7 ਮਈ ਨੂੰ ਵੱਜਣਗੇ ਖ਼ਤਰੇ ਦੇ ਘੁੱਗੂ, ਭਾਰਤੀ ਨਾਗਰਿਕ ਹੋਣ ਦੇ ਨਾਤੇ ਕੀ ਹੋਵੇਗੀ ਤੁਹਾਡੀ ਜ਼ਿੰਮੇਵਾਰੀ

Tuesday, May 06, 2025 - 05:40 PM (IST)

7 ਮਈ ਨੂੰ ਵੱਜਣਗੇ ਖ਼ਤਰੇ ਦੇ ਘੁੱਗੂ, ਭਾਰਤੀ ਨਾਗਰਿਕ ਹੋਣ ਦੇ ਨਾਤੇ ਕੀ ਹੋਵੇਗੀ ਤੁਹਾਡੀ ਜ਼ਿੰਮੇਵਾਰੀ

ਨੈਸ਼ਨਲ ਡੈਸਕ- ਪਹਿਲਗਾਮ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਕੁੜੱਤਣ ਪੈਦਾ ਹੋ ਗਈ ਹੈ। ਭਾਰਤ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਤਿਆਰੀਆਂ ਵਿਚ ਜੁੱਟਿਆ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਰੇ ਸੂਬਿਆਂ ਨੂੰ 7 ਮਈ ਨੂੰ ਮੌਕ ਡ੍ਰਿਲ ਕਰਨ ਨੂੰ ਕਿਹਾ ਹੈ। ਦੇਸ਼ ਭਰ ਦੇ 244 ਜ਼ਿਲ੍ਹਿਆਂ ਵਿਚ 7 ਮਈ ਨੂੰ ਵੱਡੇ ਪੱਧਰ 'ਤੇ ਸਿਵਿਲ ਡਿਫੈਂਸ ਮੌਕ ਡ੍ਰਿਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਹ ਮੌਕ ਡ੍ਰਿਲ ਨਾਗਰਿਕਾਂ ਨੂੰ ਸੁਰੱਖਿਆ ਉਪਾਵਾਂ, ਨਿਕਾਸੀ ਪ੍ਰਕਿਰਿਆ ਅਤੇ ਐਮਰਜੈਂਸੀ ਪ੍ਰਤੀਕਿਰਿਆ ਲਈ ਟ੍ਰੇਨਿੰਗ ਕਰਨ 'ਤੇ ਕੇਂਦਰਿਤ ਹੋਵੇਗੀ।

ਇਹ ਵੀ ਪੜ੍ਹੋੋ- ਹੋਣ ਵਾਲੀ ਐ ਕੋਈ ਵੱਡੀ ਕਾਰਵਾਈ ! NSA ਅਜੀਤ ਡੋਭਾਲ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਇਹ ਅਭਿਆਸ ਵਿਸ਼ੇਸ਼ ਰੂਪ ਨਾਲ ਭਾਰਤ-ਪਾਕਿਸਤਾਨ ਨਾਲ ਲੱਗਦੇ ਸੂਬਿਆਂ ਜਿਵੇਂ ਕਿ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿਚ ਮਹੱਤਵਪੂਰਨ ਹੋਵੇਗਾ। ਇਹ ਮੌਕ ਡ੍ਰਿਲ ਪਿੰਡ ਪੱਧਰ ਤੱਕ ਆਯੋਜਿਤ ਕੀਤੀ ਜਾਵੇਗੀ, ਇਸ ਵਿਚ ਹੋਮ ਗਾਰਡ ਫਾਇਰ ਫਾਈਟਰਜ਼ ਅਤੇ ਸਿਵਲ ਡਿਫੈਂਸ ਸਰਗਰਮ ਰੂਪ ਨਾਲ ਹਿੱਸਾ ਲੈਣਗੇ।

ਇਹ ਵੀ ਪੜ੍ਹੋ-  7 ਮਈ ਨੂੰ ਦੇਸ਼ ਭਰ 'ਚ ਵੱਜਣਗੇ ਖਤਰੇ ਦੇ ਘੁੱਗੂ! ਭਾਰਤੀ ਗ੍ਰਹਿ ਮੰਤਰਾਲਾ ਨੇ ਜਾਰੀ ਕਰ'ਤੇ ਹੁਕਮ

ਮੌਕ ਡ੍ਰਿਲ ਦੌਰਾਨ ਨਾਗਰਿਕਾਂ ਲਈ ਕੀ ਹੋਣਗੇ ਦਿਸ਼ਾ-ਨਿਰਦੇਸ਼?

