"ਅਸ਼ਲੀਲਤਾ ਬਰਦਾਸ਼ਤ ਨਹੀਂ...!"— ਸੰਜੇ ਦੱਤ ਤੇ ਨੋਰਾ ਨੂੰ ਮਹਿਲਾ ਕਮਿਸ਼ਨ ਨੇ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ
Friday, Mar 20, 2026 - 10:58 AM (IST)
ਨਵੀਂ ਦਿੱਲੀ (ਏਜੰਸੀ) : 'ਕੇਡੀ: ਦਿ ਡੇਵਿਲ' ਫਿਲਮ ਦੇ ਗਾਣੇ 'ਸਰਕੇ ਚੁਨਰ' ਨੂੰ ਲੈ ਕੇ ਵਿਵਾਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਇਸ ਗਾਣੇ ਵਿੱਚ ਕਥਿਤ ਅਸ਼ਲੀਲਤਾ ਦਾ ਸਖ਼ਤ ਨੋਟਿਸ ਲੈਂਦਿਆਂ ਅਦਾਕਾਰਾ ਨੋਰਾ ਫਤੇਹੀ, ਅਦਾਕਾਰ ਸੰਜੇ ਦੱਤ ਅਤੇ ਫਿਲਮ ਨਾਲ ਜੁੜੇ ਹੋਰ ਮੈਂਬਰਾਂ ਨੂੰ ਸੰਮਨ ਜਾਰੀ ਕਰਕੇ ਤਲਬ ਕੀਤਾ ਹੈ।
ਇਹ ਵੀ ਪੜ੍ਹੋ: 'ਸਰਕੇ ਚੁਨਰ' ਗਾਣੇ ਨੂੰ ਲੈ ਕੇ ਵਧਿਆ ਵਿਵਾਦ; ਨੋਰਾ ਫਤੇਹੀ ਵਿਰੁੱਧ ਫਤਵਾ ਜਾਰੀ
ਕਮਿਸ਼ਨ ਦੀ ਸਖ਼ਤ ਕਾਰਵਾਈ
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕਿਹਾ ਕਿ ਪਹਿਲੀ ਨਜ਼ਰੇ ਇਸ ਗਾਣੇ ਦੀ ਸਮੱਗਰੀ ਇਤਰਾਜ਼ਯੋਗ ਜਾਪਦੀ ਹੈ, ਜੋ ਕਿ ਭਾਰਤੀ ਨਿਆਂ ਸੰਹਿਤਾ, ਸੂਚਨਾ ਤਕਨਾਲੋਜੀ (IT) ਐਕਟ ਅਤੇ ਪੋਕਸੋ (POCSO) ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਹੈ। ਕਮਿਸ਼ਨ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਸ ਮਾਮਲੇ ਦਾ ਖ਼ੁਦ ਨੋਟਿਸ ਲਿਆ ਹੈ।
ਇਹ ਵੀ ਪੜ੍ਹੋ: ਖੁਸ਼ਖਬਰੀ ! ਵਿਆਹ ਦੇ 10 ਸਾਲਾਂ ਬਾਅਦ 'ਮੰਮੀ' ਬਣਨ ਜਾ ਰਹੀ ਹੈ ਮਸ਼ਹੂਰ ਅਦਾਕਾਰਾ, ਫਲਾਂਟ ਕੀਤਾ ਬੇਬੀ ਬੰਪ
ਇਨ੍ਹਾਂ ਨੂੰ ਵੀ ਕੀਤਾ ਗਿਆ ਤਲਬ
ਸੰਜੇ ਦੱਤ ਅਤੇ ਨੋਰਾ ਫਤੇਹੀ ਤੋਂ ਇਲਾਵਾ, ਕਮਿਸ਼ਨ ਨੇ ਗੀਤਕਾਰ ਰਕੀਬ ਆਲਮ, ਕੇਵੀਐਨ ਗਰੁੱਪ ਦੇ ਨਿਰਮਾਤਾ ਵੈਂਕਟ ਕੇ ਨਾਰਾਇਣ ਅਤੇ ਕਿਰਨ ਕੁਮਾਰ ਨੂੰ ਵੀ 24 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਨਿਰਧਾਰਿਤ ਸਮੇਂ 'ਤੇ ਕੋਈ ਪੇਸ਼ ਨਹੀਂ ਹੁੰਦਾ, ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੀ ਹੈ ਪੂਰਾ ਵਿਵਾਦ?
ਦਰਅਸਲ, ਕੰਨੜ ਫਿਲਮ 'ਕੇਡੀ: ਦਿ ਡੇਵਿਲ' ਦਾ ਇਹ ਹਿੰਦੀ ਗਾਣਾ ਇਸੇ ਹਫ਼ਤੇ ਯੂਟਿਊਬ 'ਤੇ ਰਿਲੀਜ਼ ਹੋਇਆ ਸੀ। ਗਾਣੇ ਦੇ ਬੋਲ ਅਸ਼ਲੀਲ ਹੋਣ ਕਾਰਨ ਸੋਸ਼ਲ ਮੀਡੀਆ 'ਤੇ ਭਾਰੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਇਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ। ਇਹ ਫਿਲਮ 30 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ।
ਇਹ ਵੀ ਪੜ੍ਹੋ: ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਖਪੱਥ ਮਿਲੀ ਲਾਸ਼, ਪਤੀ ਨੇ ਹੀ ਕੀਤੀ ਵਾਰਦਾਤ
ਸਿਤਾਰਿਆਂ ਨੇ ਪੱਲਾ ਝਾੜਿਆ
ਵਿਵਾਦ ਵਧਦਾ ਦੇਖ ਨੋਰਾ ਫਤੇਹੀ ਅਤੇ ਗੀਤਕਾਰ ਰਕੀਬ ਆਲਮ ਨੇ ਇਸ ਤੋਂ ਦੂਰੀ ਬਣਾ ਲਈ ਹੈ। ਨੋਰਾ ਫਤੇਹੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੰਨੜ ਸੰਸਕਰਣ 3 ਸਾਲ ਪਹਿਲਾਂ ਸ਼ੂਟ ਕੀਤਾ ਸੀ। ਜਦੋਂ ਉਨ੍ਹਾਂ ਨੇ ਹਿੰਦੀ ਬੋਲ ਸੁਣੇ ਤਾਂ ਉਨ੍ਹਾਂ ਨੇ ਨਿਰਮਾਤਾਵਾਂ ਕੋਲ ਇਤਰਾਜ਼ ਵੀ ਜਤਾਇਆ ਸੀ। ਉਥੇ ਹੀ ਰਕੀਬ ਆਲਮ (ਗੀਤਕਾਰ) ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਨਿਰਮਾਤਾਵਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਹਿੰਦੀ ਬੋਲ ਅਸ਼ਲੀਲ ਹਨ, ਪਰ ਉਨ੍ਹਾਂ ਨੂੰ ਕੰਨੜ ਸ਼ਬਦਾਂ ਦਾ ਹੂ-ਬ-ਹੂ ਅਨੁਵਾਦ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਇਹ ਅਦਾਕਾਰ ਹੈ ਭਾਰਤੀ ਸਿੰਘ ਦੇ ਬਚਪਨ ਦਾ ਕ੍ਰਸ਼ ! ਕਾਮੇਡੀ ਕੁਈਨ ਨੇ ਖੁਦ ਕੀਤੀ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
