ਲਾਕਡਾਊਨ ਵਿਚਕਾਰ ਕੰਮ ''ਤੇ ਪਰਤੇ ਮੋਦੀ ਦੇ ਮੰਤਰੀ

Tuesday, Apr 14, 2020 - 02:21 PM (IST)

ਲਾਕਡਾਊਨ ਵਿਚਕਾਰ ਕੰਮ ''ਤੇ ਪਰਤੇ ਮੋਦੀ ਦੇ ਮੰਤਰੀ

ਨਵੀਂਂ ਦਿੱਲੀ - ਕੋਰੋਨਾ ਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਦੇਸ਼ ਵਿਆਪੀ ਲਾਕਡਾਊਨ ਦੇ 19 ਦਿਨਾਂ ਬਾਅਦ ਲਗਭਗ ਸਾਰੇ ਕੇਂਦਰੀ ਮੰਤਰੀਆਂ, ਸੰਯੁਕਤ ਸੈਕਟਰੀਆਂ ਅਤੇ ਉਪਰਲੇ ਰੈਂਕ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਆਪਣੇ-ਆਪਣੇ ਮੰਤਰਾਲਿਆਂ ਵਿਚ  ਮੁੜ ਕੰਮ ਸ਼ੁਰੂ ਕਰ ਦਿੱਤਾ ਹੈ।

ਬੰਦ ਦੇ ਦੌਰਾਨ ਅਰਥ ਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ ਦੀਆਂ ਯੋਜਨਾਵਾਂ' ਤੇ ਕੰਮ ਕਰਨਾ ਜਾਰੀ ਰੱਖਣ ਦੇ ਇਰਾਦੇ ਨਾਲ ਸਾਰੇ ਕੰਮ 'ਤੇ ਵਾਪਸ ਪਰਤੇ ਹਨ।

21 ਦਿਨਾਂ ਦਾ ਦੇਸ਼ ਵਿਆਪੀ ਤਾਲਾਬੰਦ 14 ਅਪ੍ਰੈਲ ਨੂੰ ਖਤਮ ਹੋ ਗਈ ਹੈ ਹੁਣ ਪ੍ਰਧਾਨ ਮੰਤਰੀ ਦੇ ਨਵੇਂ ਆਦੇਸ਼ਾਂ ਮੁਤਾਬਕ ਲਾਕਡਾਊਨ ਦੀ ਮਿਆਦ ਵਧਾ ਕੇ 3 ਮਈ ਤੱਕ ਕਰ ਦਿੱਤੀ ਗਈ ਹੈ।

ਹਰ ਮੰਤਰਾਲੇ ਨੇ ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਦੀ ਰੋਕਥਾਮ ਲਈ ਲਾਗੂ ਕੀਤੇ ਗਏ ਲਾਕਡਾਊਨ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਲੋੜੀਂਦੇ ਸਟਾਫ ਮੈਂਬਰਾਂ ਵਿਚੋਂ ਇਕ ਤਿਹਾਈ ਨਾਲ ਆਪਣਾ ਕੰਮ ਮੁੜ ਸ਼ੁਰੂ ਕੀਤਾ ਹੈ।

ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫਤਰ ਦੇ ਕਰਮਚਾਰੀ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਮੰਤਰੀ ਜਿਤੇਂਦਰ ਸਿੰਘ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਘੱਟੋ-ਘੱਟ ਸਟਾਫ ਨਾਲ ਨਾਰਥ ਬਲਾਕ ਵਿਚ ਆਪਣੇ ਦਫਤਰ ਪਹੁੰਚੇ।

ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਸੋਮਵਾਰ ਨੂੰ ਸ਼ਾਸਤਰੀ ਭਵਨ ਵਿਖੇ ਆਪਣੇ ਦਫਤਰ ਪਹੁੰਚੇ। ਉਥੇ ਜਾਵਡੇਕਰ ਨੇ ਮੰਤਰਾਲੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਥਵਰਚੰਦ ਗਹਿਲੋਤ, ਖੇਡ ਮੰਤਰੀ ਕਿਰਨ ਰਿਜੀਜੂ ਅਤੇ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਮੁੰਡਾ, ਧਰਿਮੰਦਰ ਪ੍ਰਧਾਨ ਅਤੇ ਪਿਊਸ਼ ਗੋਇਲ ਨੇ ਵੀ ਆਪਣੇ ਦਫ਼ਤਰਾਂ ਤੋਂ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਲਾਕਡਾਊਨ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਾਰਚ ਦੀ ਅੱਧੀ ਰਾਤ ਤੋਂ ਤਿੰਨ ਹਫ਼ਤਿਆਂ ਲਈ ਕੀਤਾ ਸੀ, ਜਿਸ ਤੋਂ ਬਾਅਦ ਇਹ ਸਾਰੇ ਮੰਤਰੀ ਘਰ ਤੋਂ ਕੰਮ ਕਰ ਰਹੇ ਸਨ।

ਗਹਿਲੋਤ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਾਰੇ ਮੰਤਰੀਆਂ ਨੇ ਆਪਣੇ ਦਫ਼ਤਰ ਵਿਚ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਉੱਤਰ ਬਲਾਕ, ਸਾਊਥ ਬਲਾਕ ਅਤੇ ਸ਼ਾਸਤਰੀ ਭਵਨ ਵਿਚਲੇ ਦਫ਼ਤਰਾਂ ਵਿਚ ਮੰਤਰੀਆਂ ਦੇ ਦਾਖਲ ਹੋਣ ਤੋਂ ਪਹਿਲਾਂ ਸਾਰੇ ਮੰਤਰੀਆਂ ਦੇ ਨਾਲ-ਨਾਲ ਅਧਿਕਾਰੀਆਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਵੀ ਥਰਮਲ ਸਕੈਨਿੰਗ ਕਰਵਾਉਣੀ ਪਈ।

ਹਰ ਕਿਸੇ ਮੰਤਰਾਲੇ ਨਾਲ ਜੁੜੇ ਕਰਮਚਾਰੀਆਂ ਨੂੰ ਸੈਨੇਟਾਈਜ਼ ਹੋਣ ਤੋਂ ਬਾਅਦ ਹੀ ਐਂਟਰੀ ਦੀ ਆਗਿਆ ਦਿੱਤੀ ਗਈ।
 


author

Harinder Kaur

Content Editor

Related News