ਵਿਰੋਧੀ ਨਹੀਂ ਮੰਨਦੀ।
ਉਥੇ ਹੀ ਲਾਲ ਕ੍ਰਿਸ਼ਣ ਅਡਵਾਨੀ ਦੇ ਬਲਾਗ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ, 'ਅਡਵਾਨੀ ਜੀ ਨੇ ਸਹੀ ਸ਼ਬਦਾਂ 'ਚ ਬੀਜੇਪੀ ਦਾ ਮਤਲਬ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦਾ ਮੂਲ ਮੰਤਰ ਹੈ,'ਪਹਿਲਾਂ ਦੇਸ਼, ਬਾਅਦ 'ਚ ਪਾਰਟੀ, ਫਿਰ ਮੈਂ। ਮੈਨੂੰ ਭਾਜਪਾ ਦਾ ਵਰਕਰ ਹੋਣ 'ਤੇ ਮਾਣ ਹੈ।
ਪੀ.ਐੱਮ ਮੋਦੀ ਨੇ ਲਿਖਿਆ, 'ਅਡਵਾਨੀ ਜੀ 'ਤੇ ਮੈਨੂੰ ਮਾਣ ਹੈ। ਉਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕੀਤਾ ਉਸ 'ਤੇ ਵੀ ਅਸੀਂ ਮਾਣ ਕਰਦੇ ਹਾਂ। ਲਾਲ ਕ੍ਰਿਸ਼ਣ ਅਡਵਾਨੀ ਇਕ ਮਹਾਨ ਵਿਅਕਤੀ ਹਨ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਅਡਵਾਨੀ ਨੇ ਆਪਣੇ ਬਲਾਗ 'ਚ ਲਿਖਿਆ ਕਿ ਬੀਜੇਪੀ 'ਚ 'ਨੈਸ਼ਨ ਫਰਸਟ, ਪਾਰਟੀ ਲਾਸਟ, ਸੈਲਫ ਲਾਸਟ'' ਭਾਵ ਕਿ ਭਾਜਪਾ 'ਚ ਦੇਸ਼ ਪਹਿਲਾਂ, ਫਿਰ ਪਾਰਟੀ ਮੈਂ ਬਾਅਦ 'ਚ ਮੈਂ ਹਾਂ।