ਰਾਹੁਲ ਗਾਂਧੀ ਵੱਲੋਂ ਗੰਢੀ ਚੱਪਲ ਲਈ ਲੋਕ ਲੱਖਾਂ ਰੁਪਏ ਦੇਣ ਲਈ ਤਿਆਰ, ਮੋਚੀ ਦਾ ਜਵਾਬ ਸੁਣ ਹੋ ਜਾਓਗੇ ਹੈਰਾਨ

Thursday, Aug 01, 2024 - 11:12 PM (IST)

ਰਾਹੁਲ ਗਾਂਧੀ ਵੱਲੋਂ ਗੰਢੀ ਚੱਪਲ ਲਈ ਲੋਕ ਲੱਖਾਂ ਰੁਪਏ ਦੇਣ ਲਈ ਤਿਆਰ, ਮੋਚੀ ਦਾ ਜਵਾਬ ਸੁਣ ਹੋ ਜਾਓਗੇ ਹੈਰਾਨ

ਸੁਲਤਾਨਪੁਰ (ਉੱਤਰ ਪ੍ਰਦੇਸ਼), (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲੇ ਦੇ ਕੂਰੇਭਾਰ ਇਲਾਕੇ ਦੇ ਵਿਧਾਇਕ ਨਗਰ ਦੇ ਰਹਿਣ ਵਾਲੇ ਮੋਚੀ ਰਾਮ ਚੇਤ ਦਾ ਕਹਿਣਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਗੰਢੀ ਗਈ ਚੱਪਲ ਲਈ ਉਸਨੂੰ 10 ਲੱਖ ਰੁਪਏ ਤੱਕ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਉਸਨੇ ਇਸ ਸੌਦੇ ਨੂੰ ਠੁਕਰਾ ਦਿੱਤਾ ਹੈ ਅਤੇ ਇਸ ਦੇ ਬਜਾਇ ਉਹ ‘ਲੱਕੀ’ ਚੱਪਲ ਨੂੰ ਸ਼ੀਸ਼ੇ ਦੇ ਫਰੇਮ ਵਿਚ ਮੜਵਾ ਕੇ ਰੱਖਣਾ ਚਾਹੁੰਦਾ ਹੈ।

ਰਾਮ ਚੇਤ ਮੋਚੀ ਦੀ ਦੁਕਾਨ ’ਤੇ ਪਿਛਲੇ ਦਿਨੀਂ ਰਾਹੁਲ ਗਾਂਧੀ ਦੇ ਬੈਠਣ ਕਾਰਨ ਅੱਜ ਰਾਮ ਚੇਤ ਸੁਰਖੀਆਂ ਵਿਚ ਹੈ। ਜਦੋਂ ਰਾਮ ਚੇਤ ਨੂੰ ਪੁੱਛਿਆ ਗਿਆ ਕਿ ਜਦੋਂ ਤੋਂ ਰਾਹੁਲ ਗਾਂਧੀ ਉਸਦੀ ਦੁਕਾਨ ’ਤੇ ਆਏ ਹਨ ਓਦੋਂ ਤੋਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ0, ਤਾਂ ਰਾਮ ਚੇਤ ਨੇ ਕਿਹਾ ਕਿ ਮੇਰੀ ਦੁਨੀਆ ਹੀ ਬਦਲ ਗਈ ਹੈ। ਜੋ ਮੈਨੂੰ ਜਾਣਦੇ ਵੀ ਨਹੀਂ ਸਨ, ਉਹ ਹੁਣ ਮੇਰੀ ਦੁਕਾਨ ’ਤੇ ਆ ਕੇ ਮੇਰੇ ਨਾਲ ਸੈਲਫੀ ਲੈਂਦੇ ਹਨ।


author

Rakesh

Content Editor

Related News