-ਮੌਕ ਡ੍ਰਿਲ ਦੌਰਾਨ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਵੱਜ ਸਕਦੇ ਹਨ। ਇਹ ਸਮਝਣਾ ਜ਼ਰੂਰੀ ਹੈ ਕਿ ਇਹ ਇਕ ਅਭਿਆਸ ਹੈ। ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਸਾਇਰਨ ਦੀ ਆਵਾਜ਼ ਸੁਣ ਕੇ ਸ਼ਾਂਤ ਰਹੋ।

-ਸਾਇਰਨ ਵੱਜਣ ਦੇ ਤੁਰੰਤ ਬਾਅਦ ਖੁੱਲ੍ਹੇ ਇਲਾਕਿਆਂ ਤੋਂ ਹਟ ਜਾਓ ਅਤੇ ਕਿਸੇ ਸੁਰੱਖਿਅਤ ਇਮਾਰਤ, ਘਰ ਜਾਂ ਬੰਕਰ ਵਿਚ ਸ਼ਰਨ ਲਓ। ਸਾਇਰਨ ਵੱਜਣ ਦੇ 5-10 ਮਿੰਟ ਦੇ ਅੰਦਰ ਸੁਰੱਖਿਅਤ ਸਥਾਨ 'ਤੇ ਪਹੁੰਚਣ ਦਾ ਅਭਿਆਸ ਕਰੋ।

-ਮੌਕ ਡ੍ਰਿਲ ਦੌਰਾਨ ਬਲੈਕ ਆਊਟ ਦਾ ਅਭਿਆਸ ਹੋਵੇਗਾ, ਜਿਸ 'ਚ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੀਆਂ। ਅਜਿਹਾ ਇਸ ਲਈ ਤਾਂ ਕਿ ਦੁਸ਼ਮਣ ਲਈ ਨਿਸ਼ਾਨਾ ਲਾਉਣਾ ਮੁਸ਼ਕਲ ਹੋਵੇ। 

-ਟੀਵੀ, ਰੇਡੀਓ ਅਤੇ ਸਰਕਾਰੀ ਅਲਰਟਜ਼ 'ਤੇ ਧਿਆਨ ਦਿਓ। ਮੌਕ ਡ੍ਰਿਲ ਦੌਰਾਨ ਪ੍ਰਸ਼ਾਸਨ ਵਲੋਂ ਮਹੱਤਵਪੂਰਨ ਸੂਚਨਾਵਾਂ ਪ੍ਰਸਾਰਿਤ ਕੀਤੀਆਂ ਜਾਣਗੀਆਂ। ਅਫ਼ਵਾਹਾਂ ਤੋਂ ਬਚੋ।

-ਬੱਚਿਆਂ ਨੂੰ ਮੌਕ ਡ੍ਰਿਲ ਬਾਰੇ ਸਮਝਾਓ ਤਾਂ ਕਿ ਉਹ ਘਬਰਾਉਣ ਨਾ। ਉਨ੍ਹਾਂ ਨੂੰ ਸਾਇਰਨ ਅਤੇ ਬਲੈਕਆਊਟ ਦੀ ਪ੍ਰਕਿਰਿਆ ਬਾਰੇ ਦੱਸੋ। 

-ਸੋਸ਼ਲ ਮੀਡੀਆ ਜਾਂ ਹੋਰ ਸਰੋਤਾਂ ਤੋਂ ਆਉਣ ਵਾਲੀਆਂ ਫੇਕ ਖ਼ਬਰਾਂ 'ਤੇ ਭਰੋਸਾ ਨਾ ਕਰੋ। ਸਿਰਫ ਸਰਕਾਰੀ ਚੈਨਲਾਂ ਅਤੇ ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਦਾ ਪਾਲਣ ਕਰੋ।

-ਮੌਕ ਡ੍ਰਿਲ ਦੌਰਾਨ ਐਮਰਜੈਂਸੀ ਕਿੱਟ ਦੀ ਉਪਯੋਗਤਾ ਸਮਝਾਈ ਜਾ ਸਕਦੀ ਹੈ। ਇਸ ਵਿਚ ਪਾਣੀ, ਸੁੱਕਾ ਭੋਜਨ, ਮੁੱਢਲੀ ਮੈਡੀਕਲ ਕਿੱਟ, ਟਾਰਚ, ਬੈਟਰੀ, ਵਾਧੂ ਕੱਪੜੇ ਅਤੇ ਕੰਬਲ ਸ਼ਾਮਲ ਹੋਣੇ ਚਾਹੀਦੇ ਹਨ। 

ਇਹ ਵੀ ਪੜ੍ਹੋ- ਇਕ ਪਿੰਡ ਅਜਿਹਾ ਵੀ...! ਆਜ਼ਾਦੀ ਮਗਰੋਂ ਪਹਿਲੀ ਵਾਰ ਕਿਸੇ ਨੇ 10ਵੀਂ ਕਲਾਸ ਕੀਤੀ ਪਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Tanu

Content Editor

Related News