ਵੱਡੀ ਖ਼ਬਰ : 9 ਜ਼ਿਲ੍ਹਿਆਂ 'ਚ 9 ਦਸੰਬਰ ਤਕ ਬੰਦ ਰਹੇਗਾ ਇੰਟਰਨੈੱਟ

Sunday, Dec 08, 2024 - 06:56 PM (IST)

ਨੈਸ਼ਨਲ ਡੈਸਕ- ਮਣੀਪੁਰ ਸਰਕਾਰ ਨੇ ਸ਼ਨੀਵਾਰ ਨੂੰ ਸੂਬੇ ਦੇ 9 ਜ਼ਿਲ੍ਹਿਆਂ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ 'ਤੇ ਲੱਗੀ ਰੋਕ ਦੋ ਦਿਨਾਂ ਲਈ ਵਧਾ ਕੇ 9 ਦਸੰਬਰ ਤਕ ਕਰ ਦਿੱਤੀ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇੰਫਾਲ ਪੱਛਮੀ, ਇੰਫਾਲ ਪੂਰਬੀ, ਕਾਕਚਿੰਗ, ਬਿਸ਼ਨੂਪੁਰ, ਥੌਬਲ, ਚੂਰਾਚਾਂਦਪੁਰ, ਕੰਗਪੋਕਪੀ, ਫੇਰਜਾਵਲ ਅਤੇ ਜੀਰੀਬਾਮ ਵਿੱਚ ਇੰਟਰਨੈਟ 'ਤੇ ਲੱਗੀ ਰੋਕ ਵਧਾ ਦਿੱਤੀ ਗਈ ਹੈ। 

ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਨੇ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਇੰਟਰਨੈੱਟ ਸੇਵਾਵਾਂ ਦੇ ਆਮ ਸੰਚਾਲਨ ਦੇ ਨਾਲ ਇਸ ਦੇ ਸੰਬੰਧ ਦੀ ਸਮੀਖਿਆ ਕਰਨ ਤੋਂ ਬਾਅਦ ਜਨਹਿਤ 'ਚ ਮਣੀਪੁਰ ਦੇ ਇੰਫਾਲ ਪੱਛਮੀ, ਇੰਫਾਲ ਪੂਰਬੀ, ਕਾਕਚਿੰਗ, ਬਿਸ਼ਨੂਪੁਰ, ਥੌਬਲ, ਚੂਰਾਚਾਂਦਪੁਰ, ਕੰਗਪੋਕਪੀ, ਫੇਰਜਾਵਲ ਅਤੇ ਜੀਰੀਬਾਮ ਵਿੱਚ 9 ਦਸੰਬਰ ਦੀ ਸ਼ਾਮ 5.15 ਵਜੇ ਤਕ ਵੀਸੈਟ ਅਤੇ ਵੀਪੀਐੱਨ ਸੇਵਾਵਾਂ ਸਮੇਤ ਮੋਬਾਇਲ ਇੰਟਰਨੈੱਟ ਅਤੇ ਮੋਬਾਇਲ ਡਾਟਾ ਸੇਵਾਵਾਂ ਨੂੰ ਮੁਅੱਤਲ ਰੱਖਣ ਦਾ ਫੈਸਲਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ

ਜ਼ਿਕਰਯੋਗ ਹੈ ਕਿ ਮਣੀਪੁਰ ਅਤੇ ਅਸਾਮ 'ਚ ਕ੍ਰਮਵਾਰ ਜਿਰੀ ਅਤੇ ਬਰਾਕ ਨਦੀਆਂ 'ਚ 3 ਔਰਤਾਂ ਅਤੇ 3 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਸੂਬੇ 'ਚ ਹਿੰਸਾ ਭੜਕਨ ਦੇ ਚਲਦੇ 16 ਨਵੰਬਰ ਤੋਂ ਇੰਟਰਨੈੱਟ ਸੇਵਾਵਾਂ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਮਣੀਪੁਰ ਸਰਕਾਰ ਨੇ ਆਮ ਲੋਕਾਂ, ਸਿਹਤ ਸਹੂਲਤਾਂ, ਵਿਦਿਅਕ ਸੰਸਥਾਵਾਂ ਅਤੇ ਹੋਰ ਦਫਤਰਾਂ ਨੂੰ ਹੋਣ ਵਾਲੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ 19 ਨਵੰਬਰ ਨੂੰ ਬ੍ਰਾਡਬੈਂਡ ਸੇਵਾਵਾਂ 'ਤੇ ਲੱਗੀ ਮੁਅੱਤਲੀ ਨੂੰ ਸ਼ਰਤ ਨਾਲ ਹਟਾ ਲਿਆ ਸੀ। 

ਮਣੀਪੁਰ ਵਿੱਚ ਜਿਰੀਬਾਮ ਜ਼ਿਲ੍ਹੇ ਵਿੱਚ ਇੱਕ ਰਾਹਤ ਕੈਂਪ ਵਿੱਚੋਂ ਮੇਤੇਈ ਭਾਈਚਾਰੇ ਦੀਆਂ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੇ ਲਾਪਤਾ ਹੋਣ ਤੋਂ ਬਾਅਦ ਹਿੰਸਾ ਵਧ ਗਈ। ਇਹ ਘਟਨਾ 11 ਨਵੰਬਰ ਨੂੰ ਸੁਰੱਖਿਆ ਬਲਾਂ ਅਤੇ ਸ਼ੱਕੀ ਕੁਕੀ-ਜੋ ਅੱਤਵਾਦੀਆਂ ਵਿਚਾਲੇ ਹੋਈ ਗੋਲੀਬਾਰੀ ਵਿਚ 10 ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਹੋਈ। ਬਾਅਦ ਵਿੱਚ ਉਨ੍ਹਾਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਪਿਛਲੇ ਸਾਲ ਮਈ ਤੋਂ ਇੰਫਾਲ ਘਾਟੀ ਅਤੇ ਆਸ-ਪਾਸ ਦੇ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਮੇਤੇਈ ਅਤੇ ਕੁਕੀ-ਜੋ ਸਮੂਹਾਂ ਦਰਮਿਆਨ ਨਸਲੀ ਹਿੰਸਾ ਵਿੱਚ 250 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।

ਇਹ ਵੀ ਪੜ੍ਹੋ- ਮੰਗਣੀ ਮਗਰੋਂ ਰੋਜ਼ ਸਹੁਰੇ ਘਰ ਆਉਣ ਲੱਗਾ ਜਵਾਈ, ਫਿਰ ਲਾੜੀ ਤੋਂ ਕਰਵਾਉਣ ਲੱਗਾ ਅਜਿਹਾ ਕੰਮ ਕਿ...


Rakesh

Content Editor

Related News