ਚੋਰੀ ਦੇ ਦੋਸ਼ 'ਚ ਵਿਅਕਤੀ ਦੀ ਭੀੜ ਨੇ ਕੀਤੀ ਕੁੱਟਮਾਰ, ਮੌਤ

Tuesday, Jul 10, 2018 - 05:56 PM (IST)

ਚੋਰੀ ਦੇ ਦੋਸ਼ 'ਚ ਵਿਅਕਤੀ ਦੀ ਭੀੜ ਨੇ ਕੀਤੀ ਕੁੱਟਮਾਰ, ਮੌਤ

ਨਵੀਂ ਦਿੱਲੀ—ਬਿਹਾਰ ਦੇ ਅਰਰੀਆ 'ਚ ਇਕ ਵਾਰ ਫਿਰ ਭੀੜ ਨੇ ਚੋਰੀ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਕ ਮੋਹਮੰਦ ਕਾਜ਼ਿਮ ਨਾਂ ਦਾ ਵਿਅਕਤੀ ਫਿਰੋਜ ਨਾਂ ਦੇ ਵਿਅਕਤੀ ਦੇ ਘਰ ਪੈਸੇ ਮੰਗਣ ਲਈ ਗਿਆ ਸੀ ਪਰ ਉਹ ਦੂਜੇ ਫਿਰੋਜ ਨਾਂ ਦੇ ਵਿਅਕਤੀ ਘਰ ਦਾਖ਼ਲ ਹੋ ਗਿਆ, ਜਿਸ ਦੇ ਬਾਅਦ ਘਰ ਦੇ ਲੋਕਾਂ ਨੇ ਉਸ ਨੂੰ ਚੋਰ ਸਮਝ ਕੇ ਕੁੱਟਿਆ।
ਮੋਹਮੰਦ ਕਾਜ਼ਿਮ ਖਿਲਾਫ ਕਈ ਚੋਰੀ ਦੇ ਕੇਸ ਦਰਜ ਸਨ ਅਤੇ ਇਹ ਗੱਲ ਉਸ ਦੇ ਲਈ ਜਾਨਲੇਵਾ ਸਾਬਿਤ ਹੋ ਗਈ। ਘਟਨਾ ਦੇ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਫਾਰਬਿਸਗੰਜ-ਜੋਗਬਨੀ ਮੁੱਖ ਮਾਰਗ 'ਤੇ ਪ੍ਰਦਰਸ਼ਨ ਕੀਤਾ। ਬਹੁਤ ਦੇਰ ਤੱਕ ਸੜਕ ਨੂੰ ਜਾਮ ਕਰਕੇ ਰੱਖਿਆ। ਲੋਕਾਂ ਦੇ ਪ੍ਰਦਰਸ਼ਨ ਦੇ ਬਾਅਦ ਪੁਲਸ ਨੇ ਬਿਨਾਂ ਦੇਰੀ ਕਿਤੇ ਮਾਮਲੇ 'ਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।


Related News