ਵਿਦਿਆਰਥੀ ਗੁੱਸੇ ''ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ

Wednesday, Jul 22, 2026 - 04:59 PM (IST)

ਵਿਦਿਆਰਥੀ ਗੁੱਸੇ ''ਚ ਹਨ, ਇਸ ਲਈ ਕਰ ਰਹੇ ਹਨ ਪ੍ਰਦਰਸ਼ਨ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਮੀਡੀਆ ਨੂੰ ਸੰਬੋਧਨ ਕਰਦੇ ਹੋਏ 20 ਜੁਲਾਈ ਨੂੰ ਹੋਏ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੌਰਾਨ ਲਾਠੀਚਾਰਜ 'ਤੇ ਸਵਾਲ ਚੁੱਕੇ। ਰਾਹੁਲ ਨੇ ਕਿਹਾ,''ਸਵਾਲ ਇਹ ਹੈ ਕਿ ਇਹ ਕਿਉਂ ਹੋਇਆ।'' ਰਾਹੁਲ ਨੇ ਕਿਹਾ,''ਵਿਦਿਆਰਥੀ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਲਾਠੀਆਂ ਕਿਉਂ ਮਾਰੀਆਂ ਗਈਆਂ। ਇਸ ਦੇ ਨਾਲ ਰਾਹੁਲ ਨੇ ਸਟੇਜ 'ਤੇ ਪ੍ਰਦਰਸ਼ਨ ਦੇ ਦਿਨ ਦੀ ਫੁਟੇਜ ਚਲਾਈ। ਰਾਹੁਲ ਨੇ ਕਿਹਾ,''ਸਾਡਾ ਐਜ਼ੂਕੇਸ਼ਨ ਸਿਸਟਮ ਵਿਸ਼ਵ ਦੇ ਸਭ ਤੋਂ ਵਧੀਆ ਐਜ਼ੂਕੇਸ਼ ਸਿਸਟਮ 'ਚ ਗਿਣਿਆ ਜਾਂਦਾ ਹੈ। ਸਿੱਖਿਆ ਵਿਵਸਥਾ 'ਤੇ ਕੰਮ ਕਰਨ ਦੀ ਲੋੜ ਹੈ। ਵਿਦਿਆਰਥੀ ਸਿਸਟਮ ਸੁਧਾਰ ਦੀ ਮੰਗ ਕਰ ਰਹੇ ਸਨ। ਦੇਸ਼ ਦੀ ਸਿੱਖਿਆ ਵਿਵਸਥਾ ਅੱਜ ਗੜਬੜ ਹੋ ਗਈ ਹੈ।

ਰਾਹੁਲ ਨੇ ਕਿਹਾ,''7.5 ਕਰੋੜ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਇਸ ਘਟਨਾ ਤੋਂ ਪ੍ਰਭਾਵਿਤ ਹੋਏ ਹਨ। ਨੀਟ ਮਾਮਲੇ 'ਚ ਕਿਸੇ ਨੂੰ ਵੀ ਸਜ਼ਾ ਨਹੀਂ ਹੋਈ। 10 ਸਾਲਾਂ 'ਚ 152 ਪੇਪਰ ਦੇਸ਼ 'ਚ ਲੀਕ ਹੋਏ ਹਨ। ਇਨ੍ਹਾਂ 'ਚ ਕਿਸੇ ਵੀ ਮਾਮਲੇ 'ਚ ਕਿਸੇ ਨੂੰ ਵੀ ਸਜ਼ਾ ਨਹੀਂ ਮਿਲੀ। 1.4 ਲੱਖ ਕਰੋੜ ਭਾਰਤ ਸਰਕਾਰ ਦਾ ਐਜ਼ੂਕੇਸ਼ਨ ਦਾ ਬਜਟ ਹੈ। 1.32 ਲੱਖ ਕਰੋੜ ਭਾਰਤੀ ਪਰਿਵਾਰ ਨੀਟ ਪ੍ਰੀਖਿਆ 'ਤੇ ਖਰਚ ਕਰਦੇ ਹਨ। ਨੀਟ ਦਾ ਖਰਚ ਦੇਸ਼ ਦੇ ਸਿੱਖਿਆ ਬਜਟ ਤੋਂ ਜ਼ਿਆਦਾ ਹੈ।

ਰਾਹੁਲ ਨੇ ਕਿਹਾ, "ਵਿਦਿਆਰਥੀ 3 ਤੋਂ 5 ਸਾਲਾਂ ਤੱਕ ਹਰ ਰੋਜ਼ 8 ਤੋਂ 10 ਘੰਟੇ ਤਿਆਰੀ ਕਰਦੇ ਹਨ। ਫਿਰ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਕੋਲ 40-40 ਲੱਖ ਰੁਪਏ ਹੈ, ਉਹ ਪੇਪਰ ਖਰੀਦ ਸਕਦਾ ਹੈ। ਤੁਹਾਡੀ ਤਿਆਰੀ ਅਤੇ ਮਿਹਨਤ ਦਾ ਕੋਈ ਮਤਲਬ ਨਹੀਂ ਹੈ। ਵਿਦਿਆਰਥੀ ਇਹੀ ਸਵਾਲ ਪੁੱਛ ਰਹੇ ਹਨ ਕਿ ਪੇਪਰ ਲੀਕ ਨਾਲ 7.5 ਕਰੋੜ ਵਿਦਿਆਰਥੀਆਂ ਦਾ ਨੁਕਸਾਨ ਹੋਇਆ, ਫਿਰ ਵੀ ਕਿਸੇ ਨੂੰ ਸਜ਼ਾ ਨਹੀਂ ਮਿਲੀ। ਗਰੀਬਾਂ ਲਈ ਇਹ ਘਟਨਾ ਕਦੇ ਨਾ ਭੁੱਲਣ ਵਾਲੀ ਹੈ।"

ਰਾਹੁਲ ਨੇ ਕਿਹਾ ਕਿ ਕੁਝ ਸਮੇਂ ਤੋਂ ਦੇਸ਼ ਦੇ ਵਿਦਿਆਰਥੀ ਗੁੱਸੇ 'ਚ ਹਨ। ਇਸੇ ਲਈ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪਹਿਲਾ ਕਾਰਨ: ਸਿੱਖਿਆ ਪ੍ਰਣਾਲੀ, ਜੋ ਕਿ ਦੁਨੀਆ 'ਚ ਸਭ ਤੋਂ ਵਧੀਆ ਸੀ, ਹੁਣ ਭ੍ਰਿਸ਼ਟ ਹੋ ਗਈ ਹੈ। ਪਿਛਲੇ 10 ਸਾਲਾਂ 'ਚ, 152 ਪੇਪਰ ਲੀਕ ਹੋਏ ਹਨ। ਇਹ ਅੰਕੜਾ 300 ਵੀ ਹੋ ਸਕਦਾ ਹੈ। ਪੇਪਰ ਕਈ ਵਾਰ ਲੀਕ ਹੋਏ ਹਨ, ਪਰ ਉਨ੍ਹਾਂ ਦਾ ਪਤਾ ਨਹੀਂ ਲੱਗਿਆ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News