ਡਰੱਗਸ ਤੋਂ ਵੀ ਖਤਰਨਾਕ ਮੋਬਾਇਲ
Saturday, Nov 10, 2018 - 07:09 PM (IST)

ਨਵੀਂ ਦਿੱਲੀ (ਸਾ.ਟਾ.)— ਅੱਜ ਦੇ ਸਮੇਂ 'ਚ ਮੋਬਾਇਲ ਹਰ ਘਰ ਤੇ ਹਰ ਵਿਅਕਤੀ ਦੀ ਲੋੜ ਬਣ ਗਿਆ ਹੈ। ਪਰੰਤੂ ਜੇਕਰ ਇਸ ਦੀ ਸਹੀ ਵਰਤੋਂ ਨਾ ਕੀਤੀ ਜਾਵੇ ਦਾਂ ਇਹ ਇਕ ਅਜਿਹਾ ਅਡਿਕਸ਼ਨ ਬਣ ਰਿਹਾ ਹੈ ਕਿ ਡਰੱਗ ਵੀ ਇਸ ਦੇ ਸਾਹਮਣੇ ਫਿੱਕਾ ਪੈ ਜਾਂਦਾ ਹੈ। ਅਜਿਹੇ 'ਚ ਇਕ ਬੱਚੇ ਦੀ ਕਹਾਣੀ ਸਾਹਮਣੇ ਆਈ ਹੈ ਜਿਸ ਨੇ ਉਸ ਤੋਂ ਮੋਬਾਇਲ ਲੈਣ 'ਤੇ ਆਪਣੀ ਮਾਂ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।
ਜਾਣਕਾਰੀ ਮੁਤਾਬਕ ਬੱਚੇ ਦਾ ਨਾਂ ਰਾਹੁਲ ਹੈ ਤੇ ਉਸ ਦੇ ਮਾਤਾ-ਪਿਤਾ ਡਾਕਟਰ ਹਨ। ਬੱਚੇ ਨੂੰ ਜ਼ਿਆਦਾ ਸਮਾਂ ਨਾ ਦੇ ਸਕਣ ਕਾਰਨ ਉਨ੍ਹਾਂ ਨੇ ਬੱਚੇ ਦੇ ਹੱਥ ਵਿਚ ਮੋਬਾਇਲ ਦੇ ਦਿੱਤਾ। ਹੌਲੀ-ਹੌਲੀ ਬੱਚਾ ਇੰਟਰਨੈੱਟ ਚਲਾਉਣਾ, ਚੈਟਿੰਗ ਕਰਨਾ ਅਤੇ ਆਨਲਾਈਨ ਗੇਮ ਖੇਡਣ ਲੱਗ ਪਿਆ। ਹੁਣ ਇਹ ਰਾਹੁਲ ਦੀ ਆਦਤ ਵਿਚ ਸ਼ਾਮਲ ਹੋ ਗਿਆ। ਉਹ ਰਾਤ ਦੇ 2-3 ਵਜੇ ਤੱਕ ਮੋਬਾਇਲ ਨਾਲ ਲੱਗਾ ਰਹਿੰਦਾ ਹੈ। 3-4 ਘੰਟੇ ਦੀ ਨੀਂਦ ਲੈ ਕੇ ਉਹ ਸਕੂਲ ਚਲਾ ਜਾਂਦਾ। ਹੌਲੀ-ਹੌਲੀ ਉਸਦੀ ਪ੍ਰਫਾਰਮੈਂਸ 'ਚ ਕਮੀ ਆਉਣ ਲੱਗ ਪਈ। ਜਿਹੜਾ ਬੱਚਾ 80-90 ਫੀਸਦੀ ਨੰਬਰ ਲੈਂਦਾ ਸੀ ਉਹ ਹੁਣ 50-60 ਫੀਸਦੀ 'ਤੇ ਆ ਗਿਆ ਸੀ। ਟੀਚਰ ਵਲੋਂ ਸ਼ਿਕਾਇਤ ਕਰਨ 'ਤੇ ਮਾਤਾ-ਪਿਤਾ ਨੇ ਉਸਦਾ ਮੋਬਾਇਲ, ਲੈਪਟਾਪ ਉਸ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ। ਇਕ ਦਿਨ ਜਦੋਂ ਉਹ ਜਿੱਦ ਕਰਨ ਲੱਗਾ ਮੋਬਾਇਲ ਦੀ ਤਾਂ ਮਾਂ ਵਲੋਂ ਨਾਂਹ ਕਰਨ 'ਤੇ ਉਹ ਡੰਡਾ ਲੈ ਕੇ ਮਾਂ ਨੂੰ ਕੁੱਟਣ ਲੱਗ ਪਿਆ। ਇਹ ਹਰਕਤ ਦੇਖ ਕੇ ਮਾਤਾ-ਪਿਤਾ ਪ੍ਰੇਸ਼ਾਨ ਹੋ ਗਏ। ਰਾਹੁਲ ਨੂੰ ਸਾਈਕੈਟ੍ਰਿਸਟ ਕੋਲ ਲਿਆਂਦਾ ਗਿਆ। ਹੁਣ ਰਾਹੁਲ ਦਾ ਇਲਾਜ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਬਿਹੇਵੀਅਰਲ ਅਡਿਕਸ਼ਨ 'ਚ ਚੱਲ ਰਿਹਾ ਹੈ।
ਮੋਬਾਇਲ ਦੇ 'ਨਸ਼ੇ' ਤੋਂ ਬਚਾਉਣ ਲਈ ਬੱਚੇ ਦੀ ਆਊਟਡੋਰ ਐਕਟੀਵਿਟੀ ਵਧਾਓ
—ਕਿਸੇ ਚੰਗੇ ਸਾਈਕਾਲੋਜਿਸਟ ਤੋਂ ਬੱਚੇ ਦੀ ਕਾਊਂਸਲਿੰਗ ਕਰਵਾਓ ਅਤੇ ਉਸਦਾ ਧਿਆਨ ਮੋਬਾਇਲ ਤੋਂ ਹਟਾ ਕੇ ਕ੍ਰਿਏਟਿਵ ਕੰਮਾਂ ਵਿਚ ਲਗਾਓ। ਬੱਚੇ ਦੀ ਆਊਟਡੋਰ ਐਕਟੀਵਿਟੀ ਵਧਾਓ।
—ਬੱਚੇ ਤੋਂ ਮੋਬਾਇਲ ਜ਼ਬਰਦਸਤੀ ਅਤੇ ਇਕਦਮ ਨਾ ਦੂਰ ਨਾ ਕਰੋ। ਦਿਨ ਵਿਚ ਇਕ ਸਮਾਂ ਬੰਨ੍ਹ ਲਓ ਜਿਸ ਸਮੇਂ ਬੱਚਾ ਮੋਬਾਇਲ ਦੀ ਵਰਤੋਂ ਕਰ ਸਕੇ।
—ਬੱਚਿਆਂ ਦੇ ਸਾਹਮਣੇ ਮਾਤਾ-ਪਿਤਾ ਨੂੰ ਵੀ ਮੋਬਾਇਲ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਬੱਚਿਆਂ ਦੀ ਕੈਚਿੰਗ ਪਾਵਰ ਬੇਹੱਦ ਚੰਗੀ ਹੁੰਦੀ ਹੈ।
—ਜੇਕਰ ਤੁਹਾਡੇ ਬੱਚੇ ਸੋਸ਼ਲ ਸਾਈਟਸ ਦੀ ਵਰਤੋਂ ਕਰਦੇ ਹਨ ਤਾਂ ਤੁਸੀਂ ਉਨ੍ਹਾਂ 'ਤੇ ਪੂਰੀ ਨਜ਼ਰ ਰੱਖੋ।
—ਜੇਕਰ ਬੱਚਾ ਰੋਂਦਾ ਹੈ ਤਾਂ ਉਸਨੂੰ ਚੁੱਪ ਕਰਵਾਉਣ ਲਈ ਮੋਬਾਇਲ ਦੇਣ ਦੀ ਥਾਂ ਕੋਈ ਅਜਿਹੀ ਚੀਜ਼ ਦਿਓ ਜਿਸ ਨਾਲ ਬੱਚਾ ਕ੍ਰਿਏਟਿਵ ਹੋਵੇ।
—ਜੇਕਰ ਮਾਤਾ-ਪਿਤਾ ਜਾਬ ਕਰਦੇ ਹਨ ਤਾਂ ਘਰ ਆਉਣ ਤੋਂ ਬਾਅਦ ਆਪਣਾ ਸਮਾਂ ਬੱਚੇ ਨੂੰ ਦਿਓ, ਤਾਂ ਜੋ ਉਹ ਇਕੱਲਾਪਣ ਮਹਿਸੂਸ ਨਾ ਕਰਨ।